
ਅਵਾਰਾ ਕੁੱਤਿਆਂ ਦੇ ਵੱਢਣ ਕਾਰਨ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦਾਦੀ ਸਾਹਮਣੇ ਹੀ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ ਮਾਸੂਮ ਬੱਚਾ, ਚੀਕਦੀ ਰਹੀ ਦਾਦੀ ਤੇ ਕੁੱੱਤਿਆਂ ਨੇ ਮਾਰ-ਮੁਕਾਇਆ ਪੋਤਰਾ
ਖੰਨਾ : ਸਥਾਨਕ ਪਿੰਡ ਬਾਹੋ ਮਾਜਰਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਮਾਸੂਮ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿਤਾ। ਇਹ ਸਾਰੀ ਘਟਨਾ ਉਕਤ ਬੱਚੇ ਦੀ ਦਾਦੀ ਦੀਆਂ ਅੱਖਾਂ ਦੇ ਸਾਹਮਣੇ ਵਾਪਰੀ ਪਰ ਬੇਵਸ ਬਜ਼ੁਰਗ ਆਪਣੇ ਪੋਤਰੇ ਨੂੰ ਬਚਾ ਨਾ ਸਕੀ। ਜਾਣਕਾਰੀ ਅਨੁਸਾਰ ਮ੍ਰਿਤਕ ਬੱਚਾ ਮਹਿਜ਼ 5 ਸਾਲ ਦਾ ਸੀ।
straydogs snatched and killed the innocent child
ਇਸ ਬਾਰੇ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਜਿਹੀਆਂ ਘਟਨਾਵਾਂ ਤੋਂ ਜਾਣੂ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੂੰ ਇਸ ਬਾਬਤ ਦੱਸਿਆ ਜਾ ਚੁੱਕਾ ਹੈ ਕਿ ਇਥੇ ਨਜ਼ਦੀਕ ਹੱਡਾ ਰੋੜੀ ਹੋਣ ਕਾਰਨ ਦੋ ਵਾਰ ਪਹਿਲਾਂ ਵੀ ਬੱਚਿਆਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਚੁਕੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਹੱਡਾ ਰੋੜੀ ਦੇ ਕੁੱਤਿਆਂ ਨੂੰ ਮਾਸ ਖਾਣ ਦੀ ਆਦਤ ਪੈ ਚੁੱਕੀ ਹੈ ਜਿਸ ਦੇ ਚਲਦਿਆਂ ਅੱਜ ਇਹ ਤੀਜੀ ਵਾਰ ਘਟਨਾ ਵਾਪਰੀ ਹੈ।
straydogs snatched and killed the innocent child
ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੀ ਦਾਦੀ ਨੇ ਦੱਸਿਆ ਕਿ ਉਹ ਦਿਹਾੜੀ ਕਰਨ ਗਏ ਸਨ ਜਿਸ ਦੌਰਾਨ ਬੱਚਾ ਮਲ-ਮੂਤਰ ਝਾੜੀਆਂ ਵਿਚ ਗਿਆ ਜਿਥੇ ਉਸ ਨੂੰ 10-12 ਕੁੱਤਿਆਂ ਨੇ ਘੇਰ ਲਿਆ ਅਤੇ ਅਵਾਰਾ ਕੁੱਤਿਆਂ ਦੇ ਵੱਢਣ ਕਾਰਨ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।
straydogs snatched and killed the innocent child
ਉਨ੍ਹਾਂ ਦੱਸਿਆ ਕਿ ਬੱਚੇ ਦਾ ਪਿਤਾ ਰੁਜ਼ਗਾਰ ਲਈ ਪੂਨੇ ਰਹਿੰਦਾ ਹੈ ਜਦਕਿ ਉਸ ਦੀ ਮਾਂ ਇਸ ਦੁਨੀਆ ਵਿਚ ਨਹੀਂ ਹੈ ਅਤੇ ਬੱਚੇ ਦਾ ਪਾਲਣ ਪੋਸ਼ਣ ਉਸ ਦੀ ਦਾਦੀ ਨੇ ਹੀ ਕੀਤਾ ਸੀ। ਇਸ ਮੌਕੇ ਗਲਬਾਤ ਕਰਦਿਆਂ ਇਕ ਪਿੰਡ ਵਾਸੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ।
straydogs snatched and killed the innocent child
ਬਾਹੋ ਮਾਜਰਾ ਦੇ ਸਰਪੰਚ ਵੱਲੋਂ ਕਈ ਵਾਰ ਲਿਖਤੀ ਰੂਪ ਵਿਚ ਉਹ ਹੱਡਾ ਰੋੜੀ ਇਥੋਂ ਹਟਾਉਣ ਲਈ ਵੀ ਅਪੀਲ ਕੀਤੀ ਗਈ ਹੈ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪ੍ਰਵਾਰ ਦੀ ਸਹਾਇਤਾ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਤਾ ਜਾਵੇ।
straydogs snatched and killed the innocent child
ਉਨ੍ਹਾਂ ਕਿਹਾ ਕਿ ਜੇਕਰ ਕੋਈ ਕੁੱਤੇ ਨੂੰ ਮਾਰੇ ਤਾਂ ਉਸ 'ਤੇ ਪਰਚਾ ਹੁੰਦਾ ਹੈ ਪਰ ਹੁਣ ਕੁੱਤਿਆਂ ਵੱਲੋਂ ਬੱਚੇ ਨੂੰ ਮਾਰ ਦਿਤਾ ਗਿਆ ਹੈ ਜਿਸ ਪ੍ਰਸ਼ਾਸਨ ਨੂੰ ਕਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਇਸ ਦਾ ਕੋਈ ਹਲ੍ਹ ਨਾ ਕੱਢਿਆ ਗਿਆ ਤਾਂ ਉਹ ਸੜਕਾਂ ਜਾਮ ਕਰਨਗੇ।