ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 37ਵੇਂ ਦਿਨ ਵਿਚ ਦਾਖ਼ਲ
Published : Oct 31, 2020, 7:23 am IST
Updated : Oct 31, 2020, 7:23 am IST
SHARE ARTICLE
image
image

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 37ਵੇਂ ਦਿਨ ਵਿਚ ਦਾਖ਼ਲ

ਰੇਲ ਪਟੜੀਆਂ ਮਾਲ ਗੱਡੀਆਂ ਲਈ ਖ਼ਾਲੀ ਹਨ
 

ਅੰਮ੍ਰਿਤਸਰ, 30 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਰੇਲ ਰੋਕੋ ਅੰਦੋਲਨ 37ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਕੇਂਦਰ ਦੀ ਮੋਦੀ ਸਰਕਾਰ ਨੇ ਰੇਲ ਟਰੈਕ ਜਾਮ ਹੋਣ ਦਾ ਬਹਾਨਾ ਬਣਾ ਕੇ ਮਾਲ ਗੱਡੀਆਂ ਜਾਣ ਬੁੱਝ ਕੇ ਰੋਕੀਆਂ ਹਨ, ਖ਼ਾਲੀ ਰੇਲ ਲਾਈਨਾਂ ਨੂੰ ਖ਼ਾਲੀ ਕਿਵੇਂ ਕਰਨਾ ਹੈ ਇਹ ਸਮਝ ਤੋਂ ਪਰੇ ਹੈ।    ਪੰਜਾਬ ਨੂੰ ਆਰਥਕ ਪੱਖੋ ਕੰਗਾਲ ਕਰਨਾ ਤੇ ਵਪਾਰੀਆਂ ਦਾ ਨੁਕਸਾਨ ਕਰਨਾ, ਵਸਤੂਆਂ ਦੀ ਘਾਟ ਆਦਿ ਦਾ ਜੁੰਮਾ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਉੱਤੇ ਪਾਉਣਾ ਕੇਂਦਰ ਦੀ ਮਨਸ਼ਾ ਹੈ। ਜੰਡਿਆਲਾ ਗੁਰੂ ਰੇਲਵੇ ਟਰੈਕ ਵਿਖੇ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨ: ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੱਲਬਾਤ ਦਾ ਸੱਦਾ ਆਇਆ ਹੈ। ਵਫ਼ਦ ਵਿਚ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ, ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ ਆਦਿ ਆਗੂ ਸ਼ਾਮਲ ਹਨ। ਏਜੰਡੇ ਵਿਚ ਜਥੇਬੰਦੀ ਵਲੋਂ ਕੈਪਟਨ ਸਰਕਾਰ ਵਲੋਂ ਪਹਿਲਾਂ ਮੰਨੀਆਂ ਮੰਗਾਂ, ਸੈਕਸ਼ਨ 11 ਵਿਚ ਪਾਸ ਕੀਤੇ ਅਸੈਂਬਲੀ ਮਤੇ, ਗੰਨੇ ਦਾ ਬਕਾਇਆ, ਮਿੱਲਾਂ ਚਾਲੂ ਕਰਨ ਦਾ ਸਮਾਂ ਤੇ ਪੰਜਾਬ ਸਰਕਾਰ ਵਲੋਂ ਲਿਆਂਦੇ ਏਜੰਡੇ 'ਤੇ ਚਰਚਾ ਹੋਵੇਗੀ।
imageimage
ਕੈਪਸ਼ਨ ਏ ਐਸ ਆਰ ਬਹੋੜੂ 30-1- ਮੁਜਾਹਰੇ ਦੁਰਾਨ ਕਿਸਾਨ ਕੇਂਦਰ ਸਰਕਾਰ ਖਿਲਾਫ ਨਾਅਰੇ ਬਾਜ਼ੀ ਕਰਦੇ ਹੋਏ।

ਮੁਜ਼ਾਹਰੇ ਦੌਰਾਨ ਕਿਸਾਨ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦੇ ਹੋਏ।
 

SHARE ARTICLE

ਏਜੰਸੀ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement