ਉਦਯੋਗਿਕ ਸ਼ਹਿਰਾਂ ਲਈ ਕੇਂਦਰ ਨੇ ਦਿਤੀ 7,725 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ, ਤਿੰਨ ਲੱਖ ਲੋਕਾਂ ਨੂ
Published : Dec 31, 2020, 12:53 am IST
Updated : Dec 31, 2020, 12:53 am IST
SHARE ARTICLE
image
image

ਉਦਯੋਗਿਕ ਸ਼ਹਿਰਾਂ ਲਈ ਕੇਂਦਰ ਨੇ ਦਿਤੀ 7,725 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ, ਤਿੰਨ ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਨਵੀਂ ਦਿੱਲੀ, 30 ਦਸੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਬੁਧਵਾਰ ਨੂੰ ਉਦਯੋਗਿਕ ਸ਼ਹਿਰਾਂ ਦੇ ਵਿਕਾਸ ਲਈ 7,725 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿਤੀ ਹੈ। 
ਬੁਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ਵਲੋਂ ਲਏ ਗਏ ਇਸ ਫ਼ੈਸਲੇ ਨਾਲ ਆਉਣ ਵਾਲੇ ਸਮੇਂ ’ਚ ਤਿੰਨ ਲੱਖ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ 7,725 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 3 ਲੱਖ ਰੁਜ਼ਗਾਰ ਪੈਦਾ ਕਰਨ ਦੀ ਯੋਜਨਾ ਨੂੰ ਬੁਧਵਾਰ ਨੂੰ ਮਨਜ਼ੂਰੀ ਮਿਲੀ ਹੈ। ਜਾਵਡੇਕਰ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਕ੍ਰਿਸ਼ਨਪੱਟਨਮ ਬੰਦਰਗਾਹ ’ਚ 2,139 ਕਰੋੜ ਰੁਪਏ ਦੀ ਲਾਗਤ ਨਾਲ ਉਦਯੋਗਿਕ ਖੇਤਰ ਦਾ ਵਿਕਾਸ ਹੋਵੇਗਾ। 2 ਟਰੇਡ ਕੋਰੀਡੋਰ ਬਣ ਰਹੇ ਹਨ ਜਿਸ ਨਾਲ ਮਾਲ ਢੋਹਾਈ ਚੰਗੀ ਤਰ੍ਹਾਂ ਹੋਵੇਗੀ। ਜਿਥੇ ਮਾਲ ਢੋਹਿਆ ਗਿਆ, ਉਸ ਕੋਰੀਡੋਰ ਨਾਲ ਜਿਥੇ ਐਕਸਪ੍ਰੈੱਸ ਵੇਅ ਹਨ, ਬੰਦਰਗਾਹ ਹਨ, ਰੇਲਵੇ ਦੀ ਸਹੂਲਤ ਹੈ ਅਤੇ ਏਅਰਪੋਰਟ ਵੀ ਹਨ। ਅਜਿਹੀ ਜਗ੍ਹਾ ਉਦਯੋਗਿਕ ਸ਼ਹਿਰਾਂ ਦਾ ਵਿਕਾਸ ਕਰਨ ਦਾ ਫ਼ੈਸਲਾ ਇਕੋਨਾਮਿਕ ਅਫ਼ੇਅਰਜ਼ ਨੇ ਲਿਆ ਹੈ।
ਪ੍ਰਕਾਸ਼ ਜਾਵਡੇਕਰ ਨੇ ਦਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਐਸਟੋਨੀਆ, ਪੈਰਾਗਵੇ ਅਤੇ ਡੋਮੀਨਿਕਨ ਗਣਰਾਜ ’ਚ ਭਾਰਤੀ ਮਿਸ਼ਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿਤੀ ਹੈ। ਇਸ ਤੋਂ ਇਲਾਵਾ ਕੈਬਨਿਟ ਦੀ ਬੈਠਕ ’ਚ ਭਾਰਤ-ਭੂਟਾਨ ਦਰਮਿਆਨ ਐੱਸ.ਓ.ਯੂ. ’ਤੇ ਹੋਏ ਦਸਤਖ਼ਤ ਨੂੰ ਵੀ ਮਨਜ਼ੂਰੀ ਦੇ ਦਿਤੀ ਗਈ ਹੈ। ਇਸ ਸਮਝੌਤੇ ਅਧੀਨ ਦੋਹਾਂ ਦੇਸ਼ਾਂ ’ਚ ਆਊਟਰ ਸਪੇਸ ਦੇ ਸ਼ਾਂਤੀਪੂਰਨ ਇਸਤੇਮਾਲ ਨੂੰ ਲੈ ਕੇ ਸਹਿਮਤੀ ਬਣੀ ਹੈ। ਇਸ ਨਾਲ ਹੀ ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਦੇਸ਼ ’ਚ ਇਥੈਨਾਲ ਉਤਪਾਦਨ ਸਮਰੱਥਾ ਵਧਾਉਣ ਲਈ ਸੋਧ ਯੋਜਨਾ ਮਨਜ਼ੂਰ ਕੀਤੀ। ਉਥੇ ਹੀ ਰਖਿਆ ਖੇਤਰ ’ਚ ਵੱਡਾ ਫ਼ੈਸਲਾ ਲੈਂਦੇ ਹੋਏ ਕੇਂਦਰੀ ਕੈਬਨਿਟ ਨੇ ਆਕਾਸ਼ ਮਿਜ਼ਾਈਲ ਸਿਸਟਮ ਦੇ ਨਿਰਯਾਤ ਨੂੰ ਮਨਜ਼ੂਰੀ ਦੇ ਦਿਤੀ। 
ਰਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ, ਕਿ ਆਕਾਸ਼ ਮਿਜ਼ਾਈਲ ਦਾ ਨਿਰਯਾਤ ਕੀਤਾ ਜਾਣ ਵਾਲਾ ਐਡੀਸ਼ਨ ਮੌਜੂਦਾ ਸਮੇਂ ਭਾਰਤੀ ਸੁਰੱਖਿਆ ਫ਼ੋਰਸਾਂ ਕੋਲ ਮੌਜੂਦ ਮਿਜ਼ਾਈਲ ਤੋਂ ਵੱਖ ਹੋਵੇਗਾ। ਧਰਮੇਂਦਰ ਪ੍ਰਧਾਨ ਨੇ ਕਿਹਾ, ਦੇਸ਼ ’ਚ ਪਹਿਲੀ ਪੀੜ੍ਹੀ (ਆਈ.ਜੀ.) ਇਥੈਨਾਲ ਦੇ ਉਤਪਾਦਨ ਲਈ ਸੋਧ ਯੋਜਨਾ ਦੇ ਅਧੀਨ ਅਨਾਜ, ਗੰਨਾ, ਚੀਨੀ ਪੱਤਾ ਆਦਿ ਨਾਲ ਇਥੈਨਾਲ ਦੇ ਉਤਪਾਦਨ ਨੂੰ ਮਨਜ਼ੂਰੀ ਦੇ ਦਿਤੀ ਹੈ।    (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement