
ਅਕਾਲੀ ਆਗੂ ਡਾ. ਚੀਮਾ ਤੇ ਰੱਖੜਾ ਨੇ ਬੀਬੀ ਜਗੀਰ ਕÏਰ ਨਾਲ ਉਨ੍ਹਾਂ ਦੇ ਘਰ ਜਾ ਕੇ ਕੀਤੀ ਮੀਟਿੰਗ
ਬੇਗੋਵਾਲ, 30 ਅਕਤੂਬਰ (ਅਮਿ੍ਤਪਾਲ ਬਾਜਵਾ) : ਸਿੱਖ ਕÏਮ ਦੀ ਸਿਰਮÏਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 9 ਨਵੰਬਰ ਨੂੰ ਹੋਣ ਜਾ ਰਹੀ ਪ੍ਰਧਾਨ ਦੀ ਚੋਣ ਸਬੰਧੀ ਬੀਬੀ ਜਗੀਰ ਕÏਰ ਵਲੋਂ ਪ੍ਰਧਾਨਗੀ ਦੀ ਚੋਣ ਲੜਨ ਦੇ ਐਲਾਨ ਨਾਲ ਸਿਆਸੀ ਗਲਿਆਰੇ ਵਿੱਚ ਭੂਚਾਲ ਆਇਆ ਹੋਇਆ ਹੈ |
ਬੀਬੀ ਜਗੀਰ ਕÏਰ ਵਲੋਂ ਅੰਦਰਖਾਤੇ ਐਸ ਜੀ ਪੀ ਸੀ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀ ਆਗੂ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਬੀਬੀ ਜਗੀਰ ਕÏਰ ਦੀ ਰਿਹਾਇਸ਼ ਬੇਗੋਵਾਲ ਵਿਖੇ ਬੰਦ ਕਮਰਾ ਮੀਟਿੰਗ ਕੀਤੀ ਗਈ ਕਰੀਬ 3 ਘੰਟੇ ਬੰਦ ਕਮਰਾ ਮੀਟਿੰਗ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਐਸ ਜੀ ਪੀ ਸੀ ਚੋਣਾਂ ਸਬੰਧੀ ਬੀਬੀ ਜਗੀਰ ਕÏਰ ਨਾਲ ਵਿਚਾਰ ਵਟਾਂਦਰਾ ਕਰਨ ਆਏ ਸਨ | ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਹਰ ਐਸ ਜੀ ਪੀ ਸੀ ਮੈਂਬਰ ਨੂੰ ਚੋਣ ਲੜਨ ਅਧਿਕਾਰ ਹੈ |
ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕÏਰ ਨੇ ਆਪਣੇ ਪੱਖ ਦੀ ਗੱਲ ਰੱਖੀ ਹੈ ਜਿਸ ਸਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕੀਤੀ ਜਾਵੇਗੀ, ਬੀਬੀ ਜਗੀਰ ਕÏਰ ਵਲੋਂ ਬੰਦ ਲਿਫ਼ਾਫ਼ੇ ਵਾਲੇ ਤੰਜ ਤੇ ਜਵਾਬ ਦਿੰਦਿਆਂ ਚੀਮਾ ਨੇ ਕਿਹਾ ਡੈਮੋਕਰੇਟ ਪਾਰਟੀ ਹੈ ਇਲੈਕਟਡ ਹਾਊਸ ਹੈ ਸਾਰੇ ਮੈਬਰ ਪਾਰਟੀ ਸਿੰਬਲ ਤੇ ਚੋਣ ਲੜ ਕੇ ਮੈਂਬਰ ਬਣਦੇ ਹਨ ਜਦੋਂ ਸਲਾਨਾ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਸਾਰਿਆਂ ਦੀ ਰਾਇ ਲੈ ਕੇ ਰਣਨੀਤੀ ਤਿਆਰ ਕੀਤੀ ਜਾਂਦੀ ਹੈ | ਇਹ ਸਿਰਫ਼ ਇਕ ਜਗ੍ਹਾ ਨਹੀਂ ਸਗੋਂ ਕੋਈ ਅਸੈਂਬਲੀ ਹੋਵੇ, ਮੈਂਬਰ ਪਾਰਲੀਮੈਂਟ ਹੋਵੇ ਉਸ ਦਾ ਫੈਸਲਾ ਮੈਂਬਰਾਂ ਦੀ ਰਾਏ ਨਾਲ ਲਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਹ ਚੋਣ ਹਾਊਸ ਦੇ ਅੰਦਰ ਸਹੀ ਢੰਗ ਤੇ ਐਕਟ ਦੇ ਮੁਤਾਬਿਕ ਹੁੰਦੀ ਹੈ ਜਿਸ ਵਿਚ ਕੋਈ ਵੀ ਪਾਰਟੀ ਪ੍ਰਧਾਨ, ਜਨਰਲ ਸਕੱਤਰ ਅਤੇ ਕੋਈ ਵੀ ਅਹੁਦੇ ਦਾਰ ਅੰਦਰ ਨਹੀਂ ਜਾ ਸਕਦਾ¢ ਬੀਬੀ ਜਗੀਰ ਕÏਰ ਦੇ ਪ੍ਰਧਾਨ ਵਜੋਂ ਉਮੀਦਵਾਰ ਐਲਾਨਣ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨੇ ਸਾਰੇ ਮੈਂਬਰਾਂ ਦੀ ਰਾਏ ਲੈਣੀ ਹੁੰਦੀ ਹੈ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕÏਰ ਨੇ ਚੋਣ ਲੜਨ ਲਈ ਆਪਣਾ ਵਿਚਾਰ ਪੇਸ਼ ਕੀਤਾ ਹੈ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਚੋਣ ਲੜਨ ਤੋਂ ਰੋਕਿਆ ਨਹੀਂ ਜਾ ਸਕਦਾ ਹਰ ਕਿਸੇ ਦਾ ਚੋਣ ਲੜਨ ਦਾ ਅਧਿਕਾਰ ਹੈ ਭਰੋਸੇ ਯੋਗ ਵਸੀਲੀਆ ਤੋਂ ਇਹ ਵੀ ਪਤਾ ਲੱਗਾ ਹੈ ਕਿ ਬੀਬੀ ਜਗੀਰ ਕÏਰ ਚੋਣ ਲੜਨ ਲਈ ਬਜਿੱਦ ਹਨ ਉਕਤ ਆਗੂਆਂ ਵਲੋਂ ਬੀਬੀ ਜਗੀਰ ਕÏਰ ਨੂੰ ਮਨਾਉਣ ਦੀ ਕੋਸ਼ਿਸ਼ ਅਸਫ਼ਲ ਰਹੀ ਹੈ ਆਉਣ ਵਾਲੇ ਕੁਝ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਸ਼ੀਸ਼ਾ ਸਾਫ ਹੁੰਦਾ ਨਜ਼ਰ ਆ ਰਿਹਾ ਹੈ