ਕੇਜਰੀਵਾਲ ਵਲੋਂ ਪੰਜਾਬ 'ਚ ਕੱਢੇ ਜਾ ਰਹੇ ਸ਼ਾਂਤੀ ਮਾਰਚ 'ਤੇ ਪਰਗਟ ਸਿੰਘ ਨੇ ਕੱਸਿਆ ਤੰਜ਼
Published : Dec 31, 2021, 3:56 pm IST
Updated : Dec 31, 2021, 3:56 pm IST
SHARE ARTICLE
Pargat Singh
Pargat Singh

'ਕਿਸੇ ਵੀ ਫ਼ਿਰਕੇ ਅਤੇ ਜਾਤੀ ਝਗੜੇ ਤੋਂ ਮੁਕਤ, ਪੰਜਾਬ ਇੱਕ ਸ਼ਾਂਤੀਪੂਰਨ ਸੂਬਾ ਹੈ। ਕਿਰਪਾ ਕਰਕੇ ਆਪਣੀ ਨੌਟੰਕੀ ਕਰਨੀ ਬੰਦ ਕਰੋ।'

ਚੰਡੀਗੜ੍ਹ : ਜਿਵੇਂ ਜਿਵੇਂ ਪੰਜਾਬ  ਵਿਚ ਚੋਣਾਂ ਨਜ਼ਦੀਕ ਆ ਰਹੀਆਂ ਹਨ , ਸਿਆਸੀ  ਪਾਰਟੀਆਂ ਵੱਲੋਂ ਆਪਣੀ ਜਿੱਤ ਦਰਜ ਕਰਵਾਉਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਸਿਆਸੀ ਰੈਲੀਆਂ, ਸ਼ਾਂਤੀ ਮਾਰਚ ਅਤੇ ਚੋਣ ਪ੍ਰਚਾਰ ਦਾ ਹਰ ਹੀਲਾ ਅਪਣਾਇਆ ਜਾ ਰਿਹਾ ਹੈ।

Pargat singh tweetPargat singh tweet

ਇਸ ਦੇ ਚਲਦਿਆਂ ਹੀ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਪਟਿਆਲਾ ਪਹੁੰਚੇ ਜਿਥੇ ਉਨ੍ਹਾਂ ਵੱਲੋਂ ਸ਼ਾਂਤੀ ਮਾਰਚ ਕੱਢਿਆ ਜਾ ਰਿਹਾ ਹੈ। ਜਿਸ 'ਤੇ ਕੈਬਿਨਟ ਮੰਤਰੀ ਪਰਗਟ ਸਿੰਘ ਨੇ ਤੰਜ਼ ਕਰਦਿਆਂ ਕਿਹਾ, ''ਅਰਵਿੰਦ ਕੇਜਰੀਵਾਲ ਜੀ, ਸ਼ਾਂਤੀ ਮਾਰਚ ਦੀ ਜ਼ਰੂਰਤ ਭਾਰਤ ਦੀ ਕਤਲ ਅਤੇ ਬਲਾਤਕਾਰ ਦੀ ਰਾਜਧਾਨੀ ਦਿੱਲੀ ਵਿਚ ਹੈ।

arvind kejriwal at gurduara sri dukhniwaran sahib patiala arvind kejriwal at gurduara sri dukhniwaran sahib patiala

2020 ਵਿਚ ਜਦੋਂ ਕਾਤਲ ਧਾਰਮਿਕ ਗੁੰਡੇ ਦਿੱਲੀ ਵਿਚ ਨਿਰਦੋਸ਼ਾਂ ਨੂੰ ਮਾਰ ਰਹੇ ਸਨ ਤਾਂ ਤੁਸੀਂ ਕਿੱਥੇ ਸੀ? ਕਿਸੇ ਵੀ ਫ਼ਿਰਕੇ ਅਤੇ ਜਾਤੀ ਝਗੜੇ ਤੋਂ ਮੁਕਤ, ਪੰਜਾਬ ਇੱਕ ਸ਼ਾਂਤੀਪੂਰਨ ਸੂਬਾ ਹੈ। ਕਿਰਪਾ ਕਰਕੇ ਆਪਣੀ ਨੌਟੰਕੀ ਕਰਨੀ ਬੰਦ ਕਰੋ।''  

arvind kejriwal at gurduara sri dukhniwaran sahib patiala arvind kejriwal at gurduara sri dukhniwaran sahib patiala

​ਇਸ ਤੋਂ ਪਹਿਲਾਂ ਉਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਹੁੰਚੇ ਅਤੇ ਗੁਰੂ ਸਾਹਿਬ ਤੋਂ ਓਟ ਆਸਰਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਭਗਵੰਤ ਮਾਨ ਵੀ ਮੌਜੂਦ ਸਨ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement