
ਐਸਮਾਂ ਖ਼ਿਲਾਫ਼ ਹਾਈ ਕੋਰਟ ਦਾ ਰੁਖ਼ ਕਰਨ ਦਾ ਕੀਤਾ ਐਲਾਨ
ਚੰਡੀਗੜ੍ਹ: ਰੈਵੀਨਿਉ ਪਟਵਾਰ ਯੂਨੀਅਨ ਨੇ 3193 ਸਹਕਲਾਂ ਵਿੱਚ ਕਲਮਛੋਡ ਐਲਾਨ ਕਰਕੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਐਸਮਾਂ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਜਾਵੇਗੀ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਵਿਚ ਐਲਾਨ ਕਰਦਿਆਂ ਰੈਵੀਨਿਉ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਅਤੇ ਕਾਨੂੰਨਗੋ ਯੂਨੀਅਨ ਪੰਜਾਬ ਦੇ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਦੱਸਿਆ ਰਿ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਪਟਵਾਰੀਆਂ ਦੀਆਂ ਮੰਗਾਂ ਲਾਗੂ ਨਹੀਂ ਕਰ ਰਹੀ।
ਆਗੂਆਂ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਉਨ੍ਹਾਂ ਵੱਲੋਂ ਜੋ ਵਾਧੂ ਸਰਕਲਾਂ ਦਾ ਕੰਮ ਠੱਪ ਕੀਤਾ ਗਿਆ ਹੈ, ਜੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਸਰਕਲਾਂ ਵਿਚ ਤੁਰੰਤ ਬੇਰੁਜ਼ਗਾਰਾਂ ਦੀ ਭਰਤੀ ਕੀਤੀ ਜਾਵੇਗੀ ਤਾਂ ਉਸ ਫ਼ੈਸਲੇ ਦਾ ਸਵਾਗਤ ਕੀਤਾ ਜਾਵੇਗਾ। ਆਗੂਆਂ ਨੇ ਇਹ ਮੰਗ ਵੀ ਕੀਤੀ ਕਿ ਨਵੇਂ ਭਾਰਤੀ ਪਟਵਾਰੀਆਂ ਨੂੰ 5000 ਰੁਪਏ ਦੀ ਬਜਾਏ ਬੇਸਿਦਕ ਤਨਖ਼ਾਹ ਕੀਤੇ ਐਲਾਨ ਮੁਤਾਬਕ ਦਿੱਤੀ ਜਾਵੇ। ਟ੍ਰੇਨਿੰਗ ਦਾ ਸਮਾਂ ਇਕ ਸਾਲ ਕੀਤਾ ਜਾਵੇ, ਪਟਵਾਰੀਆਂ ਦੀ ਤਨਖ਼ਾਹ ਵਿਚ ਜੋ ਪਾੜਾ ਹੈ ਉਸ ਨੂੰ ਖ਼ਤਮ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੀ ਹਮਾਇਤ ਨਹੀਂ ਕਰਦੇ। ਜੋ ਵੀ ਜਾਂਚ ਪਟਵਾਰੀਆਂ ਖਿਲਾਫ਼ ਕੀਤੀ ਜਾਂਦੀ ਹੈ ਉਹ ਨਿਯਮਾਂ ਮੁਤਾਬਕ ਹੀ ਕੀਤੀ ਜਾਵੇ। ਆਗੂਆਂ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪਟਵਾਰੀਆਂ ਖਿਲਾਫ਼ ਜੋ ਵੀ ਪੜਤਾਲ ਕੀਤੀ ਜਾਵੇ 17-ਏ ਤਹਿਤ ਹੀ ਕੀਤੀ ਜਾਵੇ।
ਆਗੂਆਂ ਨੇ ਇਹ ਵੀ ਕਿਹਾ ਕਿ ਇਹ ਵੀ ਇੱਕ ਤਰਾਂ ਦਾ ਸਰਕਾਰੀ ਭ੍ਰਿਸ਼ਟਾਚਾਰ ਹੈ ਕਿ ਖਾਲੀ ਅਸਾਮੀਆਂ 'ਤੇ ਭਰਤੀ ਨਾ ਕੀਤੀ ਜਾਵੇ ਅਤੇ ਜੋ ਡਿਊਟੀਆਂ ਕਰਦੇ ਹਨ ਉਨ੍ਹਾਂ ਉੱਤੇ ਕੰਮ ਦਾ ਵਧੇਰੇ ਬੋਝ ਪਾਇਆ ਜਾਵੇ। ਇਹ ਮੰਗ ਵੀ ਕੀਤੀ ਕਿ ਤਰੱਕੀ ਦੇਣ ਸਮੇਂ ਤਜ਼ਰਬਾ 7 ਸਾਲ ਤੋਂ ਘਟਾ ਕੇ ਪੰਜ ਸਾਲ ਦਾ ਕੀਤਾ ਜਾਵੇ।