ਕਨਵੋਕੇਸ਼ਨ ਵਿਚ ਡੀ.ਐੱਸ.ਸੀ. (ਆਨਰੇਰੀ ਡਿਗਰੀ) ਇਸਰੋ ਦੇ ਚੇਅਰਮੈਨ ਡਾ. ਸੋਮਨਾਥ ਨੂੰ ਦਿੱਤੀ ਜਾਵੇਗੀ।
ਚੰਡੀਗੜ੍ਹ : 2 ਨਵੰਬਰ ਨੂੰ ਪੰਜਾਬ ਇੰਜੀਨੀਅਰਿੰਗ ਕਾਲਜ (ਪੀ. ਈ. ਸੀ.) ਦੀ 53ਵੀਂ ਕਨਵੋਕੇਸ਼ਨ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਅਮਿਤ ਸ਼ਾਹ ਸ਼ਾਮਲ ਨਹੀਂ ਹੋਣਗੇ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਕਨਵੋਕੇਸ਼ਨ ਲਈ ਸ਼ਹਿਰ ਆਉਣ ਦਾ ਸ਼ਡਿਊਲ ਨਹੀਂ ਬਣਾਇਆ ਗਿਆ ਹੈ। ਇਸ ਲਈ ਹੁਣ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਪੇਕ ਵਿਚ ਹੋਣ ਵਾਲੀ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕਨਵੋਕੇਸ਼ਨ ਵਿਚ ਡੀ.ਐੱਸ.ਸੀ. (ਆਨਰੇਰੀ ਡਿਗਰੀ) ਇਸਰੋ ਦੇ ਚੇਅਰਮੈਨ ਡਾ. ਸੋਮਨਾਥ ਨੂੰ ਦਿੱਤੀ ਜਾਵੇਗੀ।
ਕੁੱਝ ਦਿਨਾਂ ਤੋਂ ਪੇਕ ਦੀ ਕਨਵੋਕੇਸ਼ਨ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਉਣ ਦੀ ਚਰਚਾ ਸੀ। ਪੀ.ਈ.ਸੀ. ਮੈਨੇਜਮੈਂਟ ਵੀ ਗ੍ਰਹਿ ਮੰਤਰੀ ਦੀ ਆਪਣੇ ਦਫ਼ਤਰ ਤੋਂ ਕੈਂਪਸ ਵਿਚ ਆਉਣ ਵਾਲੇ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੀ ਸੀ ਪਰ ਸਮੇਂ ਦੀ ਘਾਟ ਕਾਰਨ ਅਜਿਹਾ ਨਹੀਂ ਹੋ ਸਕਿਆ। ਕਨਵੋਕੇਸ਼ਨ ਲਈ ਉਨ੍ਹਾਂ ਨੂੰ ਸੱਦਾ ਭੇਜਿਆ ਗਿਆ ਸੀ ਪਰ ਸਮੇਂ ਦੀ ਘਾਟ ਕਾਰਨ ਇਸ ਸਬੰਧੀ ਸ਼ਡਿਊਲ ਨਹੀਂ ਭੇਜਿਆ ਗਿਆ। ਜਿਸ ਤੋਂ ਬਾਅਦ ਸੋਮਵਾਰ ਨੂੰ ਪੇਕ ਵਲੋਂ ਕਨਵੋਕੇਸ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ।