
ਦਿਵਾਲੀ ਦਾ ਤਿਉਹਾਰ ਭਾਰਤ ਦੇਸ਼ ਦਾ ਇਕ ਬਹੁਤ ਵੱਡਾ ਤਿਉਹਾਰ ਹੈ ਅਤੇ ਹਰ ਇਕ ਇੰਨਸਾਨ ਇਸ ਨੂੰ ਪੂਰੇ ਜੋਸ਼ ਅਤੇ ਚਾਅ ਨਾਲ...
ਚੰਡੀਗੜ੍ਹ ( ਸ.ਸ.ਸ) : ਦਿਵਾਲੀ ਦਾ ਤਿਉਹਾਰ ਭਾਰਤ ਦੇਸ਼ ਦਾ ਇਕ ਬਹੁਤ ਵੱਡਾ ਤਿਉਹਾਰ ਹੈ ਅਤੇ ਹਰ ਇਕ ਇੰਨਸਾਨ ਇਸ ਨੂੰ ਪੂਰੇ ਜੋਸ਼ ਅਤੇ ਚਾਅ ਨਾਲ ਮਨਾਉਦਾ ਹੈ ਇਸ ਤਿਉਹਾਰ ਮੋਕੇ ਸਰਕਾਰਾਂ ਵੀ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਅਤੇ ਹੋਰ ਤੋਹਫੇ ਦਿੰਦੀਆ ਹਨ ਇਥੋਂ ਤੱਕ ਕੀ ਪ੍ਰਾਈਵੇਟ ਕੰਪਨੀਆ ਵੀ ਆਪਣੇ ਮੁਲਾਜ਼ਮਾਂ ਨੂੰ ਇਸ ਤਿਉਹਾਰ ਤੇ ਬੋਨਸ ਅਤੇ ਹੋਰ ਤੋਹਫਿਆ ਨਾਲ ਨਿਵਾਜਦੀਆ ਹਨ ਪਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਇਤਿਹਾਸ ਦੀ ਅਜਿਹੀ ਸਰਕਾਰ ਸਾਬਿਤ ਹੋ ਗਈ ਹੈ ।
Contract Basis Employees
ਜਿਸ ਨੇ ਮੁਲਾਜ਼ਮਾਂ ਨੂੰ 2 ਸਾਲਾਂ ਵਿਚ ਦੇਣਾ ਤਾਂ ਕੀ ਸੀ ੳੇਲਟਾਂ ਖੋਹ ਲਿਆ ਹੈ ਅਤੇ ਦਿਵਾਲੀ ਦੇ ਮੋਕੇ ਤੇ ਮੁਲਾਜ਼ਮਾਂ ਦੇ ਘਰਾਂ ਦੇ ਦੀਵੇ ਵੀ ਬੁਝਾ ਦਿੱਤੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 19 ਮਹੀਨਿਆ ਦੋਰਾਨ ਮੁਲਾਜ਼ਮਾਂ ਨੂੰ ਇਕ ਪੈਸੇ ਦਾ ਵਾਧਾ ਨਹੀ ਦਿੱਤਾ ਹੈ ਉਲਟਾਂ ਮੁਲਾਜ਼ਮਾਂ ਤੋਂ 2400 ਰੁਪਏ ਵਾਧੂ ਵਿਕਾਸ ਟੈਕਸ ਦੇ ਰੂਪ ਵਿਚ ਲੈ ਲਏ ਹਨ। ਕੱਚੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਮੁਲਾਜ਼ਮਾਂ ਨੂੰ ਜੋ ਮਿਲ ਰਹੀਆ ਤਨਖਾਹਾਂ ਸੀ ਉਨ੍ਹਾਂ ਤੇ ਕੈਚੀ ਚਲਾ ਕੇ ਮੁਲਾਜ਼ਮਾਂ ਦੇ ਘਰਾਂ ਵਿਚ ਦਿਵਾਲੀ ਦੇ ਮੋਕੇ ਦੀਵੇ ਬੁਝਾ ਦਿੱਤੇ ਗਏ ਹਨ।
Contract Basis Employees
ਕਾਂਗਰਸ ਦੇ ਮੁਲਾਜ਼ਮ ਵਿਰੋਧੀ ਇਸ ਫੈਸਲਿਆ ਕਰਕੇ ਕੱਚੇ ਮੁਲਾਜ਼ਮ ਹਤਾਸ਼ ਹੋ ਗਏ ਹਨ ਤੇ ਮੁਲਾਜ਼ਮਾਂ ਨੇ ਐਲਾਨ ਕਰ ਦਿੱਤਾ ਗਿਆ ਹੈ ਕਿ 4 ਨਵੰਬਰ ਨੂੰ ਸੂਬੇ ਦੇ ਕੱਚੇ ਮੁਲਾਜ਼ਮ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਕਾਂਗਰਸੀ ਮੈਬਰ ਪਾਰਲੀਮੈਂਟ, ਮੰਤਰੀਆ ਤੇ ਵਿਧਾਇਕਾਂ ਨੂੰ ਮਿਠਾਈ ਦੇ ਡੱਬਿਆ ਦੀ ਜਗ੍ਹਾ ਕੋਲਿਆ ਦੇ ਡੱਬਿਆ ਨਾਲ ਵਧਾਈ ਦੇਣ ਜਾਣਗੇ ਕਿਉਕਿ ਮੁਲਾਜ਼ਮਾਂ ਦੇ ਘਰ ਦਿਵਾਲੀ ਮੋਕੇ ਦੀਵੇ ਤਾਂ ਬਲ ਨਹੀ ਸਕਣਗੇ ਅਤੇ ਮਿਠਾਈ ਲੈਣ ਲਈ ਮੁਲਾਜ਼ਮਾਂ ਕੋਲ ਪੈਸਾ ਨਹੀ ਹੈ।
Contract Basis Employees
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਇਮਰਾਨ ਭੱਟੀ,ਅਸ਼ੀਸ਼ ਜੁਲਾਹਾ, ਪ੍ਰਵੀਨ ਸ਼ਰਮਾਂ, ਅਮ੍ਰਿੰਤਪਾਲ ਸਿੰਘ ਰਾਕੇਸ਼ ਕੁਮਾਰ, ਰਜਿੰਦਰ ਸਿੰਘ ਸੰਧਾ, ਸਤਪਾਲ ਸਿੰਘ, ਅਨੁਪਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਠੇਕਾ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕਰ ਰਹੇ ਹਨ ਆਪਣੇ ਕੀਤੇ ਵਾਅਦਿਆ ਤੋਂ ਮੁਕਰ ਰਹੇ ਹਨ। ਆਗੂਆ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਦਸੰਬਰ 2016 ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਆਉਟਸੋਰਸ ਮੁਲਾਜ਼ਮਾਂ ਨੂੰ ਠੇਕੇਦਾਰਾਂ ਤੋਂ ਆਜ਼ਾਦ ਕਰਵਾ ਕੇ ਵਿਭਾਗ ਵਿਚ ਲੈਣ ਦਾ ਬਿੱਲ ਪਾਸ ਕੀਤਾ ਸੀ।
Contract Basis Employees
ਪਰ ਸੱਤਾ ਵਿਚ ਆੁਣ ਤੇ ਕਾਂਗਰਸ ਵੱਲੋਂ ਇਸ ਐਕਟ ਨੂੰ ਦੱਬ ਲਿਆ ਹੈ ਅਤੇ ਹੁਣ ਜਿਵੇਂ ਬੀਤੇ ਦਿਨੀ ਮੁੱਖ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਕਿ ਦਸੰਬਰ 2018 ਦੇ ਵਿਧਾਨ ਸਭਾ ਦੇ ਸੈਸ਼ਨ ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਿੱਲ ਲੈ ਕੇ ਆਵਾਂਗੇ।ਆਗੂਆ ਨੇ ਕਿਹਾ ਕਿ ਪਹਿਲਾਂ ਤੋਂ ਪਾਸ ਹੋਏ ਬਿੱਲ ਨੂੰ ਮੁੜ ਵਿਧਾਨ ਸਭਾ ਵਿਚ ਲਿਆਉਣਾ ਮਸਲੇ ਨੂੰ ਹੱਲ ਕਰਨ ਦੀ ਬਜਾਏ ਉਲਝਾਉਣ ਵੱਲ ਹੈ।ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਪੱਕਾ ਰਨ ਵਾਲੇ ਐਕਟ ਵਿਚ ਜੇਕਰ ਕਾਂਗਰਸ ਸਰਕਾਰ ਨੇ ਕੋਈ ਵੀ ਮੁਲਾਜ਼ਮ ਵਿਰੋਧੀ ਸੋਧ ਕੀਤੀ ਤਾਂ ਮੁਲਾਜ਼ਮ ਉਸ ਨੂੰ ਬਰਦਾਸ਼ਤ ਨਹੀ ਕਰਨਗੇ। ਆਗੂਆ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਮੰਤਰੀ ਅਤੇ ਐਮ.ਪੀ ਮੁਲਾਜ਼ਮਾਂ ਦੀ ਗੱਲ ਸੁਨਣ ਨੂੰ ਤਿਆਰ ਨਹੀ ਹਨ ਜਦਕਿ ਵੋਟਾਂ ਵੇਲੇ ਇਹੀ ਲੀਡਰ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਦੇ ਸਨ। ਆਗੂਆ ਨੇ ਕਿਹਾ ਕਿ ਕਾਂਗਰਸ ਨੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾਂ ਤਨਖਾਹਾਂ ਘਟਾਉਣ ਅਤੇ ਵਾਧੂ ਟੈਕਸ ਲਾਉਣ ਦੇ ਮਾਰੂ ਫੈਸਲੇ ਕੀਤੇ ਹਨ ਜਿਸ ਕਰਕੇ ਹੁਣ ਇਹ ਕਾਂਗਰਸੀ ਮਿਠਾਈ ਦੇ ਹੱਕਦਾਰ ਤਾਂ ਨਹੀ ਹਨ ਇਸ ਲਈ ਮੁਲਾਜ਼ਮ 4 ਨਵੰਬਰ ਨੂੰ ਕੋਲਿਆ ਦੇ ਡੱਬੇ ਲੈ ਕੇ ਵਧਾਈ ਦੇਣ ਜਾਣਗੇ।