ਜਿਥੇ ਬਜ਼ੁਰਗ ਔਰਤ ਰਹਿ ਰਹੀ ਸ਼ਾਇਦ ਨਰਕ ਵੀ ਇਸ ਤੋਂ ਹੋਵੇਗਾ ਵਧੀਆ 
Published : Oct 31, 2019, 1:04 pm IST
Updated : Oct 31, 2019, 1:04 pm IST
SHARE ARTICLE
Where the elderly woman lived, hell would be even better
Where the elderly woman lived, hell would be even better

ਸੋਨੇ ਦੀਆਂ ਇੱਟਾਂ 'ਤੇ ਗਹਿਣਿਆਂ ਦੀ ਮਾਲਕ ਖੰਡਰਾਂ 'ਚ ਰਹਿ ਰਹੀ  

ਪਿਛਲੇ ਲੰਮੇ ਸਮੇਂ ਤੋਂ ਬਜ਼ੁਰਗ ਔਰਤ ਨੇ ਨਹੀਂ ਕੀਤਾ ਇਸ਼ਨਾਨ  
ਸੰਗਰੂਰ- ਸੰਗਰੂਰ ਜ਼ਿਲ੍ਹੇ 'ਚ ਪੈਂਦੇ ਪਿੰਡ ਢੱਡਰੀਆਂ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਕਈਆਂ ਦੇ ਦਿਲ ਪਸੀਜ ਜਾਣਗੇ ਕਿ ਇੱਕ ਬਜ਼ੁਰਗ ਔਰਤ ਐਨੇ ਗੰਦੇ ਹਾਲਾਤਾਂ ਵਿਚ ਰਹਿ ਰਹੀ ਹੈ ਤੇ ਰਹਿ ਵੀ ਪਿਛਲੇ 20-25 ਸਾਲ ਤੋਂ ਰਹੀ ਹੈ। ਬਜ਼ੁਰਗ ਦੇ ਆਲੇ ਦੁਆਲੇ ਗੰਦ ਦਾ ਢੇਰ ਪੁਰਾਣੇ ਟੁੱਟੇ ਫੁੱਟੇ ਘਰ ਵਿਚ ਬੈਠੀ ਇਹ ਬਜ਼ੁਰਗ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹੋਈ ਪਈ ਹ ਕਿਉਂਕਿ ਐਨੇ ਸਾਲਾਂ ਤੋਂ ਇਹ ਨਰਕ ਵਰਗੀ ਜ਼ਿੰਦਗੀ ਚੰਗੇ ਭਲੇ ਨੂੰ ਪਾਗਲ ਕਰ ਸਕਦੀ ਹੈ।

ਇਨ੍ਹਾਂ ਹਾਲਾਤਾਂ ਵਿਚ ਮਦਦ ਲਈ ਪਹੁੰਚੇ ਇੱਕ ਸਿੱਖ ਵਿਅਕਤੀ ਅਤੇ ਉਸਦੀ ਟੀਮ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਇਹ ਬਜ਼ੁਰਗ ਔਰਤ ਚੰਗੇ ਪਰਿਵਾਰ ਦੀ ਹੈ ਅਤੇ ਇੱਕ ਸਮਾਂ ਸੀ ਜਦੋਂ ਇਹ ਸੋਨੇ ਦੇ ਭਾਂਡਿਆਂ 'ਚ ਖਾਣਾ ਤੱਕ ਖਾਂਦੇ ਸਨ। ਫਿਲਹਾਲ ਪਿੰਡ ਵਾਲਿਆਂ ਦੀ ਸਹਿਮਤੀ ਨਾਲ ਇਹ ਸੰਸਥਾ ਦੇ ਲੋਕ ਬਜ਼ੁਰਗ ਔਰਤ ਨੂੰ ਆਪਣੇ ਨਾਲ ਲੈ ਕੇ ਚੱਲੇ ਹਨ ਤਾਂ ਕਿ ਉਸਦੀ ਜੂਨ ਸੁਧਰ ਸਕੇ। ਉਸਦਾ ਇਲਾਜ ਕਰਵਾਉਣ ਦੀ ਵੀ ਗੱਲ ਇਸ ਸੰਸਥਾ ਵਲੋਂ ਆਖੀ ਗਈ ਹੈ। ਇਸ ਸੰਸਥਾ ਦੀ ਸਰਪ੍ਰਸਤੀ 'ਚ ਆ ਕੇ ਸ਼ਾਇਦ ਇਸ ਬਜ਼ੁਰਗ ਨੂੰ ਇਸ ਨਰਕ ਤੋਂ ਛੁਟਕਾਰਾ ਮਿਲ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement