
ਜਨਮਤ : ਕਾਨੂੰਨ ਬਨਾਉਣ ਤੋਂ ਪਹਿਲਾਂ ਲੋਕਾਂ ਦੀ ਰਾਏ
ਨਿਊਜ਼ੀਲੈਂਡ ਨੇ ਲੋਕਾਂ ਦੀ ਰਾਏ ਪੁਛ ਕੇ ਕਾਨੂੰਨ ਬਣਾਉਣ ਦਾ ਨਵਾਂ ਲੋਕ-ਰਾਜੀ ਇਤਿਹਾਸ
ਆਕਲੈਂਡ, 30 ਅਕਤੂਬਰ(ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੀਆਂ ਹੋਈਆਂ ਆਮ ਚੋਣਾਂ ਵਿਚ ਇਸ ਵਾਰ ਦੋ ਜਨਮਤ ਕਰਵਾਏ ਗਏ ਸਨ ਜਿਨ੍ਹਾਂ ਵਿਚ ਇਕ ਭੰਗ ਦੀ ਦਵਾਈ ਜਾਂ ਭੰਗ ਦੀ ਸ਼ਰਤਾਂ ਸਹਿਤ ਵਰਤੋਂ ਸਬੰਧੀ ਸੀ। ਇਸ ਵਿਚ ਸ਼ਾਮਿਲ ਸੀ ਕਿ ਭੰਗ ਦੇ ਬੂਟਿਆਂ ਜਾਂ ਪੱਤਿਆਂ ਨੂੰ ਦਵਾਈਆਂ ਦੇ ਰੂਪ ਵਿਚ ਬਦਲ ਕੇ ਇਥੇ ਵਰਤਣਾ ਕਾਨੂੰਨੀ ਹੋਣਾ ਚਾਹੀਦਾ ਹੈ ਕਿ ਨਹੀਂ। ਦੂਜਾ ਅਹਿਮ ਤੇ ਸੰਵੇਦਨਸ਼ੀਲ ਜਨਮੱਤ ਸੀ ਇੱਛਾ ਮੁਕਤੀ। ਇਸ ਦਾ ਮਤਲਬ ਸੀ ਕਿ ਜੇਕਰ ਕੋਈ ਕਿਸੇ ਲਾਇਲਾਜ ਜਾਂ ਜੀਵਨ ਅੰਤ ਵਲ ਵਧ ਰਹੀ ਬਿਮਾਰੀ ਤੋਂ ਪੀੜਤ ਹੈ ਅਤੇ ਅਸਹਿ ਦੁੱਖ ਸਹਾਰ ਰਿਹਾ ਹੈ ਤਾਂ ਕੀ ਉਹ ਅਪਣੀ ਇੱਛਾ ਮੁਤਾਬਕ ਆਪਣੇ ਜੀਵਨ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ ਕਿ ਨਹੀਂ? ਸਰਕਾਰ ਨੇ ਇਸ ਸਬੰਧੀ 'ਲਾਈਫ ਚੁਆਇਸ ਐਕਟ 2019' ਪਾਸ ਕੀਤਾ ਹੋਇਆ ਹੈ ਜੋ ਕਿ ਜਨਮਤ ਦੇ ਬਾਅਦ ਅਮਲ ਵਿਚ ਆ ਸਕਦਾ ਹੈ। ਇਨ੍ਹਾਂ ਜਨਮਤਾਂ ਸਬੰਧੀ ਅੱਜ ਰੁਝਾਨੀ ਨਤੀਜੇ ਸਾਹਮਣੇ ਆ ਗਏ ਹਨ ਜਿਨ੍ਹਾਂ ਵਿਚ ਇਛਾ ਮੁਕਤੀ ਨੂੰ ਲੋਕਾਂ ਨੇ 'ਹਾਂ' ਕਹਿ ਦਿਤੀ ਹੈ ਜਦ ਕਿ ਭੰਗ ਦੀ ਸ਼ਰਤਾਂ ਸਹਿਤ ਵਰਤੋਂ ਨੂੰ ਵੀ 'ਨਾਂਹ' ਕਹਿ ਦਿਤੀ ਹੈ।
image