
ਮੁਲਤਾਨੀ ਖਿਲਾਫ਼ ਯੂਏਪੀਏ ਦੀ ਧਾਰਾ 10, 13, 18, 121 ਆਈਪੀਸੀ ਨੂੰ ਸ਼ਾਮਲ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ।
ਨਵੀਂ ਦਿੱਲੀ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਇੱਕ ਟੀਮ ਲੁਧਿਆਣਾ ਬੰਬ ਧਮਾਕੇ ਦੇ ਮਾਸਟਰਮਾਈਂਡ ਜਸਵਿੰਦਰ ਸਿੰਘ ਮੁਲਤਾਨੀ ਤੋਂ ਪੁੱਛਗਿੱਛ ਕਰਨ ਲਈ ਜਰਮਨੀ ਜਾਵੇਗੀ। ਐਨਆਈਏ ਵੱਲੋਂ ਜਸਵਿੰਦਰ ਮੁਲਤਾਨੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਕਿਉਂਕਿ ਪਹਿਲਾਂ ਜਰਮਨੀ ਪੁਲਿਸ ਵੱਲੋਂ ਜਸਵਿੰਦਰ ਮੁਲਤਾਨੀ ਨੂੰ ਪੰਜਾਬ ਵਾਪਸ ਨਹੀਂ ਸੀ ਭੇਜਿਆ ਜਾ ਰਿਹਾ ਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਸੀ ਕਿਉਂਕਿ ਜਰਮਨੀ ਪੁਲਿਸ ਨੇ ਇਹ ਕਿਹਾ ਸੀ ਕਿ ਉਸ ਦੇ ਖਿਲਾਫ਼ ਮਾਮਲਾ ਦਰਜ ਨਹੀਂ ਹੋਇਆ ਹੈ।
Ludhiana bomb blast
ਮੁਲਤਾਨੀ ਖਿਲਾਫ਼ ਯੂਏਪੀਏ ਦੀ ਧਾਰਾ 10, 13, 18, 121 ਆਈਪੀਸੀ ਨੂੰ ਸ਼ਾਮਲ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਕਿਸੇ ਵੀ ਵੇਲੇ ਐਨਆਈਏ ਦੀ ਟੀਮ ਜਰਮਨੀ ਲਈ ਰਵਾਨਾ ਹੋ ਸਕਦੀ ਹੈ ਤੇ ਮੁਲਤਾਨੀ ਨੂੰ ਵਾਪਸ ਲਿਆ ਸਕਦੀ ਹੈ। ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ NIA ਮੁਲਤਾਨੀ ਨੂੰ ਭਾਰਤ ਲਿਆਉਣ ਲਈ ਕਾਰਵਾਈ ਸ਼ੁਰੂ ਕਰੇਗੀ। ਮੁਲਤਾਨੀ ਨੂੰ ਜਰਮਨ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਲੁਧਿਆਣਾ ਧਮਾਕਾ ਮਾਮਲੇ ਵਿਚ ਉਸ ਦੀ ਸ਼ਮੂਲੀਅਤ ਦੇ ਪੁਖਤਾ ਸਬੂਤ ਮਿਲੇ ਹਨ।