Kharar Firing News : ਖਰੜ 'ਚ ਨੌਜਵਾਨਾਂ 'ਤੇ ਚੱਲੀਆਂ ਗੋਲ਼ੀਆਂ, ਹਮਲੇ ਦੌਰਾਨ ਚਾਰ ਜ਼ਖਮੀ, ਤਿੰਨ ਦੀ ਹਾਲਤ ਨਾਜ਼ੁਕ

By : BALJINDERK

Published : Aug 31, 2024, 5:35 pm IST
Updated : Aug 31, 2024, 5:35 pm IST
SHARE ARTICLE
file photo
file photo

Kharar Firing News :ਨੌਜਵਾਨ ਪਿੰਡ ਬਡਾਲੀ ’ਚ ਲੱਗਿਆ ਮੇਲਾ ਦੇਖ ਕੇ ਆਪਣੇ ਮੋਟਰਸਾਈਕਲ ’ਤੇ ਪਰਤ ਰਹੇ ਸਨ ਘਰ

Kharar Firing News : ਪਿੰਡ ਝੰਜੇੜੀ ਅਤੇ ਰਸਨਹੇੜੀ ਵਿਚਾਲੇ ਲੰਘੀ ਰਾਤ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ 4 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿਚੋਂ ਤਿੰਨਾਂ ਨੂੰ ਸੈਕਟਰ 32 ਚੰਡੀਗੜ੍ਹ ਅਤੇ ਇੱਕ ਨੂੰ 6 ਫੇਜ਼ ਮੁਹਾਲੀ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸੈਕਟਰ-32 ਦੇ ਹਸਪਤਾਲ ’ਚ ਵਿਚ ਜ਼ੇਰੇ ਇਲਾਜ ਰਵੀ ਰਾਣਾ ਨਾਂ ਦੇ ਪਿੰਡ ਝੰਜੇੜੀ ਦੇ ਵਸਨੀਕ ਨੇ ਦੱਸਿਆ ਕਿ ਉਹ ਰਾਤ ਨੂੰ ਬਡਾਲੀ ਪਿੰਡ ਵਿਚੋਂ ਪੀਰ ਬਾਬੇ ਦੀ ਚੌਕੀ ’ਚੋਂ ਵਾਪਸ ਆ ਰਹੇ ਸਨ ਅਤੇ ਜਦੋਂ ਉਹ ਪਿੰਡ ਝੰਜੇੜੀ ਨੇਡੇ ਪਹੁੰਚੇ ਤਾਂ ਦੂਜੇ ਪਾਸਿਓਂ ਆਏ 10-12 ਵਿਅਕਤੀਆਂ ਨੇ ਉਨਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਗੋਲੀਆਂ ਲੱਗਣ ਕਾਰਨ ਲਵਪ੍ਰੀਤ, ਸਨਵੀਰ ਅਤੇ ਰਵੀ ਰਾਣਾ ਜ਼ਖਮੀ ਹੋ ਗਏ ਅਤੇ ਉਨਾਂ ਨੂੰ ਸੈਕਟਰ 32 ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਮਲਾਵਰਾਂ ਨੇ ਰਵੀ ਰਾਣਾ ਦੇ ਛੋਟੇ ਭਰਾ ਅਮਨ ਕੁਮਾਰ ਦੀ ਵੀ ਕੁੱਟਮਾਰ ਕੀਤੀ, ਜਿਸ ਨੂੰ ਫੇਜ਼-6 ਮੁਹਾਲੀ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਰਵੀ ਰਾਣਾ ਨੇ ਦੱਸਿਆ ਕਿ ਉਹ ਹਮਲਾਵਰਾਂ ਨੂੰ ਪਛਾਣਦਾ ਹੈ। ਇਸ ਸਬੰਧੀ ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

(For more news apart from Shots fired at youth in Chandigarh, motorcycle set on fire News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement