
ਅੱਧੀ ਕੁ ਝੁਕੀ ਸਰਕਾਰ, ਦੋ ਆਰਡੀਨੈਂਸ ਵਾਪਸ ਲੈਣ ਦੀ ਸਹਿਮਤੀ ਬਣੀ
ਅਗਲੀ ਮੀਟਿੰਗ 4 ਜਨਵਰੀ ਨੂੰ g ਕਿਸਾਨਾਂ ਵਲੋਂ ਅੱਜ ਦਾ ਟਰੈਕਟਰ ਮਾਰਚ 4 ਤਕ ਮੁਲਤਵੀ
ਨਵੀਂ ਦਿੱਲੀ, 30 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਕੇਂਦਰ ਅਤੇ ਕਿਸਾਨਾਂ ਵਿਚਾਲੇ 6ਵੇਂ ਦੌਰ ਦੀ ਗੱਲਬਾਤ ਅੱਜ ਹੋਈ | ਇਸ ਬੈਠਕ 'ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਇਥੇ ਵਿਗਿਆਨ ਭਵਨ 'ਚ 40 ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ |
ਇਸ ਬੈਠਕ ਵਿਚ ਸਰਕਾਰ ਨੇ ਕਿਸਾਨਾਂ ਦੀਆਂ ਦੋ ਮੰਗਾਂ ਮੰਨੀਆਂ ਹਨ, ਜਿਸ 'ਚ ਬਿਜਲੀ ਸੋਧ ਬਿੱਲ 2020 ਸਰਕਾਰ ਨਹੀਂ ਲਿਆਵੇਗੀ | ਦੂਜਾ, ਪਰਾਲੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਝੁਕੀ ਹੈ, ਜਿਸ 'ਚ 1 ਕਰੋੜ ਜੁਰਮਾਨੇ ਦੀ ਤਜਵੀਜ਼ ਹੈ | ਯਾਨੀ ਕਿ ਸਰਕਾਰ ਹਵਾ ਪ੍ਰਦੂਸ਼ਣ ਨਾਲ ਜੁੜੇ ਆਰਡੀਨੈਂਸ 'ਚ ਬਦਲਾਅ ਲਈ ਤਿਆਰ ਹੈ | ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਤਿਆਰ ਨਹੀਂ ਹੈ | ਇਸ ਤੋਂ ਇਲਾਵਾ ਸਰਕਾਰ ਨੇ ਐਮ.ਐਸ.ਪੀ. 'ਤੇ ਲਿਖਤੀ ਗਰੰਟੀ ਨੂੰ ਦੁਹਰਾਇਆ ਹੈ | ਉਥੇ ਹੀ ਹੁਣ ਅਗਲੀ ਮੀਟਿੰਗ 4 ਜਨਵਰੀ ਨੂੰ ਹੋਵੇਗੀ | ਸੂਤਰਾਂ ਮੁਤਾਬਕ ਸਰਕਾਰ ਐਮ.ਐਸ.ਪੀ. 'ਤੇ ਕਮੇਟੀ ਬਣਾਉਣ ਨੂੰ
ਤਿਆਰ ਹੋ ਗਈ ਹੈ¢ ਮੀਟਿੰਗ ਤੋਂ ਪਹਿਲਾਂ ਹੋ ਰਹੀ ਬਿਆਨਬਾਜ਼ੀ ਤੋਂ ਉਲਟ ਅੱਜ ਸਰਕਾਰ ਝੁਕਦੀ ਹੋਈ ਨਜ਼ਰ ਆਈ | ਜਦੋਂ ਪਹਿਲੇ ਦੌਰ ਵਿਚ ਸਰਕਾਰ ਨੇ ਕਿਸਾਨ ਆਗੂਆਂ ਦੀ ਤਲਖ਼ੀ ਦੇਖੀ ਤਾਂ ਅਗਲੇ ਦੌਰ 'ਚ ਸਰਕਾਰ ਨੇ ਮੰਨ ਲਿਆ ਕਿ ਦੋਵੇਂ ਆਰਡੀਨੈਂਸ ਵਾਪਸ ਲੈ ਲਵੇਗੀ | ਇਸ ਤੋਂ ਪਹਿਲਾਂ ਕਿਸਾਨਾਂ ਨੇ ਸਰਕਾਰੀ ਭੋਜਨ ਖਾਣ ਤੋਂ ਨਾਂਹ ਕਰ ਦਿਤੀ ਤੇ ਉਹ ਲੰਗਰ ਛਕਣ ਲਈ ਚਲੇ ਗਏ | ਇਸ ਮੌਕੇ ਨੂੰ ਸਰਕਾਰ ਦੇ ਮੰਤਰੀਆਂ ਨੇ ਹੱਥੋਂ ਨਹੀਂ ਜਾਣ ਦਿਤਾ ਤੇ ਉਹ ਵੀ ਗੁਰਦਵਾਰਾ ਸਾਹਿਬ 'ਚ ਆਇਆ ਲੰਗਰ ਛਕਣ ਲਈ ਕਿਸਾਨਾਂ ਦੇ ਨਾਲ ਹੋ ਤੁਰੇ ਜਿਸ ਤੋਂ ਅੰਦਾਜ਼ਾ ਲਾਇਆ ਗਿਆ ਕਿ ਸਰਕਾਰ ਕਿਸਾਨਾਂ ਨਾਲ ਸਦਭਾਵਨਾ ਭਰੇ ਮਾਹੌਲ 'ਚ ਗੱਲਬਾਤ ਕਰਨਾ ਚਾਹੰੁਦੀ ਹੈ | ਇਸ ਤਰ੍ਹਾਂ ਇਸ ਤੋਂ ਬਾਅਦ ਵਾਲੇ ਦੌਰ 'ਚ ਸਰਕਾਰ ਨੇ ਇਹ ਮੰਨ ਲਿਆ ਕਿ ਉਹ ਦੋਵੇਂ ਆਰਡੀਨੈਂਸ ਨਹੀਂ ਲਿਆਵੇਗੀ |
ਇਸ ਮੀਟਿੰਗ ਵਿਚ ਇਹ ਵੀ ਤੈਅ ਹੋਇਆ ਕਿ ਅਗਲੀ ਮੀਟਿੰਗ 4 ਜਨਵਰੀ ਨੂੰ ਹੋਵੇਗੀ ਤੇ ਇਸ ਮੀਟਿੰਗ 'ਚ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ | ਸਰਕਾਰ ਦੇ ਰਵਈਏ ਨੂੰ ਦੇਖਦਿਆਂ ਕਿਸਾਨ ਜਥੇਬੰਦੀਆਂ ਨੇ ਫਿਲਹਾਲ 31 ਦਸੰਬਰ ਦਾ ਟਰੈਕਟਰ ਮਾਰਚ ਮੁਲਤਵੀ ਕਰ ਦਿਤਾ |
ਮੀਟਿੰਗ ਖ਼ਤਮ ਹੋਣ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਮੀਟਿੰਗ ਬੜੇ ਹੀ ਵਧੀਆ ਮਾਹੌਲ 'ਚ ਹੋਈ ਹੈ ਤੇ ਅਗਲੀ ਮੀਟਿੰਗ 'ਚ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ | ਉਨ੍ਹਾਂ ਕਿਸਾਨਾਂ ਨੂੰ ਫਿਰ ਅਪੀਲ ਕੀਤੀ ਕਿ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਨੂੰ ਘਰ ਭੇਜ ਦਿਤਾ ਜਾਵੇ ਤਾਕਿ ਠੰਢ ਦੇ ਮੌਸਮ 'ਚ ਹੋਰ ਜਾਨੀ ਨੁਕਸਾਨ ਨਾ ਹੋਵੇ |
ਮੀਟਿਗ ਤੋਂ ਬਾਅਦ ਕਿਸਾਨ ਆਗੂ ਵੀ ਕਾਫ਼ੀ ਸੰਤੁਸ਼ਟ ਨਜ਼ਰ ਆਏ | ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਅੱਧੀ ਲੜਾਈ ਜਿੱਤ ਲਈ ਹੈ ਤੇ 4 ਜਨਵਰੀ ਨੂੰ ਪੂਰੀ ਲੜਾਈ ਜਿੱਤ ਕੇ ਹੀ ਘਰ ਜਾਣਗੇ | ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਾਨੂੰਨ ਰੱਦ ਨਹੀਂ ਹੋਣਗੇ ਤਾਂ ਅੰਦੋਲਨ ਤਿੱਖਾ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ 3 ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ, ਅਸੀਂ ਕਾਨੂੰਨਾਂ 'ਚ ਸੋਧ ਦੇ ਹੱਕ ਵਿਚ ਨਹੀਂ ਹਾਂ |
image