
Mohali Road Accident latest News : ਜ਼ਖ਼ਮੀਆਂ ਨੂੰ ਪੀਜੀਆਈ ’ਚ ਕਰਵਾਇਆ ਗਿਆ ਦਾਖ਼ਲ
Mohali Road Accident latest News in Punjabi : ਮੋਹਾਲੀ ’ਚ ਸਵੇਰੇ ਮੰਦਭਾਗੀ ਘਟਨਾ ਵਾਪਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਮੌਕੇ ਰੋਡ ਉੱਪਰ ਖੜੇ ਜੋਮੈਟੋ ਅਤੇ ਸਵਿਗੀ ਡਿਲੀਵਰੀ ਬੁਆਏ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਗੱਡੀ ਜਿਹੜੀ ਫੇਜ਼ 7 ਵੱਲੋਂ 3b-2 ਨੂੰ ਜਾ ਰਹੀ ਸੀ। ਗੱਡੀ 120 ਦੀ ਸਪੀਡ ’ਤੇ ਜਾ ਰਹੀ ਸੀ।
ਐਕਸੀਡੈਂਟ ਹੋਣ ਤੋਂ ਬਾਅਦ ਗੱਡੀ ਕੰਟਰੋਲ ਨਹੀਂ ਹੋਈ ਅਤੇ ਅੱਗੇ ਇੱਕ ਦਰੱਖਤ ਵਿਚ ਟਕਰਾਉਣ ਕਾਰਨ ਉਹਦੀ ਸਪੀਡ ਹੌਲੀ ਹੋ ਗਈ, ਪਰ ਹਾਦਸੇ ’ਚ ਤਿੰਨ ਜਣੇ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ। ਉਹਨਾਂ ’ਚ ਇੱਕ ਔਰਤ ਤੇ 2 ਮੋਟਰਸਾਈਕਲ ਸਵਾਰ ਹਨ।
ਫ਼ਿਲਹਾਲ ਜ਼ਖਮੀਆਂ ਨੂੰ ਪੀਜੀਆਈ ’ਚ ਦਾਖ਼ਲ ਕਰਵਾ ਦਿੱਤਾ ਹੈ। ਪੁਲਿਸ ਮੌਕੇ ’ਤੇ ਪਹੁੰਚ ਕਾਰਵਾਈ ਕਰ ਰਹੀ ਹੈ।
(For more news apart from 3 people were injured high-speed vehicle hitting tree In Mohali News in Punjabi, stay tuned to Rozana Spokesman)