10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਬੋਰਡ ਪ੍ਰੀਖਿਆਵਾਂ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ 
Published : Aug 31, 2023, 6:39 pm IST
Updated : Aug 31, 2023, 6:39 pm IST
SHARE ARTICLE
Exam
Exam

ਇਸ ਸਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈਬ-ਸਾਈਟ www.pseb.ac.in ਅਤੇ ਸਕੂਲ ਲਾਗ-ਇੰਨ 'ਤੇ ਵੀ ਉਪਲੱਬਧ ਹੈ।

ਮੁਹਾਲੀ - ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਪੰਜਾਬ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਹਿਮਾਚਲ ਪ੍ਰਦੇਸ਼ ਵਿਚ ਪਏ ਭਾਰੀ ਮੀਂਹ ਕਾਰਨ ਪੰਜਾਬ ਰਾਜ ਵਿਚ ਛੁੱਟੀਆਂ ਕਰ ਦਿੱਤੀਆਂ ਸਨ, ਜਿਸ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ 24-08-2023 ਅਤੇ 25-08-2023 ਨੂੰ ਹੋਣ ਵਾਲੀਆਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੁਣ ਮੁਲਤਵੀ ਕੀਤੀਆਂ ਪਰੀਖਿਆਵਾਂ ਲਈ ਨਵੀਆਂ ਮਿਤੀਆਂ ਦਾ ਐਲਾਨ ਕੀਤਾ ਗਿਆ ਹੈ। ਨਵੀਂ ਡੇਟਸ਼ੀਟ ਅਨੁਸਾਰ ਦਸਵੀਂ ਸ਼੍ਰੇਣੀ ਦੀ 24-08-2023 ਨੂੰ ਮੁਲਤਵੀ ਕੀਤੀ ਗਈ ਪ੍ਰੀਖਿਆ ਹੁਣ 05-09-2023 (ਮੰਗਲਵਾਰ) ਨੂੰ ਅਤੇ ਇਸੇ ਤਰ੍ਹਾਂ 25-08-2023 ਨੂੰ ਮੁਲਤਵੀ ਕੀਤੀ ਗਈ ਪ੍ਰੀਖਿਆ  06-09-2023 (ਬੁੱਧਵਾਰ) ਨੂੰ ਪਹਿਲਾਂ ਜਾਰੀ ਕੀਤੇ ਗਏ ਪਰੀਖਿਆ ਕੇਂਦਰਾਂ ਵਿਖੇ ਹੋਵੇਗੀ। 

ਇਸੇ ਤਰ੍ਹਾਂ ਬਾਰਵੀਂ ਸ਼੍ਰੇਣੀ ਦੀ 24-08-2023 ਨੂੰ ਮੁਲਤਵੀ ਕੀਤੀ ਗਈ ਪ੍ਰੀਖਿਆ ਹੁਣ 08-09-2023 (ਸ਼ੁੱਕਰਵਾਰ) ਨੂੰ ਅਤੇ 25-08-2023 ਨੂੰ ਮੁਲਤਵੀ ਕੀਤੀ ਗਈ ਪਰੀਖਿਆ ਮਿਤੀ 11-09-2023 (ਸੋਮਵਾਰ) ਨੂੰ ਹੋਵੇਗੀ। ਇਹ ਦੋਵੇਂ ਸ਼੍ਰੇਣੀ ਦੀ ਪ੍ਰੀਖਿਆਵਾਂ ਜਾਰੀ ਡੇਟਸ਼ੀਟ ਅਨੁਸਾਰ ਨਿਰਧਾਰਤ ਸਮੇਂ ਸਵੇਰੇ 10.00 ਵਜੇ ਹੋਣ ਗੀਆਂ। ਇਸ ਸਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈਬ-ਸਾਈਟ www.pseb.ac.in ਅਤੇ ਸਕੂਲ ਲਾਗ-ਇੰਨ 'ਤੇ ਵੀ ਉਪਲੱਬਧ ਹੈ।
 

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement