
ਮਾਂ ਕਰਮਜੀਤ ਕੌਰ ਦੀ ਹੋਈ ਮੌਤ, ਧੀ ਹੋਈ ਜ਼ਖਮੀ
ਲਹਿਰਾਗਾਗਾ : ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਸੰਗਤਪੁਰਾ ਵਿੱਚ ਇੱਕ ਘਰ ਦੀ ਛੱਤ ਡਿੱਗਣ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਜ਼ਿਕਰਯੋਗ ਹੈ ਕਿ ਲਹਿਰਾਗਾਗਾ ਅਤੇ ਇਸ ਦੇ ਨਾਲ ਲਗਦੇ ਇਲਾਕੇ ’ਚ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਪਿੰਡ ਸੰਗਤਪੁਰਾ ਦੇ ਇੱਕ ਮਕਾਨ ਵਿਚ ਮਾਂ ਅਤੇ ਧੀ ਇਕੱਠੀਆਂ ਰਹਿ ਰਹੀਆਂ ਸਨ ਅਤੇ ਭਾਰੀ ਮੀਂਹ ਕਾਰਨ ਅਚਾਨਕ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ ਦੌਰਾਨ ਕਰਮਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਨਦੀਪ ਕੌਰ ਗੰਭੀਰ ਰੂਪ ਵਿਚ ਜਖਮੀ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਰਮਜੀਤ ਕੌਰ ਜਖੇਪਲ ਦੀ ਰਹਿਣ ਵਾਲੀ ਸੀ ਜੋ ਕਿ ਆਪਣੇ ਬੇਟੀ ਮਨਦੀਪ ਕੌਰ ਕੋਲ ਸੰਗਤਪੁਰਾ ਪਿੰਡ ਆਈ ਹੋਈ ਸੀ।
ਸੰਗਤਪੁਰਾ ਦੇ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਲਗਾਤਾਰ ਭਾਰੀ ਮੀਂਹ ਪੈਣ ਨਾਲ ਸਾਡੇ ਪਿੰਡ ਵਿੱਚ ਕਾਫੀ ਘਰ ਡਿੱਗੇ ਹਨ ਅਤੇ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਅੱਜ ਸਵੇਰੇ 8 ਵਜੇ ਦੇ ਕਰੀਬ ਇੱਕ ਘਰ ਦੀ ਛੱਤ ਗਿਰੀ ਜਿਸ ਵਿੱਚ ਮਾਂ ਧੀ ਅਤੇ ਬੈਠੇ ਹੋਏ ਸਨ ਛੱਤ ਡਿੱਗਣ ਕਾਰਨ ਨਾਲ ਮਾਂ ਦੀ ਮੌਤ ਹੋ ਗਈ ਅਤੇ ਧੀ ਗੰਭੀਰ ਰੂਪ ਤੇ ਜਖਮੀ ਹੋਈ ਹੈ। ਸਰਪੰਚ ਨੇ ਪਿੰਡ ’ਚ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।