
ਅੰਬੈਸੀਆਂ ਸਾਹਮਣੇ ਲਗਾਤਾਰ ਮੁਜ਼ਾਹਰੇ ਮੋਦੀ ਦੇ ਅਕਸ ਉਤੇ ਪੈ ਰਹੇ ਨੇ ਭਾਰੇ
ਵਾਸ਼ਿੰਗਟਨ ਡੀ. ਸੀ., 30 ਦਸੰਬਰ (ਗਿੱਲ) : ਦਿੱਲੀ ਤੋਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਵਿਦੇਸ਼ਾਂ ਦੀਆਂ ਸਾਰੀਆਂ ਅੰਬੈਸੀਆਂ ਸਾਹਮਣੇ ਮੁਜ਼ਾਹਰੇ ਕੀਤੇ ਜਾਣ¢ ਡੀ. ਸੀ. ਅੰਬੈਸੀ ਦੇ ਮੁਜ਼ਾਹਰੇ ਦੀ ਵਾਗਡੋਰ ਮਹਿਤਾਬ ਸਿੰਘ, ਦਵਿੰਦਰ ਸਿੰਘ ਨੇ ਸੰਭਾਲੀ¢ ਕੜਾਕੇ ਦੀ ਸਰਦੀ ਵਿਚ ਬੱਚੇ , ਬੀਬੀਆਂ ਤੇ ਬਜ਼ੁਰਗਾਂ ਨੇ ਅਹਿਮ ਸ਼ਮੂਲੀਅਤ ਕੀਤੀ¢
ਉਨ੍ਹਾਂ ਅਪਣੇ ਸੂਤਰਾਂ ਰਾਹੀਂ ਮੈਰੀਲੈਂਡ, ਵਰਜੀਨੀਆ ਅਤੇ ਡੀ. ਸੀ. ਦੇ ਹਮਖਿਆਲੀਆਂ ਨੂੰ ਸੱਦਾ ਦਿਤਾ¢ ਜਿਸ ਕਰ ਕੇ ਮੈਰੀਲੈਂਡ ਤੋਂ ਪੰਜਾਬੀ ਕਲੱਬ, ਵਰਜੀਨੀਆ ਤੋਂ ਯੁਨਾਈਟੇਡ ਕਲੱਬ ਅਤੇ ਕੁੱਝ ਗੁਰੂਘਰਾਂ ਦੇ
ਹਮਾਇਤੀਆਂ ਨੇ ਇਸ ਮੁਜ਼ਾਹਰੇ ਵਿਚ ਸ਼ਮੂਲੀਅਤ ਕੀਤੀ¢
ਜ਼ਿਕਰਯੋਗ ਹੈ ਕਿ ਸੈਂਕੜਿਆਂ ਦੀ ਤਾਦਾਦ ਵਿਚ ਕਿਸਾਨ ਹਮਾਇਤੀ ਭਾਰਤੀ ਅੰਬੈਸੀ ਸਾਹਮਣੇ ਪਹੁੰਚੇ¢ ਜਿਥੇ ਉਹਨਾਂ ਕਿਸਾਨ ਵਿਰੋਧੀ ਕਨੂੰਨ ਦੀ ਪੂਰੇ ਸਲੀਕੇ ਨਾਲ ਗੱਲ ਰੱਖੀ¢ ਬੁਲਾਰਿਆਂ ਵਿਚ ਦਵਿੰਦਰ ਸਿੰਘ ਬਦੇਸ਼ਾ, ਮਹਿਤਾਬ ਸਿੰਘ, ਬਖਸ਼ੀਸ਼ ਸਿੰਘ ਅਤੇ ਰੋਸ਼ਨ ਲਾਲ ਆਈ. ਟੀ. ਨੇ ਹਿੱਸਾ ਲਿਆ¢ ਜਿਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੋਦੀ ਸਰਕਾਰ ਦਾ ਜ਼ਿੱਦੀ ਵਤੀਰਾ ਦੇਸ਼ ਲਈ ਹਾਨੀਕਾਰਕ ਹੈ¢ ਜੇਕਰ ਕਾਨੂੰਨ ਵਾਪਸ ਨਾ ਲਏ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ¢ ਵਿਦੇਸ਼ਾਂ ਦੇ ਸੈਨੇਟਰਾਂ, ਕਾਂਗਰਸਮੈਨਾਂ ਦੇ ਕੰਨੀਂ ਅਵਾਜ਼ ਪੈ ਗਈ ਹੈ, ਉਹ ਵੀ ਇਹਨਾਂ ਬਿਲਾਂ ਦੀ ਨਿੰਦਿਆ ਕਰ ਰਹੇ ਹਨ¢ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਾਨੂੰਨ ਕਿਸਾਨ ਚਾਹੁੰਦੇ ਹੀ ਨਹੀਂ ਉਹਨਾਂ ਨੂੰ ਜ਼ਬਰਦਸਤੀ ਸਰਕਾਰ ਕਿਉਂ ਲਾਗੂ ਕਰਨਾ ਲੋਚਦੀ ਹੈ? ਸਮੁੱਚੇ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਦਿਤੀ ਜਾਵੇਗੀ ਅਤੇ ਹਰ ਪੱਖੋਂ ਉਹਨਾਂ ਦੇ ਹੱimageਕਾਂ ਵਿਚ ਮੁਜ਼ਾਹਰੇ ਜਾਰੀ ਰਹਿਣਗੇ¢