
ਦਿੱਲੀ ਧਰਨੇ ਤੋਂ ਵਾਪਸ ਆ ਰਹੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਬਠਿੰਡਾ (ਦਿਹਾਤੀ), 30 ਦਸੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਕੇਂਦਰ ਸਰਕਾਰ ਦੇ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚਲ ਰਹੇ ਸਘੰਰਸ਼ ਦੌਰਾਨ ਜ਼ਿਲ੍ਹੇ ਦੇ ਇਕ ਹੋਰ ਪਿੰਡ ਦੇ ਕਿਸਾਨ ਨੇ ਇਸ ਅੰਦੋਲਣ ਦੌਰਾਨ ਅਪਣੀ ਜਾਨ ਗੁਆ ਦਿਤੀ | ਮਿਲੀ ਜਾਣਕਾਹਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਗੰਗਾ ਅਬਲੂ ਦੇ ਕਿਸਾਨ ਦੀ ਦਿੱਲੀ ਤੋਂ ਪਰਤਦਿਆਂ ਰੇਲ ਗੱਡੀ ਵਿਚ ਹੀ ਮੌਤ ਹੋ ਜਾਣ ਕਾਰਨ ਇਲਾਕੇ ਅੰਦਰ ਸੋਗ ਦੀ ਲਹਿਰ ਦੋੜ ਗਈ, ਕਿਸਾਨ ਬਲਦੇਵ ਸਿੰਘ ਭਾਕਿਯੂ ਸਿੱਧੂਪੁਰ ਧੜੇ ਦਾ ਮੈਂਬਰ ਸੀ |
ਉਧਰ ਕਿਸਾਨ ਦੀ ਮੋਤ ਰੇਲ ਗੱਡੀ ਵਿਚ ਹੀ ਬਹਾਦਰਗੜ੍ਹ ਕੋਲ ਦਿਲ ਦਾ ਦੋਰਾ ਪੈਣ ਕਾਰਨ ਹੋਣ ਬਾਰੇ ਪਤਾ ਲਗਿਆ ਹੈ | ਜਥੇਬੰਦੀ ਵਲੋਂ ਮਿ੍ਤਕ ਕਿਸਾਨ ਬਲਦੇਵ ਸਿੰਘ ਨੂੰ ਸ਼ਹੀਦ ਕਰਾਰ ਦਿੰਦਿਆਂ ਇਸ ਦੀ ਲਾਸ਼ ਨੂੰ ਪਿੰਡ ਅੰਦਰ ਰੱਖ ਕੇ ਸਰਕਾਰ ਦੇ ਖੇਤੀ ਕਾਨੂੰਨਾ ਵਿਰੁਧ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਕਿਸਾਨ ਬਲਦੇਵ ਸਿੰਘ ਦੀ ਮੌਤ ਅਜਾਇ ਨਹੀਂ ਜਾਵੇਗੀ ਅਤੇ ਕਾਲੇ ਕਾਨੂੰਨਾਂ ਵਿਚ ਇਸ ਦੇ ਨਿਭਾਏ ਰੋਲ ਨੂੰ ਰਹਿੰਦੇ ਸਮੇਂ ਤਕ ਯਾਦ ਰੱਖਿਆ ਜਾਵੇਗਾ | ਕਿਸਾਨ ਜੱਥੇਬੰਦੀਆਂ ਵੱਲੋ ਮਿ੍ਤਕ ਕਿਸਾਨ ਦੇ ਪਰਵਾਰ ਨੂੰ ਮੁਆਵਜ਼ਾ ਅਤੇ ਉਸ ਦੇ ਸਿਰ ਖੜੇ ਕਰਜ਼ੇ ਉਪਰ ਲਕੀਰ ਮਾਰਨ ਦੀ ਵੀ ਮੰਗ ਕੀਤੀ ਹੈ |
ਕਿਸਾਨੀ ਸੰਘਰਸ਼ 'ਚ ਦੋ ਹੋਰ ਕਿਸਾਨ ਸ਼ਹੀਦ
ਰਾਜਾਸਾਂਸੀ, 30 ਦਸੰਬਰ (ਪ.ਪ) : ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਚ ਕਿਸਾਨਾਂ ਵਲੋਂ ਕੇਂਦਰ ਵਿਰੁਧ ਆਰ-ਪਾਰ ਦੀ ਲੜਾਈ ਜਾਰੀ ਹੈ ਅਤੇ ਇਸ ਲੜਾਈ ਵਿਚ ਆਏ ਦਿਨ ਕਿਸਾਨਾਂ ਦੇ ਸ਼ਹੀਦ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਜਿਸਦੇ ਚਲਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਰਾਏਪੁਰ ਖ਼ੁਰਦ ਦਾ ਇਕ ਕਿਸਾਨ ਵੀ ਧਰਨੇ ਦੌPhotoਰਾਨ ਠੰਢ ਲੱਗਣ ਨਾਲ ਬੀਮਾਰ ਹੋ ਗਿਆ ਅਤੇ ਅਜਨਾਲਾ ਵਿਖੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ |