ਮੈਕਸੀਕੋ 'ਚ ਗੋਲੀਆਂ ਚੱਲੀਆਂ, ਇਕ ਬੱਚੇ ਸਮੇਤ 8 ਜਣਿਆਂ ਦੀ ਮੌਤ
Published : Dec 31, 2021, 12:09 am IST
Updated : Dec 31, 2021, 12:09 am IST
SHARE ARTICLE
IMAGE
IMAGE

ਮੈਕਸੀਕੋ 'ਚ ਗੋਲੀਆਂ ਚੱਲੀਆਂ, ਇਕ ਬੱਚੇ ਸਮੇਤ 8 ਜਣਿਆਂ ਦੀ ਮੌਤ

ਮੈਕਸੀਕੋ ਸਿਟੀ, 30 ਦਸੰਬਰ : ਉਤਰੀ-ਮੱਧ ਮੈਕਸੀਕੋ ਵਿਖੇ ਦੋ ਘਰਾਂ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ | ਇਸ ਗੋਲੀਬਾਰੀ ਵਿਚ ਇਕ ਬੱਚੇ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਬੁਧਵਾਰ ਨੂੰ  ਇਹ ਜਾਣਕਾਰੀ ਦਿਤੀ | ਉਨ੍ਹਾਂ ਨੇ ਦਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਇਕ ਘਰ ਵਿਚ ਮੌਜੂਦ ਚਾਰ ਲੋਕਾਂ ਨੂੰ  ਨਿਸ਼ਾਨਾ ਬਣਾਇਆ ਸੀ ਅਤੇ ਇਸ ਦੌਰਾਨ ਉੱਥੇ ਮੌਜੂਦ ਇਕ ਔਰਤ ਦੀ ਵੀ ਮੌਤ ਹੋ ਗਈ | ਸਥਾਨਕ ਮੀਡੀਆ ਮੁਤਾਬਕ ਸਾਲਿਓ ਕਸਬੇ ਦੇ ਦੂਰ-ਦੁਰਾਡੇ ਇਲਾਕੇ ਵਿਚ ਸਥਿਤ ਘਰ ਦੀ ਵਰਤੋਂ ਨਸ਼ੇੜੀਆਂ ਵਲੋਂ ਕੀਤੀ ਜਾਂਦੀ ਸੀ | ਇਸ ਦੌਰਾਨ ਮੰਗਲਵਾਰ ਦੇਰ ਰਾਤ ਹੋਏ ਹਮਲੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਬੁਧਵਾਰ ਨੂੰ  ਮੌਤ ਹੋ ਗਈ | ਗੁਆਨਾਜੁਆਤੋ ਰਾਜ ਦੇ ਵਕੀਲਾਂ ਨੇ ਕਿਹਾ ਕਿ ਤਿੰਨ ਹੋਰ ਲੋਕ ਜ਼ਖ਼ਮੀ ਹੋਏ ਹਨ ਅਤੇ ਹਸਪਤਾਲ ਵਿਚ ਦਾਖ਼ਲ ਹਨ | ਅਧਿਕਾਰੀ ਨੇ ਦਸਿਆ ਕਿ ਇਕ 16 ਸਾਲ ਦੀ ਕੁੜੀ ਅਤੇ ਇਕ 16 ਮਹੀਨੇ ਦਾ ਬੱਚਾ ਨੇੜਲੇ ਘਰ ਵਿਚ ਮਿ੍ਤ ਮਿਲੇ, ਦੋਹਾਂ ਦੇ ਸਰੀਰਾਂ ਉਤੇ ਗੋਲੀਆਂ ਦੇ ਨਿਸ਼ਾਨ ਸਨ |
 ਹਾਲੇ ਤਕ ਇਹ ਸਪੱਸ਼ਟ ਨਹੀਂ ਹੋਇਆ ਕਿ ਉਨ੍ਹਾਂ ਨੂੰ  ਵੀ ਨਿਸ਼ਾਨਾ ਬਣਾਇਆ ਗਿਆ ਸੀ ਜਾਂ ਉਹ ਗੋਲੀਬਾਰੀ ਦੀ ਮਾਰ ਹੇਠ ਆਏ ਸਨ | ਗੁਆਨਾਜੁਆਤੋ ਸੂਬੇ ਦੇ ਲੋਕ ਇਸ ਹਾਦਸੇ ਤੋਂ ਹੈਰਾਨ ਹਨ | ਰਾਜ ਦੇ ਗ੍ਰਹਿ ਸਕੱਤਰ ਲੀਬੀਆ ਗਾਰਸੀਆ ਨੇ ਟਵੀਟ ਕੀਤਾ ਕਿ,''ਸਾਲਿਓ ਵਿਚ ਅੱਜ ਜੋ ਹੋਇਆ ਉਸ ਤੋਂ ਅਸੀਂ ਬਹੁਤ ਦੁਖੀ ਹਾਂ | ਗੁਆਨਾਜੁਆਤੋ ਦੀ ਸਰਕਾਰ ਹੋਣ ਦੇ ਨਾਤੇ ਅਸੀਂ ਮਿਲ ਕੇ ਕੰਮ ਕਰਾਂਗੇ ਅਤੇ ਲੋਕਾਂ ਦੀ ਜਾਨ ਲੈਣ ਵਾਲੇ ਕਾਇਰਾਂ ਨੂੰ  ਕੋਈ ਮੌਕਾ ਨਹੀਂ ਦੇਵਾਂਗੇ |'' ਉਨ੍ਹਾਂ ਨੇ ਲਿਖਿਆ ਕਿ,''ਪੀੜਤਾਂ ਨੂੰ  ਇਨਸਾਫ਼ ਮਿਲੇਗਾ |'' (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement