ਅਮਰੀਕਾ ਦੀਆਂ 16 ਜਥੇਬੰਦੀਆਂ ਨੇ ਸਿੱਖ ਓਵਰਸੀਜ਼ ਭਾਜਪਾ ਅਹੁਦੇਦਾਰਾਂ ਨੂੰ ਅਸਤੀਫ਼ੇ ਦੇਣ ਲਈ ਕਿਹਾ
Published : Dec 31, 2020, 12:36 am IST
Updated : Dec 31, 2020, 12:36 am IST
SHARE ARTICLE
image
image

ਅਮਰੀਕਾ ਦੀਆਂ 16 ਜਥੇਬੰਦੀਆਂ ਨੇ ਸਿੱਖ ਓਵਰਸੀਜ਼ ਭਾਜਪਾ ਅਹੁਦੇਦਾਰਾਂ ਨੂੰ ਅਸਤੀਫ਼ੇ ਦੇਣ ਲਈ ਕਿਹਾ

ਅਸਤੀਫ਼ੇ ਨਾ ਦੇਣ ਦੀ ਸੂਰਤ ਵਿਚ ਸਮਾਜਕ ਬਾਈਕਾਟ ਕਰਨ ਦਾ ਕੀਤਾ ਐਲਾਨ 
 

ਵਸ਼ਿਗਟਨ ਡੀ ਸੀ, 30 ਦਸੰਬਰ (ਸੁਰਿੰਦਰ ਗਿੱਲ) : ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿਚ ਅਮਰੀਕਾ ਦੀਆ 16 ਜਥੇਬੰਦੀਆਂ ਨੇ ਪ੍ਰੈਸ ਨੋਟ ਜਾਰੀ ਕਰ ਕੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਤੇ ਕਿਸਾਨੀ ਦਾ ਘਾਣ ਤਿੰਨ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰ ਕੇ ਕਰ ਰਹੀ ਹੈ। ਜਿਸ ਦਾ ਵਿਰੋਧ ਪੂਰੇ ਸੰਸਾਰ ਵਿਚ ਸਿੱਖ ਜਥੇਬੰਦੀਆਂ ਤੇ ਕਿਸਾਨ ਹਮਾਇਤੀ ਜਥੇਬੰਦੀਆਂ ਕਰ ਰਹੀਆਂ ਹਨ। ਪਰ ਓਵਰਸੀਜ਼ ਭਾਜਪਾ ਦੇ ਸਿੱਖ ਵਿੰਗ ਮੋਦੀ ਸਰਕਾਰ ਤੇ ਕਿਸਾਨ ਵਿਰੋਧੀ ਬਿਲਾਂ ਬਾਰੇ ਚੁੱਪ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਵਿਚ ਰਹਿ ਕੇ ਕਿਸਾਨਾਂ ਦੀ ਬੇਹਤਰੀ ਲਈ ਜੱਦੋ-ਜਹਿਦ ਕਰ ਰਹੇ ਹਨ। ਪਰ ਅਮਰੀਕਾ ਦੀਆਂ ਉਘੀਆਂ 16 ਜਥੇਬੰਦੀਆਂ ਨੇ ਭਾਜਪਾ ਓਵਰਸੀਜ਼ ਸਿੱਖ ਵਿੰਗ ਦੇ ਬਾਈਕਾਟ ਦਾ ਸੱਦਾ ਦਿਤਾ ਹੈ।
ਜ਼ਿਕਰਯੋਗ ਹੈ ਕਿ ਇਹਨਾਂ 16 ਜਥੇਬੰਦੀਆਂ ਨੇ ਕਿਹਾ ਕਿ ਸਿੱਖ ਭਾਜਪਾ ਦੇ ਅਹੁਦੇਦਾਰਾਂ ਨੂੰ ਤੁਰਤ ਅਸਤੀਫ਼ੇ ਦੇਣ ਲਈ ਕਿਹਾ ਹੈ। ਜੇਕਰ ਉਹ ਅਸਤੀਫ਼ੇ ਨਹÄ ਦਿੰਦੇ ਤਾਂ ਉਹਨਾਂ ਦਾ ਸਮਾਜਕ ਬਾਈਕਾਟ ਇਕ ਜਨਵਰੀ ਤੋ ਕੀਤਾ ਜਾਵੇਗਾ। ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਕੁੱਝ ਅਹੁਦੇਦਾਰ ਗੁਰੂ ਘਰਾਂ ਵਿਚ ਵੀ ਅਹੁਦੇਦਾਰ ਬਣੇ ਹੋਏ ਹਨ। ਇਸ ਲਈ ਸਬੰਧਤ ਪ੍ਰਬੰਧਕ ਕਮੇਟੀਆਂ ਨੂੰ ਉਹਨਾਂ ਨੂੰ ਗੁਰੂ ਘਰ ਦੀ ਅਹੁਦੇਦਾਰੀ ਤੋ ਮੁਕਤ ਕਰਨਾ ਚਾਹੀਦਾ ਹੈ। ਅਜਿਹੇ ਅਨਸਰ ਸਿੱਖੀ ਤੇ ਧੱਬਾ ਹਨ । ਜੋ ਆਰ ਐਸ ਐਸ ਦੇ ਏਜੰਡੇ ਨੂੰ ਗੁਰੂ ਘਰਾਂ ਵਿਚ ਪ੍ਰਵੇਸ਼ ਕਰਾ ਰਹੇ ਹਨ। ਇਹਨਾਂ ਨੂੰ ਤੁਰਤ ਫ਼ਾਰਗ ਕਰਨਾ ਸਮੇ ਦੀ ਲੋੜ ਹੈ।
ਜਿਹੜੀਆਂ 16 ਜਥੇਬੰਦੀਆਂ ਨੇ ਪ੍ਰੈਸ ਨੋਟ ਜਾਰੀ ਕੀਤਾ ਹੈ। ਉਹਨਾਂ ਵਿਚ ਸ਼ਰੋਮਣੀ ਅਕਾਲੀ ਦਲ ਮਾਨ ਵਰਜੀਨੀਆ, ਸ਼ਰੋਮਣੀ ਅਕਾਲੀ ਦਲ ਬਾਦਲ, ਯਨਾਇਟਿਡ ਪੰਜਾਬੀ ਵਰਜੀਨੀਆ, ਪੰਜਾਬੀ ਕਲੱਬ ਮੈਰੀਲੈਡ , ਵਰਲਡ ਯੂਨਾਇਟਿਡ ਗੁਰੂ ਨਾਨਕ ਫਾਊਡੇਸ਼ਨ ਡੀਸੀ, ਚੜਦੀ ਕਲਾ ਸਪੋਰਟਸ ਕਲੱਬ ਵਰਜੀਨੀਆ,ਸਿੱਖ ਸਟੂਡੈਟਸ ਐਸੋਸਸ਼ਨ ਜਾਰਜਮੇਸਨ ਯੂਨੀਵਰਸਟੀ , ਈਸਟ ਕੋਸਟ ਸਿੱਖ ਸੰਸਥਾ , ਸਿੱਖ ਸਟੂਡੈਟਸ ਐਸੋਸੇਸ਼ਨ ਮੈਰੀਲੈਡ ,ਸਿੱਖ ਕੁਮਿਨਟੀ ਸੈਂਟਰ ਨਾਰਥ ਅਮਰੀਕਾ, ਸਿੱਖ ਈਸਟ ਕੋਸਟ ਕਮੇਟੀ, ਅਮਰੀਕਨ ਗੁਰੁਦੁਆਰਾ ਪ੍ਰਬੰਧਕ ਕਮੇਟੀ, ਸਿੱਖ ਇਟੰਰਨੈਸ਼ਨਲ ਕੋਸਲ ਯੂਐਸਏ,ਸਿੱਖ ਕੁਆਰਡੀਨੇਟਰ ਕਮੇਟੀ, ਡੀ ਸੀ ਐਮ ਈ ਸੀ ਭੰਗੜਾ ਤੇ ਵਰਜੀਨੀਆ ਮੈਰੀਲੈਡ ਭੰਗੜਾ  ਆਦਿ ਸ਼ਾਮਲ ਹਨ।
 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement