
Man Kills Wife in Kapurthala: ਕਪੂਰਥਲਾ ਦੇ ਪਿੰਡ ਸੰਧੂ ਚੱਠਾ 'ਚ ਮੰਗਲਵਾਰ ਸਵੇਰੇ ਪਤੀ ਵਲੋਂ ਬੇਰਹਿਮੀ ਨਾਲ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Man Kills Wife in Kapurthala: ਕਪੂਰਥਲਾ ਦੇ ਪਿੰਡ ਸੰਧੂ ਚੱਠਾ 'ਚ ਮੰਗਲਵਾਰ ਸਵੇਰੇ ਪਤੀ ਵਲੋਂ ਬੇਰਹਿਮੀ ਨਾਲ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਤੀ ਬੀਤੇ ਦਿਨ ਹੀ ਇਟਲੀ ਤੋਂ ਵਾਪਸ ਆਇਆ ਸੀ। ਮਾਮੂਲੀ ਝਗੜੇ ਦੌਰਾਨ ਪਤੀ ਨੇ ਹਰਪ੍ਰੀਤ ਕੌਰ (45 ਸਾਲ) ਦੇ ਗਲੇ ਵਿਚ ਕੱਪੜਾ ਪਾ ਕੇ ਉਸ ਦਾ ਸਿਰ ਜ਼ਮੀਨ 'ਤੇ ਮਾਰ ਕੇ ਉਸ ਦਾ ਕਤਲ ਕਰ ਦਿਤਾ। ਪੁਲਿਸ ਨੇ ਮੁਲਜ਼ਮ ਵਿਰੁਧ ਕੇਸ ਦਰਜ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।
ਥਾਣਾ ਸਦਰ ਦੀ ਐਸ.ਐਚ.ਓ. ਸੋਨਮਦੀਪ ਕੌਰ ਨੇ ਦਸਿਆ ਕਿ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਪਤੀ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਪਤੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਪਿੰਡ ਸੰਧੂ ਚੱਠਾ ਵਿਚ ਘਰ ਵਿਚ ਇਕੱਲੀ ਰਹਿੰਦੀ ਸੀ। ਉਸ ਦਾ ਪਤੀ ਸੁਖਦੇਵ ਸਿੰਘ ਉਰਫ ਮੱਖਣ ਸਿੰਘ ਇਟਲੀ ਰਹਿੰਦਾ ਸੀ ਅਤੇ ਇਹ ਉਨ੍ਹਾਂ ਦਾ ਦੂਜਾ ਵਿਆਹ ਸੀ। ਇਹ ਵਿਆਹ 17 ਸਾਲਾਂ ਤੋਂ ਚੱਲ ਰਿਹਾ ਸੀ ਅਤੇ ਉਨ੍ਹਾਂ ਨੂੰ ਇਸ ਵਿਆਹ ਤੋਂ ਕੋਈ ਔਲਾਦ ਨਹੀਂ ਸੀ ਪਰ ਸੁਖਦੇਵ ਸਿੰਘ ਦੇ ਪਹਿਲੇ ਵਿਆਹ ਤੋਂ ਇਕ ਪੁੱਤਰ ਸੀ ਜੋ ਕਿ ਸੁਖਦੇਵ ਤੋਂ ਵੱਖ ਰਹਿੰਦਾ ਸੀ।
ਇਸ ਦੌਰਾਨ ਬੇਟੇ ਨੂੰ ਮਿਲਣ ਤੋਂ ਬਾਅਦ ਉਹ ਸਵੇਰੇ ਅਪਣੀ ਪਤਨੀ ਹਰਪ੍ਰੀਤ ਕੌਰ ਨੂੰ ਮਿਲਣ ਆਇਆ। ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ। ਇਸ ਲੜਾਈ ਦੌਰਾਨ ਉਸ ਨੇ ਅਪਣੀ ਪਤਨੀ ਦੇ ਗਲੇ ਵਿਚ ਕੱਪੜਾ ਪਾ ਕੇ ਉਸ ਨੂੰ ਕਮਰੇ ਅੰਦਰ ਲਿਜਾ ਕੇ ਉਸ ਦਾ ਕਤਲ ਕਰ ਦਿਤਾ। ਮ੍ਰਿਤਕ ਦੇ ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਹਰਪ੍ਰੀਤ ਕੌਰ ਵੀ ਕੁੱਝ ਸਮਾਂ ਪਹਿਲਾਂ ਇਟਲੀ ਤੋਂ ਵਾਪਸ ਆਈ ਸੀ। ਉਸ ਦੇ ਪਤੀ ਦਾ ਉਸ ਦੇ ਪ੍ਰਤੀ ਵਿਵਹਾਰ ਚੰਗਾ ਨਹੀਂ ਸੀ।
(For more news apart from Man Kills Wife in Kapurthala, stay tuned to Rozana Spokesman)