
ਕੇਂਦਰ ਸਰਕਾਰ ਪੰਜਾਬ ਦੇ ਕਿਸਾਨ ਅੰਦੋਲਨ ਨੂੰ ਖਦੇੜਨ ਲਈ ਵੱਡੇ ਐਕਸ਼ਨ ਦੀ ਤਿਆਰੀ 'ਚ
5 ਨਵੰਬਰ ਦੇ ਦੇਸ਼ ਵਿਆਪੀ ਚੱਕਾ ਜਾਮ 'ਤੇ 26-27 ਦੇ ਦਿੱਲੀ ਘਿਰਾਉ ਤੋਂ ਪਹਿਲਾਂ ਅੰਦੋਲਨ ਨੂੰ ਹੋਰ ਫੈਲਣ ਤੋਂ ਰੋਕਣਾ ਚਾਹੁੰਦਾ ਹੈ ਕੇਂਦਰ
ਚੰਡੀਗੜ੍ਹ, 30 ਅਕਤੂਬਰ (ਗੁਰਉਪਦੇਸ਼ ਭੁੱਲਰ) : ਇਕ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਪੰਜਾਬ ਵਿਚ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਬੇਮਿਸਾਲ ਕਿਸਾਨ ਅੰਦੋਲਨ ਨੂੰ ਫ਼ੇਲ੍ਹ ਕਰਨ ਲਈ ਹੁਣ ਕੇਂਦਰੀ ਹਾਕਮਾਂ ਨੇ ਯਤਨ ਤੇਜ਼ ਕਰ ਦਿਤੇ ਹਨ। ਦੇਸ਼ ਭਰ ਦੀਆਂ 250 ਕਿਸਾਨ ਜਥੇਬੰਦੀਆਂ ਵਲੋਂ ਪਿਛਲੇ ਦਿਨੀਂ ਮੀਟਿੰਗ ਕਰ ਕੇ 5 ਨਵੰਬਰ ਨੂੰ ਦੇਸ਼ਭਰ ਵਿਚ ਚੱਕਾ ਜਾਮ ਐਕਸ਼ਨ ਅਤੇ 26-27 ਨਵੰਬਰ ਨੂੰ ਦਿੱਲੀ ਘੇਰਨ ਦੇ ਐਲਾਨ ਬਾਅਦ ਕੇਂਦਰ ਸਰਕਾਰ ਹੁਣ ਅੰਦੋਲਨ ਨੂੰ ਦੇਸ਼ ਵਿਚ ਫੈਲਣ ਤੋਂ ਪਹਿਲਾਂ ਹੀ ਖਦੇੜਨਾ ਚਾਹੁੰਦੀ ਹੈ। ਪੰਜਾਬ ਵਿਚ ਕਿਸਾਨ ਜਥੇਬੰਦੀਆਂ ਵਲੋਂ ਮਾਲ ਗੱਡੀਆਂ ਲਈ ਟਰੈਕ ਖ਼ਾਲੀ ਕਰਨ ਦੇ ਬਾਵਜੂਦ ਕੇਂਦਰ ਗੱਡੀਆਂ ਨਾਲ ਚਲਾਉਣ 'ਤੇ ਅੜੀ ਹੋਈ ਹੈ। ਇਸ ਨਾਲ ਬਿਜਲੀ ਤੇ ਖਾਦ ਵਰਗੀਆਂ ਜ਼ਰੂਰੀ ਸੇਵਾਵਾਂ ਪ੍ਰਭਾਵਤ ਹੋਣ ਤੋਂ ਇਲਾਵਾ ਉਦਯੋਗਿਕ ਕਾਰੋਬਾਰ 'ਤੇ ਅਸਰ ਨਾਲ ਕੇਂਦਰ ਨੇ ਕਦਮ ਨੂੰ ਪੰਜਾਬ ਦੀ ਆਰਥਕ ਨਾਕੇਬੰਦੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿਚ ਕੇਂਦਰ ਸਰਕਾਰ ਪੰਜਾਬ ਵਿਚ ਰੇਲ ਟਰੈਕ ਖਾਲੀ ਕਰਵਾਉਣ ਤੋਂ ਇਲਾਵਾ ਵੱਡੇ ਕਾਰੋਬਾਰੀ ਘਰਾਣਿਆਂ ਨਾਲ ਰਿਲਾਂਇੰਸ ਪੰਪਾਂ, ਸਾਪਿੰਗ ਮਾਲਜ਼, ਗੋਦਾਮਾਂ ਤੇ ਟੋਲ ਪਲਾਜ਼ਿਆਂ ਤੋਂ ਕਿਸਾਨਾ ਦੇ ਧਰਨਿਆਂ ਨੂੰ ਹਟਾਉਣ ਲਈ ਕੇਂਦਰੀ ਫੋਰਸ ਦੀ ਵਰਤੋਂ ਕਰ ਕੇ ਵੱਡੀ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ ਜਿਸ ਦੇ ਮੱਦੇਨਜ਼ਰ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟimageਨ ਅਮਰਿੰਦਰ ਸਿੰਘ ਨੇ ਅਪਣੇ ਸਾਂਸਦ ਮੈਂਬਰਾਂ ਦੀ ਡਿਊਟੀ ਲਾਈ ਹੈ ਕਿ ਉਹ ਦਿੱਲੀ ਜਾ