ਦਿੱਲੀ ਪੁਲਿਸ ਵਲੋਂ ਬੈਰੀਕੇਡ ਹਟਾਉਣ ਦੀਆਂ ਕਾਰਵਾਈਆਂ 'ਤੇ ਸੰਯੁਕਤ ਮੋਰਚੇ ਦੀ ਪੂਰੀ ਨਜ਼ਰ 
Published : Oct 31, 2021, 7:11 am IST
Updated : Oct 31, 2021, 7:11 am IST
SHARE ARTICLE
image
image

ਦਿੱਲੀ ਪੁਲਿਸ ਵਲੋਂ ਬੈਰੀਕੇਡ ਹਟਾਉਣ ਦੀਆਂ ਕਾਰਵਾਈਆਂ 'ਤੇ ਸੰਯੁਕਤ ਮੋਰਚੇ ਦੀ ਪੂਰੀ ਨਜ਼ਰ 


ਨਵੀਂ ਦਿੱਲੀ, 30 ਅਕਤੂਬਰ (ਸੁਖਰਾਜ ਸਿੰਘ): ਦਿੱਲੀ ਪੁਲਿਸ ਨੇ ਟਿਕਰੀ ਬਾਰਡਰ 'ਤੇ 40 ਫੁੱਟ ਦਾ ਰਸਤਾ ਬੀਤੇ ਰਾਤ ਆਵਾਜਾਈ ਲਈ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਭਾਵੇਂ ਇਸ 'ਤੇ ਪ੍ਰਸ਼ਾਸਨ ਤੇ ਕਿਸਾਨ ਆਗੂਆਂ ਵਿਚਾਲੇ ਗੱਲਬਾਤ ਬੇਸਿੱਟਾ ਰਹੀ | ਦਿੱਲੀ ਪੁਲਿਸ ਕਮਿਸ਼ਨਰ ਨੇ ਇਕ ਮੀਡੀਆ ਇੰਟਰਵਿਊ ਵਿਚ ਕਿਹਾ ਕਿ ਉਹ ਯਾਤਰੀਆਂ ਲਈ ਆਮ ਸਥਿਤੀ ਨੂੰ  ਬਹਾਲ ਕਰਨਾ ਚਾਹੁੰਦੇ ਹਨ | ਕਿਸਾਨਾਂ ਨੇ ਮੋਰਚੇ ਵਾਲੀ ਥਾਂ ਦੀ ਸੁਰੱਖਿਆ ਲਈ ਕਦਮ ਵਧਾਏ ਜਾਣ ਕਾਰਨ ਕੱੁਝ ਸਮੇਂ ਲਈ ਇਲਾਕੇ ਵਿਚ ਤਣਾਅ ਵੱਧ ਗਿਆ ਸੀ | 
ਹਾਲ ਹੀ ਵਿਚ ਵਾਪਰੀਆਂ ਕੁੱਝ ਘਟਨਾਵਾਂ ਨੂੰ  ਧਿਆਨ ਵਿਚ ਰਖਦਿਆਂ ਕਿਸਾਨ ਇਸ ਗੱਲ ਵਲ ਇਸ਼ਾਰਾ ਕਰ ਰਹੇ ਹਨ ਕਿ ਪ੍ਰਦਰਸ਼ਨਕਾਰੀਆਂ ਦੇ ਜ਼ਖ਼ਮੀ ਹੋਣ ਅਤੇ ਮਾਰੇ ਜਾਣ ਦੀ ਸੰਭਾਵਨਾ ਹੁਣ ਵਧ ਜਾਵੇਗੀ | ਸੰਯੁਕਤ ਕਿਸਾਨ ਮੋਰਚੇ ਨੇ ਹਮੇਸ਼ਾ ਕਿਹਾ ਹੈ ਕਿ ਇਹ ਪੁਲਿਸ ਹੀ ਹੈ ਜਿਸ ਨੇ ਸੜਕਾਂ ਨੂੰ  ਰੋਕਿਆ ਸੀ ਅਤੇ ਬੈਰੀਕੇਡਾਂ ਨੂੰ  ਜਲਦਬਾਜ਼ੀ ਵਿਚ ਹਟਾਉਣਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਟੈਂਡ ਨੂੰ  ਸਪੱਸ਼ਟ ਕਰਦਾ ਹੈ | ਸੰਯੁਕਤ ਕਿਸਾਨ ਮੋਰਚਾ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਸ ਨੇ ਪਹਿਲਾਂ ਵੀ ਦੋ-ਪੱਖੀ ਆਵਾਜਾਈ ਦੀ ਇਜਾਜ਼ਤ ਦਿਤੀ ਹੈ ਅਤੇ ਭਵਿੱਖ ਵਿਚ 
ਵੀ ਮੋਰਚੇ ਵਾਲੀਆਂ ਥਾਵਾਂ 'ਤੇ ਅਜਿਹਾ ਕਰੇਗਾ | ਮੋਰਚੇ ਨੇ ਕਿਹਾ ਕਿ ਜੇਕਰ ਸਰਕਾਰ ਲਾਂਘੇ ਨੂੰ  ਪੂਰੀ ਤਰ੍ਹਾਂ ਖੋਲ੍ਹਣਾ ਚਾਹੁੰਦੀ ਹੈ, ਤਾਂ ਉਸ ਨੂੰ  ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਵੀ ਰਸਤਾ ਖੋਲ੍ਹਣਾ ਪਵੇਗਾ |  ਕੀ ਕਿਸਾਨ ਅੰਦੋਲਨ ਉਸੇ ਥਾਂ 'ਤੇ ਜਾਰੀ ਰਹੇਗਾ ਜਾਂ ਕੀ ਇਹ ਦਿੱਲੀ ਵਲ ਵਧੇਗਾ, ਇਹ ਸਮੂਹਕ ਫ਼ੈਸਲਾ ਹੈ ਜੋ ਢੁਕਵੇਂ ਸਮੇਂ 'ਤੇ ਲਿਆ ਜਾਵੇਗਾ |  

ਹੁਣ ਲਈ, ਜਿਵੇਂ ਕਿ ਇਕ ਪਹਿਲਾਂ ਪ੍ਰੈਸ ਰਿਲੀਜ਼ ਵਿੱਚ ਸਾਂਝਾ ਕੀਤਾ ਗਿਆ ਸੀ, ਕਿਸਾਨ ਮੋਰਚਾ ਸਾਰੀ ਗਤੀਵਿਧੀਆਂ ਨੂੰ  ਦੇਖ ਰਿਹਾ ਹੈ ਅਤੇ ਉਨ੍ਹਾਂ ਸਾਰੇ ਨਾਗਰਿਕਾਂ ਨੂੰ  ਅਪੀਲ ਕਰਦਾ ਹੈ ਜੋ ਅੰਦੋਲਨ ਦਾ ਹਿੱਸਾ ਹਨ ਕਿ ਸਾਰੇ ਸ਼ਾਂਤੀਪੂਰਨ ਰਹਿਣ, ਅਤੇ ਕਿਸੇ ਵੀ ਚੀਜ਼ ਦੁਆਰਾ ਉਕਸਾਏ ਨਾ ਜਾਣ | 
ਲਖੀਮਪੁਰ ਖੇੜੀ ਕਿਸਾਨ ਕਤਲੇਆਮ ਵਿਚ ਕਿਸਾਨਾਂ ਨੂੰ  ਕਾਨੂੰਨੀ ਸਹਾਇਤਾ ਦੇਣ ਲਈ 7 ਮੈਂਬਰੀ ਵਕੀਲਾਂ ਦਾ ਪੈਨਲ ਬਣਾਇਆ ਗਿਆ ਹੈ | ਇਹ ਟੀਮ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਸਮੇਤ ਦੋਸ਼ੀਆਂ ਵਿਰੁਧ ਕਾਨੂੰਨੀ ਲੜਾਈ ਲੜੇਗੀ |  ਕਿਸਾਨ ਜਥੇਬੰਦੀਆਂ ਦੇ ਵਲੰਟੀਅਰਾਂ ਦੀ ਇਕ ਟੀਮ ਵੀ ਬਣਾਈ ਗਈ ਹੈ ਜੋ ਲੋੜ ਪੈਣ 'ਤੇ ਵਕੀਲਾਂ ਦੀ ਟੀਮ ਨਾਲ ਤਾਲਮੇਲ ਕਰ ਕੇ ਕਾਨੂੰਨੀ ਕਾਰਵਾਈ ਵਿਚ ਸਹਾਇਤਾ ਕਰੇਗੀ | ਸੰਯੁਕਤ ਕਿਸਾਨ ਮੋਰਚੇ ਦੀ ਕਾਨੂੰਨੀ ਟੀਮ ਦੇ ਮੈਂਬਰਾਂ ਨੇ ਯੂਪੀ ਸਰਕਾਰ ਦੀ ਸ਼ੀਠ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਜਵਾਬੀ ਐਫ਼ਆਈਆਰ (ਨੰਬਰ 220 ਅਣਪਛਾਤੇ ਵਿਅਕਤੀਆਂ ਵਿਰੁਧ ਦਰਜ) ਵਿਚ ਗਿ੍ਫ਼ਤਾਰ ਕੀਤੇ ਗਏ ਦੋ ਕਿਸਾਨਾਂ ਦੀ ਤੁਰਤ ਰਿਹਾਈ ਦੀ ਮੰਗ ਕੀਤੀ | ਉਨ੍ਹਾਂ ਇਸ ਐਫ਼ਆਈਆਰ ਵਿਚ ਕਿਸਾਨਾਂ ਨੂੰ  ਭੇਜੇ ਜਾ ਰਹੇ ਪੁਲਿਸ ਨੋਟਿਸਾਂ ਨੂੰ  ਤੁਰਤ ਬੰਦ ਕਰਨ ਦੀ ਮੰਗ ਵੀ ਕੀਤੀ | 

 

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement