
ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਨੇ ਮੱਲੀ ਮੁੱਖ ਮੰਤਰੀ ਦੇ ਪੋਸਟਰਾਂ ’ਤੇ ਕਾਲਖ
ਪਟਿਆਲਾ, 30 ਅਕਤੂਬਰ (ਦਲਜਿੰਦਰ ਸਿੰਘ): ਕੇਂਦਰ ਦੀ ਭਾਜਪਾ ਵਲੋਂ ਬਣਾਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਵਾਉਣ ਦੀ ਮੁਹਿੰਮ ਵਿੱਢ ਕੇ ਉਲਟਾ ਅਪਣੇ ਪ੍ਰਚਾਰ ਨਾਲ ਭਰੇ ਪੋਸਟਰ ਲਗਾਉਣ ’ਤੇ ਮੁੱਖ ਮੰਤਰੀ ਪੰਜਾਬ ਦੇ ਪੋਸਟਰਾਂ ’ਤੇ ਲੱਗੀ ਫ਼ੋਟੋ ’ਤੇ ਕਾਲਖ ਵੱਖ-ਵੱਖ ਪਿੰਡਾਂ ਵਿਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੱਦੇ ’ਤੇ ਪਿੰਡਾਂ ’ਚ ਮੌਜੂਦ ਕਿਸਾਨਾਂ ਵਲੋਂ ਮਲੀ ਗਈ। ਕਿਸਾਨਾਂ ਨੇ ਸਪੱਸ਼ਟ ਆਖਿਆ ਕਿ ਮੁੱਖ ਮੰਤਰੀ ਪੰਜਾਬ ਪੋਸਟਰ ਪ੍ਰਚਾਰ ’ਤੇ ਖ਼ਰਚਾ ਨਾ ਕਰ ਕੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਵਲ ਧਿਆਨ ਤੇ ਜਦੋਂ ਤਕ ਅਜਿਹਾ ਨਹੀਂ ਹੁੰਦਾ ਉਦੋਂ ਤਕ ਇਸੇ ਤਰ੍ਹਾਂ ਤੋਂ ਵਿਰੋਧ ਜਾਰੀ ਰਹੇਗਾ। ਕਿਸਾਨਾਂ ਨੇ ਚਿਤਾਵਨੀ ਦਿਤੀ ਕਿ ਜਲਦੀ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਨਾ ਦਿਤਾ ਗਿਆ ਤਾਂ ਇਹ ਵਿਰੋਧ ਹੋਰ ਵੀ ਸਖ਼ਤ ਹੋ ਸਕਦਾ ਹੈ।
ਭਵਾਨੀਗੜ੍ਹ ਤੋਂ ਗੁਰਪ੍ਰੀਤ ਸਿੰਘ ਸਕਰੌਦੀ ਅਨੁਸਾਰ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਬਲਾਕ ਭਵਾਨੀਗੜ੍ਹ ਵਲੋਂ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਥਾਂ ਥਾਂ ’ਤੇ ਲਗਾਏ ਗਏ ਪੋਸਟਰਾਂ ਉਪਰ ਕਾਲਖ ਮੱਲੀ ਗਈ। ਇਸੇ ਲੜੀ ਤਹਿਤ ਅੱਜ ਭਵਾਨੀਗੜ੍ਹ ਦੇ ਨਵੇਂ ਬੱਸ ਅੱਡੇ ਉਪਰ ਲੱਗੇ ਹੋਏ ਮੁੱਖ ਮੰਤਰੀ ਚੰਨੀ ਦੇ ਬੋਰਡਾਂ ਉਪਰ ਕਾਲਖ ਫੇਰ ਕੇ ਸ਼ੁਰੂਆਤ ਕੀਤੀ ਕਿਉਂਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਨਰਮੇ ਦੀ ਤੇ ਝੋਨੇ ਦੀ ਬਰਬਾਦ ਹੋਈ ਫ਼ਸਲ ਦਾ ਮੁਆਵਜ਼ਾ ਨਹੀਂ ਦਿਤਾ ਜਾ ਰਿਹਾ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵਿਰੁਧ ਰੋਸ ਪ੍ਰਗਟ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਮੰਤਰੀ ਅਤੇ ਵਿਧਾਇਕ ਹਨ ਉਨ੍ਹਾਂ ਨੂੰ ਪਿੰਡਾਂ ਵਿਚ ਨਹੀਂ ਆਉਣ ਦਿਤਾ ਜਾਵੇਗਾ ਅਤੇ ਕਿਤੇ ਵੀ ਰੈਲੀ ਨਹੀਂ ਕਰਨ ਦਿਤੀ ਜਾਵੇਗੀ।
ਫੋਟੋ ਨੰ 30ਪੀਏਟੀ. 14
ਫੋਟੋ ਫਾਈਲ 30-18
ਮੁੱਖ ਮੰਤਰੀ ਦੇ ਪੋਸਟਰ ਤੇ ਕਾਲਖ ਪੋਚ ਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਹਰਜਿੰਦਰ ਸਿੰਘ ਘਰਾਚੋਂ ਅਤੇ ਹੋਰ ਨਾਲ ਕਿਸਾਨ ਬੀਬੀਆਂ।