ਹਰਪ੍ਰੀਤ ਏਡੀ ਸਿੰਘ ਬਣੀ ਅਲਾਇੰਸ ਏਅਰ ਦੀ ਪਹਿਲੀ ਸੀਈਓ 
Published : Oct 31, 2020, 3:56 pm IST
Updated : Oct 31, 2020, 4:37 pm IST
SHARE ARTICLE
Air India appointed Harpreet A De Singh as CEO
Air India appointed Harpreet A De Singh as CEO

ਸਿੰਘ ਇਸ ਸਮੇਂ ਏਅਰ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਹਨ।

ਚੰਡੀਗੜ੍ਹ - ਭਾਰਤੀ ਹਵਾਬਾਜ਼ੀ ਖੇਤਰ ਵਿਚ ਇਤਿਹਾਸ ਰਚਦੀ ਹੋਈ ਹਰਪ੍ਰੀਤ ਏ ਡੀ ਸਿੰਘ ਅਲਾਇੰਸ ਏਅਰ ਦੀ ਪਹਿਲੀ ਮਹਿਲਾ ਸੀਈਓ (CEO) ਨਿਯੁਕਤ ਹੋਈ ਹੈ। ਸਰਕਾਰ ਨੇ ਹਰਪ੍ਰੀਤ ਏ ਡੀ ਸਿੰਘ ਨੂੰ ਏਅਰ ਇੰਡੀਆ ਦੀ ਸਹਾਇਕ ਅਲਾਇੰਸ ਏਅਰ ਦਾ ਸੀਈਓ ਨਿਯੁਕਤ ਕੀਤਾ ਹੈ। ਸਿੰਘ ਇਸ ਸਮੇਂ ਏਅਰ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਹਨ। ਏਆਈ ਦੇ ਸਭ ਤੋਂ ਸੀਨੀਅਰ ਕਮਾਂਡਰਾਂ ਵਿਚੋਂ ਇਕ, ਕਪਤਾਨ ਨਿਵੇਦਿਤਾ ਭਸੀਨ ਜੋ ਇਸ ਸਮੇਂ ਡ੍ਰੀਮਲਾਈਨਰ ਬੋਇੰਗ 787 ਚਲਾ ਰਹੀ ਹੈ, ਸਿੰਘ ਦੀ ਜਗ੍ਹਾ ਉਤੇ ਏਅਰ ਇੰਡੀਆ ਦੇ ਨਵੀਂ ਕਾਰਜਕਾਰੀ ਨਿਰਦੇਸ਼ਕ ਹੋਵੇਗੀ।

Air India appointed Harpreet A De Singh as CEOAir India appointed Harpreet A De Singh as CEO

ਏਆਈ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਬਾਂਸਲ ਨੇ ਸ਼ੁੱਕਰਵਾਰ ਨੂੰ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਸਿੰਘ ਅਗਲੇ ਹੁਕਮਾਂ ਤੱਕ ਅਲਾਇੰਸ ਏਅਰ ਦੇ ਸੀਈਓ ਦਾ ਅਹੁਦਾ ਸੰਭਾਲਣਗੇ। ਇਸ ਤੋਂ ਇਲਾਵਾ ਕਪਤਾਨ ਨਿਵੇਦਿਤਾ ਭਸੀਨ ਨੂੰ ਆਪਣੇ ਤਜ਼ਰਬੇ ਦੇ ਮੱਦੇਨਜ਼ਰ ਕਈ ਹੋਰ ਵਿਭਾਗਾਂ ਦਾ ਮੁਖੀ ਬਣਾਇਆ ਗਿਆ ਹੈ।

Alliance AirAlliance Air

ਦੱਸ ਦਈਏ ਕਿ ਅਲਾਇੰਸ ਏਅਰ ਫਿਲਹਾਲ ਪੀਐਸਯੂ ਰਹੇਗੀ, ਇਸ ਨੂੰ ਏਅਰ ਇੰਡੀਆ ਨਾਲ ਨਹੀਂ ਵੇਚਿਆ ਜਾਵੇਗਾ। ਹਰਪ੍ਰੀਤ ਪਹਿਲੀ ਮਹਿਲਾ ਪਾਇਲਟ ਹੈ, ਜੋ 1988 ਵਿਚ ਏਅਰ ਇੰਡੀਆ ਦੁਆਰਾ ਚੁਣੀ ਗਈ ਸੀ। ਹਾਲਾਂਕਿ, ਸਿਹਤ ਦੇ ਕਾਰਨਾਂ ਕਰਕੇ ਉਹ ਉਡਾਣ ਨਹੀਂ ਭਰ ਸਕੀ ਅਤੇ ਉਡਾਣ ਸੁਰੱਖਿਆ ਦੇ ਖੇਤਰ ਵਿੱਚ ਬਹੁਤ ਸਰਗਰਮ ਰਹੀ। ਸਿੰਘ ਨੇ ਭਾਰਤੀ ਮਹਿਲਾ ਪਾਇਲਟ ਐਸੋਸੀਏਸ਼ਨ ਦੀ ਅਗਵਾਈ ਕੀਤੀ ਹੈ।

Air India appointed Harpreet A De Singh as CEOAir India appointed Harpreet A De Singh as CEO

ਏਅਰ ਇੰਡੀਆ 1980 ਦੀ ਸ਼ੁਰੂਆਤ ਵਿਚ ਮਹਿਲਾ ਪਾਇਲਟਾਂ ਨੂੰ ਭਰਤੀ ਕਰਨ ਵਾਲੀ ਪਹਿਲੀ ਭਾਰਤੀ ਹਵਾਈ ਕੰਪਨੀ ਸੀ। ਕੈਪਟਨ ਸੌਦਾਮਨੀ ਦੇਸ਼ਮੁਖ ਭਾਰਤ ਦੀ ਪਹਿਲੀ ਮਹਿਲਾ ਕਮਾਂਡਰ (ਇੱਕ ਫੋਕਰ ਫਰੈਂਡਸ਼ਿੱਪ ਵਿੱਚ)ਸੀ। ਜਦੋਂ ਕਿ ਮਹਿਲਾ ਪਾਇਲਟਾਂ ਦੀ ਆਲਮੀ ਔਸਤ 2-3% ਰਹੀ ਹੈ, ਜਦਕਿ ਭਾਰਤ 10% ਤੋਂ ਵੱਧ ਰਿਹਾ ਹੈ।

SHARE ARTICLE

ਏਜੰਸੀ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement