
ਪੰਜਾਬ ਸਰਕਾਰ ਨੂੰ ਮੋਦੀ ਕੋਲੋਂ ਵਿਸ਼ੇਸ਼ ਪੈਕੇਜ ਦੀ ਮੰਗ ਕਰਨੀ ਚਾਹੀਦੀ- ਬਿੱਟੂ
ਲੁਧਿਆਣਾ: ਲੁਧਿਆਣੇ ਦੇ ਸਮਰਾਲਾ ਤੋਂ ਨੌਜਵਾਨ ਸਮਾਜ ਸੇਵੀ ਰਾਧੇ ਸ਼ਿਆਮ ਉਰਫ ਨਿਸ਼ੂ ਸ਼ਰਮਾ ਆਪਣੇ ਸੈਕੜੇ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮਿਲ ਹੋਏ। ਨਿਸ਼ੂ ਨੂੰ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਭਾਜਪਾ ਦੇ ਆਗੂ ਅਨਿਲ ਸਰੀਨ, ਸੁਰਜੀਤ ਕੁਮਾਰ ਜਿਆਣੀ, ਗੇਜਾ ਰਾਮ ਵਬਲਮਿਕ ਅਤੇ ਗਿਲਕੋ ਦੇ ਮਾਲਕ ਰਣਜੀਤ ਸਿੰਘ ਗਿੱਲ ਨੇ ਨਿਸ਼ੂ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾਇਆ। ਜਿੱਥੇ ਇਸ ਦੌਰਾਨ ਭਾਜਪਾ ਦੀ ਲੋਕਲ ਲੀਡਰਸ਼ਿਪ ਮੌਜੂਦ ਰਹੀ ਉੱਥੇ ਹੀ ਨਿਸ਼ੂ ਦੇ ਸੈਂਕੜੇ ਦੀ ਗਿਣਤੀ 'ਚ ਨੌਜਵਾਨ ਸਥਿਆ ਨੇ ਸਮਰਾਲਾ ਦੀ ਦਾਣਾ ਮੰਡੀ ਵਿੱਚ ਇਸ ਸਮਹਰੋਹ ਨੂੰ ਵੱਡੀ ਰੈਲੀ ਦਾ ਰੂਪ ਦੇ ਦਿੱਤਾ।
ਇਸ ਦੌਰਾਨ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕੀ ਪੰਜਾਬ ਵਿੱਚ ਭਾਜਪਾ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਪਹਿਲਾ ਰਾਜਪੁਰਾ ਅਤੇ ਹੁਣ ਸਮਰਾਲਾ ਵਿੱਖੇ ਨਿਸ਼ੂ ਸ਼ਰਮਾ ਵਰਗੇ ਨੌਜਵਾਨਾਂ ਦਾ ਸੈਕੜੇ ਸਾਥੀਆਂ ਨਾਲ ਸ਼ਾਮਿਲ ਹੋਣਾ ਪੰਜਾਬ ਵਿੱਚ ਭਾਜਪਾ ਲਈ ਵੱਡਾ ਹੁੰਗਾਰਾ ਹੈ। ਬਿੱਟੂ ਨੇ ਪੰਜਾਬ ਵਿੱਚ ਹੜ੍ਹ ਦੇ ਹਾਲਾਤਾਂ ਤੇ ਬੋਲਦਿਆਂ ਕਿਹਾ ਕੀ ਸਭ ਨੂੰ ਰਾਜਨੀਤੀ ਛੱਡ ਇਕੱਠੇ ਹੋ ਪ੍ਰਧਾਨਮੰਤਰੀ ਤੋਂ ਮਿਲਣ ਦਾ ਸਮਾਂ ਲੈ ਪੈਕੇਜ ਦੀ ਮੰਗ ਕੀਤੀ ਜਾਵੇ ਅਸੀਂ ਵੀ ਨਾਲ ਚਲਾਂਗੇ। ਬਿੱਟੂ ਨੇ ਆਮ ਆਦਮੀ ਪਾਰਟੀ ਤੇ ਤੰਜ਼ ਕੱਸਦਿਆਂ ਕਿਹਾ ਕੀ ਪਹਿਲਾ ਪਾਣੀ ਤੇ ਰਾਜਨੀਤੀ ਕੀਤੀ ਅਤੇ ਹਰਿਆਣਾ ਪੰਜਾਬ ਦਾ ਭਾਈ ਹੈ ਅਤੇ ਉਸ ਨਾਲ ਹੀ ਰਿਸ਼ਤੇ ਖਰਾਬ ਕਰ ਦਿੱਤੇ ਜਦੋਕਿ ਉਸੀ ਦਾ ਖਮਿਆਜ਼ਾ ਭੁਗਤ ਰਹੇ ਹਾਂ।