ਅਮਰੀਕੀ ਯੂਨੀਵਰਸਿਟੀ ਅਤੇ ਭਾਰਤੀ ਮੂਲ ਦੇ ਪ੍ਰੋਫ਼ੈਸਰ ’ਚ ਮੁਕੱਦਮੇ ਦਾ ਨਿਪਟਾਰਾ
Published : Dec 31, 2020, 12:39 am IST
Updated : Dec 31, 2020, 12:39 am IST
SHARE ARTICLE
image
image

ਅਮਰੀਕੀ ਯੂਨੀਵਰਸਿਟੀ ਅਤੇ ਭਾਰਤੀ ਮੂਲ ਦੇ ਪ੍ਰੋਫ਼ੈਸਰ ’ਚ ਮੁਕੱਦਮੇ ਦਾ ਨਿਪਟਾਰਾ

ਵਾਸ਼ਿੰਗਟਨ, 30 ਦਸੰਬਰ : ਅਮਰੀਕਾ ਦੀ ਯੂਨੀਵਰਸਿਟੀ ਅਤੇ ਭਾਰਤੀ ਮੂਲ ਦੇ ਪ੍ਰੋਫੈਸਰ ਦੇ ਵਿਚ ਉਸ ਮਾਮਲੇ ਵਿਚ ਗੁਪਤ ਸਮਝੌਤਾ ਹੋ ਗਿਆ ਹੈ ਜਿਸ ਵਿਚ ਪ੍ਰੋਫੈਸਰ ’ਤੇ ਇਕ ਵਿਦਿਆਰਥੀ ਦੀ ਖੋਜ ਨੂੰ ਚੋਰੀ ਕਰਨ ਅਤੇ ਉਸ ਨੂੰ ਇਕ ਦਵਾਈ ਕੰਪਨੀ ਨੂੰ ਵੇਚਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਨਾਲ ਯੂਨੀਵਰਸਿਟੀ ਨੂੰ ਲੱਖਾਂ ਡਾਲਰਾਂ ਦਾ ਨੁਕਸਾਨ ਹੋਇਆ ਸੀ। 
ਮੀਡੀਆ ਖਬਰਾਂ ਮੁਤਾਬਕ, ‘ਯੂਨੀਵਰਸਿਟੀ ਆਫ ਮਿਸੌਰੀ ਸਿਸਟਮ’ ਅਤੇ ਫਾਰਮੇਸੀ ਦੇ ਸਾਬਕਾ ਪ੍ਰੋਫੈਸਰ ਅਸ਼ੀਮ ਮਿਤਰਾ ਦੇ ਵਿਚ ਦੋ ਸਾਲ ਪੁਰਾਣੇ ਮੁਕੱਦਮੇ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ‘ਕੰਸਾਸ ਸਿਟੀ ਸਟਾਰ’ ਦੀ ਇਕ ਖਬਰ ਦੇ ਮੁਤਾਬਕ, ਉਸ ਖੋਜ ਨੇ ‘ਡ੍ਰਾਈ-ਆਈ’ ਦੇ ਇਲਾਜ ਦੇ ਲਈ ਇਕ ਦਵਾਈ ਬਣਾਉਣ ਵਿਚ ਮਦਦ ਕੀਤੀ, ਜੋ ਬਹੁਤ ਲਾਭਕਾਰੀ ਸਿੱਧ ਹੋ ਸਕਦੀ ਹੈ। ਖ਼ਬਰ ਮੁਤਾਬਕ, ਯੂਨੀਵਰਸਿਟੀ ਨੇ ਦੋਸ਼ ਲਗਾਇਆ ਕਿ ਦਵਾਈ ਦਾ ਪੇਟੇਂਟ ਸਕੂਲ ਦੇ ਨਾਮ ’ਤੇ ਸੀ, ਪ੍ਰੋਫੈਸਰ ਮਿਤਰਾ ਦੇ ਨਹੀਂ। ਮੁਕੱਦਮੇ ਵਿਚ ਦੋਸ਼ ਲਗਾਇਆ ਗਿਆ ਕਿ ਮਿਤਰਾ ਨੇ ਇਸ ਨੂੰ 15 ਲੱਖ ਡਾਲਰ ਵਿਚ ਵੇਚਿਆ ਅਤੇ ਇਸ ਦੀ ‘ਰੋਇਲਟੀ’ ਨਾਲ ਇਕ ਕਰੋੜ ਡਾਲਰ ਤਕ ਕਮਾਏ ਜਾ ਸਕਦੇ ਹਨ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਸ ਦਵਾਈ ਦੀ ਕੀਮਤ ਇਕ ਅਰਬ ਡਾਲਰ ਤਕ ਹੋ ਸਕਦੀ ਹੈ। 
ਯੂਨੀਵਰਸਿਟੀ ਨੇ ਸੋਮਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਮਿਤਰਾ ਦੇ ਨਾਲ ਅਪਣੇ ਮੁਕੱਦਮੇ ਦਾ ਨਿਪਟਾਰਾ ਕਰ ਲਿਆ ਹੈ। ਬਿਆਨ ਵਿਚ ਕਿਹਾ ਗਿਆ,‘‘ਯੂਨੀਵਰਸਿਟੀ ਨੇ ਖੋਜ ਦੇ ਬਾਰੇ ਵਿਚ ਅਪਣੇ ਦਾਅਵਿਆਂ ਨੂੰ ਵਾਪਸ ਲੈ ਲਿਆ ਅਤੇ ਖ਼ਾਰਿਜ ਕਰ ਦਿਤਾ। ਇਸ ਦੇ ਨਾਲ ਹੀ ਸਵੀਕਾਰ ਕੀਤਾ ਹੈ ਕਿ ਖੋਜ ਨੂੰ ਸਹੀ ਢੰਗ ਨਾਲ ਨਾਂ ਦਿਤਾ ਗਿਆ ਹੈ ਅਤੇ ਪੇਟੇਂਟ ਜਾਂ ਪੇਟੇਂਟ ਅਰਜੀਆਂ ’ਤੇ ਕਿਸੇ ਵੀ ਵਾਧੂ ਦਲਾਂ ਨੂੰ ਖੋਜੀ ਦੇ ਰੂਪ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ।’’ ਖਬਰ ਦੇ ਮੁਤਾਬਕ ਦੋਹਾਂ ਪੱਖਾਂ ਵਿਚ ਹੋਏ ਸਮਝੌਤੇ ਦੀਆਂ ਸ਼ਰਤਾਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ।    (ਪੀਟੀਆਈ)
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement