
ਅੰਤਰਰਾਸ਼ਟਰੀ ਸਰਹੱਦ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਤੇ ਤਿੰਨ ਪਿਸਤੌਲ ਬਰਾਮਦ
ਬੀ.ਐਸ.ਐਫ਼. ਦੇ ਜਵਾਨਾਂ ਨੇ ਕੀਤੀ ਫ਼ਾਇੰਰਿੰਗ ਤਸਕਰ ਫ਼ਰਾਰ
ਡੇਰਾ ਬਾਬਾ ਨਾਨਕ , 30 ਦਸੰਬਰ (ਹੀਰਾ ਸਿੰਘ ਮਾਂਗਟ): ਡੇਰਾ ਬਾਬਾ ਨਾਨਕ ਦੀ ਭਾਰਤ- ਪਾਕਿਸਤਾਨ ਸੀਮਾ ਉੱਤੇ ਬੀ.ਐਸ.ਐਫ਼ ਦੀ 89ਵÄ ਬਟਾਲੀਅਨ ਦੇ ਜਵਾਨਾਂ ਨੇ ਬੀ.ਓ.ਪੀ ਮੇਤਲਾ ਵਿਖੇ ਪਾਕਿਸਤਾਨੀ ਤਸਕਰਾਂ ਉੱਤੇ ਫ਼ਾਇਰਿੰਗ ਕਰ ਕੇ 7 ਕਿਲੋ 310 ਗ੍ਰਾਮ ਹੈਰੋਇਨ (ਦੱਸ ਪੈਕੇਟ) ਜਿਸਦੀ ਕੀਮਤ ਕਰੋੜਾਂ ਵਿਚ ਹੈ, ਬਰਾਮਦ ਕਰ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ ਨੂੰ ਨਾਕਾਮ ਕੀਤਾ ਹੈ। ਹੈਰੋਇਨ ਦੇ ਇਲਾਵਾ ਤਸਕਰਾਂ ਦੁਆਰਾ ਸੁੱਟੇ ਗਏ ਤਿੰਨ ਚਾਇਨਾ ਦੇ ਬਣੇ ਪਿਸਤੌਲ ਅਤੇ 6 ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ। ਸੂਚਨਾ ਮਿਲਦੇ ਹੀ ਬੀ.ਐਸ.ਐਫ਼. ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ਉਪਰ ਪਹੁੰਚ ਕੇ ਜਾਇਜ਼ਾ ਲਿਆ। ਇਸ ਦੇ ਬਾਅਦ ਬੀ.ਐਸ.ਐਫ਼. ਦੁਆਰਾ ਸਰਚ ਅਭਿਆਨ ਵੀ ਚਲਾਇਆ ਗਿਆ।
ਦਸ ਦੇਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਸੀਮਾ ਉੱਤੇ ਸੰਘਣੀ ਧੁੰਧ ਦੀ ਆੜ ਵਿਚ ਪਾਕਿਸਤਾਨੀ ਤਸਕਰਾਂ ਨੇ ਅਪਣੀ ਇਸ ਘਿਨੌਨੀ ਹਰਕਤਾਂ ਨੂੰ ਅੰਜ਼ਾਮ ਦਿਤਾ ਹੈ ਅਤੇ ਬੀ.ਐਸ.ਐਫ਼. ਨੇ ਹਮੇਸ਼ਾ ਹੀ ਇਨ੍ਹਾਂ ਤਸਕਰਾਂ ਦੀਆਂ ਯੋਜਨਾਵਾਂ ਨੂੰ ਨਸ਼ਟ ਕਰ ਇਸ ਪਾਕਿਸਤਾਨੀ ਤਸਕਰਾਂ ਦਾ ਮੂੰਹ ਤੋੜਵਾ ਜਵਾਬ ਦਿਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬੁਧਵਾਰ ਸਵੇਰੇ ਕਰੀਬ 6.05 ਵਜੇ ਭਾਰਤ-ਪਾਕਿ ਸੀਮਾ ਉੱਤੇ ਬੀ.ਓ.ਪੀ ਮੇਤਲਾ ਦੀ ਕੰਟੀਲੀ ਤਾਰ ਦੇ ਪਾਰ ਭਾਰਤੀ ਸੀਮਾ ਉੱਤੇ ਤਾਇਨਾਤ ਬੀ.ਐਸ.ਐਫ਼. ਦੇ ਜਵਾਨਾਂ ਨੇ ਕਿਸੇ ਚੀਜ਼ ਨੂੰ ਸੁੱਟਣ ਦੀ ਅਵਾਜ਼ ਨੂੰ ਸੁਣਿਆ।
ਧੁੰਧ ਦੀ ਵਜ੍ਹਾ ਕਰ ਕੇ ਕੁਝ ਦਿਖਾਈ ਤਾਂ ਨਹÄ ਦਿਤਾ, ਪਰ ਦੋ ਲੋਕਾਂ ਦੀ ਹਲਕੀ ਜਿਹੀ ਧੁੰਦਲੀ ਸ਼ਕਲ ਦਿਖਾਈ ਦਿਤੀ ਜਿਸ ਤੋਂ ਬਾਅਦ ਬੀ.ਐਸ.ਐਫ਼. ਦੇ ਜਵਾਨਾਂ ਨੇ ਸੀਮਾ ਉੱਤੇ ਹਲਚਲ ਵੇਖਦੇ ਹੀ ਗੋਲੀਬਾਰੀ ਸ਼ੁਰੂ ਕਰ ਦਿਤੀ। ਇਸ ਦੇ ਬਾਅਦ ਜਦੋਂ ਬੀ.ਐਸ.ਐਫ਼. ਦੇ ਜਵਾਨਾਂ ਨੇ ਸੀਮਾ ਉੱਤੇ ਬਣੀ ਕੰਟੀਲੀ ਤਾਰ ਉੱਤੇ ਪਹੁੰਚ ਕੇ ਵੇਖਿਆ ਤਾਂ ਉਨ੍ਹਾਂ ਵਲੋਂ ਪਾਕਿ ਤਸਕਰਾਂ ਦੁਆਰਾ ਸੁੱਟੇ 10 ਪੈਕੇਟ ਹੈਰੋਇਨ ਦੇ ਜਿਨ੍ਹਾਂ ਦਾ ਭਾਰ 7 ਕਿਲੋ 310 ਗ੍ਰਾਮ ਸੀ, ਦੇ ਇਲਾਵਾ 3 ਚਾਇਨਾ ਦੇ ਬਣੇ ਪਿਸਤੌਲ ਅਤੇ 6 ਮੈਗਜ਼ੀਨ ਬਰਾਮਦ ਕੀਤੇ।
ਬੀ.ਐਸ.ਐਫ਼. ਨੇ ਫੜਿਆ ਨਸ਼ੀਲਾ ਪਦਾਰਥ ਅਤੇ ਪਿਸਤੌਲ ਅਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਗੌਰਤਲਬ ਹੈ ਕਿ ਪਿਛਲੇ ਮਹੀਨੇ ਵਿਚ ਕਈ ਵਾਰ ਭਾਰਤ-ਪਾਕਿ ਸੀਮਾ ਉੱਤੇ ਡਰੋਨ ਵੇਖੇ ਜਾਣ ਦੀ ਗੱਲ ਵੀ ਸਾਹਮਣੇ ਆਈ ਸੀ
8--Mangatdbn01