
Diljit Dosanjh Live Show : ਨਵੇਂ ਸਾਲ ਦੇ ਮੌਕੇ ’ਤੇ ਦੋਸਾਂਝਾਂਵਾਲਾ ਲੁਧਿਆਣੇ ’ਚ ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲ ਵਿਚ ਰੰਗ ਬੰਨਣਗੇ
Diljit Dosanjh Live Show Ludhiana News in Punjbai : ਅੱਜ ਦਿਲਜੀਤ ਦੋਸਾਂਝ ਦਾ ਲਾਈਵ ਸ਼ੋਅ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੋਵੇਗਾ। ਨਵੇਂ ਸਾਲ ਦੇ ਮੌਕੇ ’ਤੇ ਦੋਸਾਂਝਾਂਵਾਲਾ ਲੁਧਿਆਣੇ ’ਚ ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲ ਵਿਚ ਰੰਗ ਬੰਨਣਗੇ। ਇਸ ਸ਼ੋਅ ਵਿਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਪੁੱਜਣ ਦੀ ਉਮੀਦ ਹੈ। ਕਿਉਂਕਿ ਇਸ ਸ਼ੋਅ ਦੀਆਂ 50 ਹਜ਼ਾਰ ਤੋਂ ਵੱਧ ਟਿਕਟਾਂ ਵਿਕੀਆਂ ਹਨ।
ਇਸ ਸ਼ੋਅ ਦੀ ਤਿਆਰੀਆਂ ਮੁਕੰਮਲ ਹੋ ਚੁੱਕੀਆਂਹਨ। ਪੁਲਿਸ ਪ੍ਰਸ਼ਾਸਨ ਵੱਲੋਂ 20 ਥਾਵਾਂ ’ਤੇ ਅਸਥਾਈ ਪਾਰਕਿੰਗ ਬਣਾਈ ਗਈ ਹੈ। ਜਿਥੇ 14 ਹਜ਼ਾਰ ਵਾਹਨ ਖੜ੍ਹਨਗੇ। ਜਿਸ ਲਈ 3000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪਾਰਕਿੰਗ ਲਈ ਪੀਏਯੂ ’ਚ 2-3 ਥਾਵਾਂ ਰੱਖੀਆਂ ਗਈਆਂ ਹਨ, ਜਦਕਿ ਬਾਕੀ ਪਾਰਕਿੰਗਾਂ ਪੀਏਯੂ ਤੋਂ 2-3 ਕਿੱਲੋਮੀਟਰ ਦੀ ਦੂਰੀ ’ਤੇ ਹਨ। ਸ਼ੋਅ ਦੇਖਣ ਆਉਣ ਵਾਲਿਆਂ ਨੂੰ 3 ਕਿਲੋਮੀਟਰ ਤੁਰ ਕੇ ਸ਼ੋਅ ਵਾਲੀ ਥਾਂ ਪਹੁੰਚਣਾ ਪਵੇਗਾ। ਦੱਸ ਦੇਈਏ ਕਿ ਦਿਲ ਦੋਸਾਂਝ ਦਾ ‘ਦਿਲ ਲੁਮੀਨਾਟੀ ਟੂਰ’ ਸ਼ੋਅ ਇਸ ਸਾਲ ਦਾ ਆਖਰੀ ਸ਼ੋਅ ਹੈ।
ਇਸ ਸ਼ੋਅ ਨਾਲ ਪੰਜਾਬ ਸਰਕਾਰ ਨੂੰ ਮੋਟੀ ਕਮਾਈ ਹੋਣ ਵਾਲੀ ਹੈ। ਸਰਕਾਰ ਨੂੰ ਲਗਭਗ ਸਾਢੇ 4 ਕਰੋੜ ਰੁਪਏ ਦਾ ਟੈਕਸ ਮਿਲੇਗਾ
(For more news apart from Diljit Dosanjh live show will be held in Ludhiana today News in Punjabi, stay tuned to Rozana Spokesman)