
ਭਾਰਤ ਨੇ ਬਿ੍ਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ 7 ਜਨਵਰੀ ਤਕ ਰੋਕ ਵਧਾਈ
ਨਵੀਂ ਦਿੱਲੀ, 30 ਦਸੰਬਰ: ਭਾਰਤ ਨੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਫੈਲਣ ਤੋਂ ਰੋਕਣ ਲਈ ਬਿ੍ਟੇਨ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 'ਤੇ 7 ਜਨਵਰੀ ਤਕ ਰੋਕ ਲਗਾ ਦਿਤੀ ਹੈ | ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਦੀ ਜਾਣਕਾਰੀ ਦਿਤੀ ਹੈ | ਜ਼ਿਕਰਯੋਗ ਹੈ ਕਿ ਹਵਾਬਾਜ਼ੀ ਮੰਤਰਾਲੇ ਨੇ ਪਿਛਲੇ ਹਫ਼ਤੇ ਭਾਰਤ ਤੇ ਬਿ੍ਟੇਨ ਵਿਚਕਾਰ 23 ਤੋਂ 31 ਦਸੰਬਰ ਤਕ ਉਡਾਣਾਂ 'ਤੇ ਰੋਕ ਲਾ ਦਿਤੀ ਸੀ, ਜਿਸ ਤੋਂ ਬਾਅਦ ਹੁਣ ਇਸ ਨੂੰ 7 ਜਨਵਰੀ 2021 ਤਕ ਵਧਾ ਦਿਤਾ ਹੈ | ਭਾਰਤ 'ਚ ਬਿ੍ਟੇਨ ਤੋਂ ਆਏ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਹੁਣ ਤਕ 20 ਮਾਮਲੇ ਸਾਹਮਣੇ ਆ ਚੁਕੇ ਹਨ |
ਮੰਗਲਵਾਰ ਨੂੰ ਬਿ੍ਟੇਨ 'ਚ ਮਿਲੇ ਕੋਰੋਨਾ ਵਾਇਰਸ ਦੇ ਜ਼ਿਆਦਾ ਖ਼ਤਰਨਾਕ ਰੂਪ ਨੇ ਭਾਰਤ 'ਚ ਵੀ ਦਸਤਕ ਦਿਤੀ ਸੀ | ਸਰਕਾਰ ਨੰ ਮੰਗਲਵਾਰ ਨੂੰ ਦਸਿਆ ਸੀ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਬਿ੍ਟੇਨ ਤੋਂ ਆਏ ਛੇ ਲੋਕ ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਪੀਤੜ ਮਿਲੇ ਹਨ | ਇਸ ਤੋਂ ਬਾਅਦ ਹੁਣ ਤਕ ਕੁਲ 20 ਲੋਕਾਂ 'ਚ ਕੋਰੋਨਾ ਦੀ ਨਵੀਂ ਸਟ੍ਰੇਨ ਪਾਈ ਜਾ ਚੁਕੀ ਹੈ |
ਸਰਕਾਰ ਨੇ ਦਿਤੇ ਸਨ ਸੰਕੇਤ: ਇਸ ਤੋਂ ਪਹਿਲਾਂ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਪ੍ਰਸਾਰ ਦੀ ਰੋਕਥਾਮ ਲਈ ਬਿ੍ਟੇਨ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਰੋਕ ਨੂੰ ਅੱਗੇ ਵਧਾਇਆ ਜਾ ਸਕਦਾ ਹੈ | ਪੁਰੀ ਨੇ ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਭਾਰਤ-ਬਿ੍ਟੇਨ ਵਿਚਕਾਰ ਹਵਾਈ ਸੇਵਾਵਾਂ 'ਤੇ ਕੁਝ ਹੋਰ ਦਿਨ ਰੋਕ ਵਧਣ ਦੇ ਆਸਾਰ ਹਨ | ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਕਿਹਾ ਸੀ ਕਿ ਬਿ੍ਟੇਨ ਤੋਂ ਭਾਰਤ ਆਏ 6 ਲੋਕ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਤਾੋ ਪੀੜਤ ਮਿਲੇ ਹਨ | ਕੋਰੋਨਾ ਵਾਇਰਸ ਦੇ ਇਸ ਨਵੇਂ ਬਿ੍ਟਿਸ਼ ਸਟ੍ਰੇਨ ਤੋਂ ਸੰਕ੍ਰਮਿਤ ਹੋਣ ਦੇ ਮਾਮਲੇ ਡੈਨਮਾimageਰਕ, ਨੀਦਰਲੈਂਡ, ਆਸਟ੍ਰੇਲੀਆ, ਇਟਲੀ, ਸਵੀਡਨ ਤੇ ਹੋਰ ਕਈ ਦੇਸ਼ਾਂ 'ਚ ਰੀਪੋਰਟ ਹੋ ਚੁਕੇ ਹਨ | (ਏਜੰਸੀ)