ਭਾਜਪਾ ਦੇ 27 ਸਾਲਾਂ ਦੇ ਮਾੜੇ ਸ਼ਾਸਨ ਨੂੰ ਖ਼ਤਮ ਕਰ ਕੇ ਗੁਜਰਾਤ ਵਿਚ ਬਦਲਾਅ ਲਿਆਉਣ ਦਾ ਸਮਾਂ ਆ ਗਿਐ : ਭਗਵੰਤ ਮਾਨ
Published : Oct 31, 2022, 6:51 am IST
Updated : Oct 31, 2022, 6:51 am IST
SHARE ARTICLE
image
image

ਭਾਜਪਾ ਦੇ 27 ਸਾਲਾਂ ਦੇ ਮਾੜੇ ਸ਼ਾਸਨ ਨੂੰ ਖ਼ਤਮ ਕਰ ਕੇ ਗੁਜਰਾਤ ਵਿਚ ਬਦਲਾਅ ਲਿਆਉਣ ਦਾ ਸਮਾਂ ਆ ਗਿਐ : ਭਗਵੰਤ ਮਾਨ


ਕਿਹਾ, ਗੁਜਰਾਤ ਵਿਚ 'ਆਪ' ਦੀ ਸਰਕਾਰ ਬਣਨ 'ਤੇ ਭਿ੍ਸ਼ਟ ਨੇਤਾ ਅਪਣੇ ਗੁਨਾਹਾਂ ਦੀ ਕੀਮਤ ਚੁਕਾਉਣਗੇ


ਚੰਡੀਗੜ੍ਹ/ਗੁਜਰਾਤ, 30 ਅਕਤੂਬਰ (ਸਸਸ): ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਗੁਜਰਾਤ ਵਿਚੋਂ ਜ਼ਾਲਮ ਅਤੇ ਭਿ੍ਸ਼ਟ ਭਾਜਪਾ ਆਗੂਆਂ, ਜਿਨ੍ਹਾਂ ਨੇ ਅਪਣੀਆਂ ਮਾੜੀਆਂ ਨੀਤੀਆਂ ਕਾਰਨ ਦਹਾਕਿਆਂ ਤੋਂ ਸੂਬੇ ਦੀ ਆਰਥਕਤਾ ਨੂੰ  ਨਸ਼ਟ ਕੀਤਾ, ਨੂੰ  ਸੱਤਾ ਤੋਂ ਲਾਂਭੇ ਕਰ ਕੇ ਗੁਜਰਾਤ ਦੀ ਰਾਜਨੀਤੀ ਵਿਚ ਬਦਲਾਅ ਲਿਆਂਦਾ ਜਾਵੇ |
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਪਾਲੀਟਾਨਾ ਅਤੇ ਧੋਰਾਜੀ ਵਿਖੇ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਕੀਤਾ ਕਿ ਭਿ੍ਸ਼ਟ ਨੇਤਾਵਾਂ ਨੂੰ  ਗੁਜਰਾਤ ਦੇ ਲੋਕਾਂ ਦਾ ਪੈਸਾ ਲੁੱਟਣ ਲਈ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਹ ਅਪਣੇ ਗੁਨਾਹਾਂ ਦੀ ਕੀਮਤ ਜ਼ਰੂਰ ਚੁਕਾਉਣਗੇ ਅਤੇ ਦਸੰਬਰ ਵਿਚ ਵਿਧਾਨ ਸਭਾ ਚੋਣਾਂ ਵਿਚ 'ਆਪ' ਦੀ ਸ਼ਾਨਦਾਰ ਬਹੁਮਤ ਨਾਲ ਸਰਕਾਰ ਬਣੇਗੀ |  ਉਨ੍ਹਾਂ ਕਿਹਾ ਕਿ ਆਜ਼ਾਦੀ ਅੱਜ ਤਕ ਸਾਡੇ ਘਰਾਂ ਤਕ ਨਹੀਂ ਪਹੁੰਚੀ ਅਤੇ ਇਹ ਸਿਰਫ਼ ਉਨ੍ਹਾਂ ਨੇਤਾਵਾਂ ਤਕ ਸੀਮਤ ਹੈ ਜਿਨ੍ਹਾਂ ਕੋਲ ਲਾਲ ਬੱਤੀ ਵਾਲੀਆਂ ਗੱਡੀਆਂ ਹਨ ਅਤੇ ਜਿਨ੍ਹਾਂ ਨੇ ਦਹਾਕਿਆਂ ਤਕ ਦੇਸ਼ ਨੂੰ  ਲੁੱਟਿਆ ਹੈ | ਆਮ ਆਦਮੀ ਪਾਰਟੀ ਆਮ ਲੋਕਾਂ ਦੀ ਆਜ਼ਾਦੀ ਲਈ ਲੜਾਈ ਲੜ ਰਹੀ ਹੈ | ਆਮ ਆਦਮੀ ਪਾਰਟੀ ਆਜ਼ਾਦੀ ਨੂੰ  ਸਹੀ ਮਾਇਨਿਆਂ ਵਿਚ ਆਮ ਲੋਕਾਂ ਦੇ ਘਰਾਂ ਤਕ ਲੈ ਕੇ ਜਾਵੇਗੀ |
ਪਿਛਲੇ 75 ਸਾਲਾਂ ਵਿਚ, ਸਾਰੇ ਪ੍ਰਧਾਨ ਮੰਤਰੀ ਵਧਦੀ ਗ਼ਰੀਬੀ, ਬੇਰੁਜ਼ਗਾਰੀ ਦਰ ਅਤੇ ਅਤਿਵਾਦ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਉਹੀ ਭਾਸ਼ਣ ਦੁਹਰਾਉਂਦੇ ਰਹੇ ਹਨ ਪਰ ਉਨ੍ਹਾਂ ਨੇ ਸਥਿਤੀ ਨੂੰ  ਸੁਧਾਰਨ ਲਈ ਕੱੁਝ ਨਹੀਂ ਕੀਤਾ |
ਇਨ੍ਹਾਂ ਲੀਡਰਾਂ ਨੂੰ  ਹੁਣ ਸਵਾਲ ਪੁਛਣ ਅਤੇ ਆਉਣ ਵਾਲੀਆਂ ਚੋਣਾਂ ਵਿਚ ਹਰਾ ਕੇ ਸਬਕ ਸਿਖਾਉਣ ਦੀ ਲੋੜ ਹੈ | ਮਾਨ ਨੇ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਜਾਂ ਭਾਜਪਾ ਨਾਲ ਨਹੀਂ ਹੈ, ਸਗੋਂ 'ਆਪ' ਦੀ ਲੜਾਈ ਭਿ੍ਸ਼ਟਾਚਾਰ, ਬੇਰੁਜ਼ਗਾਰੀ, ਵਧਦੀ ਮਹਿੰਗਾਈ, ਪੇਪਰ ਲੀਕ ਅਤੇ ਆਮ ਲੋਕਾਂ ਲਈ ਚੰਗੀਆਂ ਸਹੂਲਤਾਂ ਦੀ ਘਾਟ ਨਾਲ ਹੈ |
ਮੁੱਖ ਮੰਤਰੀ ਨੇ ਲੋਕਾਂ ਨੂੰ  'ਆਪ' ਦਾ ਸਮਰਥਨ ਕਰਨ ਲਈ ਕਿਹਾ ਕਿ ਰੁੱਖ ਵੀ ਹਰ ਮੌਸਮ ਵਿਚ ਅਪਣੇ ਪੱਤੇ ਝਾੜਦੇ ਹਨ | ਹਾਲਾਂਕਿ ਉਨ੍ਹਾਂ ਨੂੰ  ਹੈਰਾਨੀ ਹੈ ਕਿ ਲੋਕਾਂ ਨੇ ਪਿਛਲੇ 27 ਸਾਲਾਂ ਤੋਂ ਭਾਜਪਾ ਨੂੰ  ਬਾਹਰ ਨਹੀਂ ਕਢਿਆ | ਭਗਵੰਤ ਮਾਨ ਨੇ ਲੋਕਾਂ ਨੂੰ  ਸੂਬੇ ਵਿਚ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਦੇ ਯੁੱਗ ਦੀ ਸ਼ੁਰੂਆਤ ਕਰਨ ਲਈ 'ਆਪ' ਦਾ ਸਮਰਥਨ ਕਰਨ ਦਾ ਸੱਦਾ ਦਿਤਾ | ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੇਸ਼ ਸਿਆਸੀ ਤਬਦੀਲੀ ਦੇ ਕੰਢੇ ਖੜਾ ਹੈ ਅਤੇ ਲੋਕ ਰਵਾਇਤੀ ਕਾਂਗਰਸ ਅਤੇ ਭਾਜਪਾ ਪਾਰਟੀਆਂ ਤੋਂ ਅੱਕ ਚੁੱਕੇ ਹਨ | ਪਹਿਲਾਂ ਲੋਕਾਂ ਕੋਲ ਕੋਈ ਬਦਲ ਨਹੀਂ ਸੀ ਪਰ ਹੁਣ ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਇਮਾਨਦਾਰ ਆਮ ਆਦਮੀ ਪਾਰਟੀ ਹੈ | ਭਾਜਪਾ 'ਤੇ ਵਰ੍ਹਦਿਆਂ ਮਾਨ ਨੇ ਕਿਹਾ ਕਿ ਉਹ ਝੂਠੇ ਵਾਅਦੇ ਕਰਦੇ ਹਨ ਪਰ 'ਆਪ' ਜੋ ਵੀ ਵਾਅਦੇ ਕਰਦੀ ਹੈ ਉਹ ਪੂਰੇ ਕਰਦੀ ਹੈ | ਭਾਜਪਾ ਵਾਲਿਆਂ ਨੇ 15 ਲੱਖ ਵਰਗੇ ਜੁਮਲੇ ਅਤੇ ਹੋਰ ਚੋਣ ਵਾਅਦਿਆਂ ਨਾਲ ਲੋਕਾਂ ਨੂੰ  ਮੂਰਖ ਬਣਾਇਆ ਹੈ |  ਉਨ੍ਹਾਂ ਕਿਹਾ ਕਿ 'ਆਪ' ਨੇ ਸੱਤਾ ਵਿਚ ਆਉਣ ਤੋਂ ਬਾਅਦ 7 ਮਹੀਨਿਆਂ ਦੇ ਅੰਦਰ ਪੰਜਾਬ ਵਿਚ ਅਪਣੇ ਸਾਰੇ ਚੋਣ ਵਾਅਦਿਆਂ ਨੂੰ  ਪੂਰਾ ਕਰ ਦਿਤਾ, ਜੋ ਪਿਛਲੀ ਸਰਕਾਰਾਂ 70 ਸਾਲਾਂ ਵਿਚ ਪੂਰਾ ਕਰਨ ਵਿਚ ਅਸਫ਼ਲ ਰਹੀਆਂ |

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement