
ਜਪਾਨੀ ਰੁੱਖਾਂ ਤੇ ਫੁੱਲਾਂ ਦੀ ਪਨੀਰੀ ਤਿਆਰ ਕਰ ਕੇ ਕਮਾਉਂਦਾ ਹਾਂ ਲੱਖਾਂ ਰੁਪਏ : ਹਾਜੀ
ਸਾਨੂੰ ਅਕਸਰ ਸੁਨਣ ’ਚ ਆਉਂਦਾ ਹੈ ਕਿ ਪੰਜਾਬ ’ਚ ਰੁਜ਼ਗਾਰ ਨਾ ਹੋਣ ਕਰ ਕੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜਦੇ ਹਨ ਤੇ ਪੰਜਾਬ ਤੋਂ ਬਾਹਰਲੇ ਮੁਲਕਾਂ ’ਚ ਜਾ ਕੇ ਦਿਹਾੜੀਆਂ ਕਰਦੇ ਹਨ। ਪਰ ਜੇ ਇਹ ਨੌਜਵਾਨ ਦਿਲੋਂ ਪੰਜਾਬ ’ਚ ਹੀ ਕੋਈ ਆਪਣਾ ਸਹਾਇਕ ਧੰਦਾ ਸ਼ੁਰੂ ਕਰਨ ਤਾਂ ਉਹ ਇੱਥੇ ਰਹਿ ਕੇ ਹੀ ਚੰਗਾ ਪੈਸਾ ਕਮਾ ਸਕਦੇ ਹਨ। ਟੀਵੀ ਸਪੋਕਸਮੈਨ ਦੀ ਟੀਮ ਮਾਲੇਰਕੋਟਲਾ ’ਚ ਇਕ ਨਰਸਰੀ ’ਚ ਪਹੁੰਚੀ ਜਿੱਥੇ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੇ ਬੁੱਟੇ ਤੇ ਰੁੱਖ ਤੁਆਰ ਕਰ ਕੇ ਵੇਚੇ ਜਾਂਦੇ ਹਨ।
Photo
ਅਸੀਂ ਵੈਸੇ ਤਾਂ ਛੋਟੀਆਂ-ਛੋਟੀਆਂ ਨਰਸਰੀਆਂ ਦੇਖੀਆਂ ਹੋਣਗੀਆਂ ਜਿੱਥੇ ਫੁੱਲਾਂ ਤੇ ਰੁੱਖਾਂ ਦੇ ਪੌਦੇ 50 ਤੋਂ 500 ਤਕ ਮਿਲ ਜਾਂਦੇ ਹਨ, ਪਰ ਮਾਲੇਰਕੋਟਲਾ ਦੀ ਇਸ ਨਰਸਰੀ ਵਿਚ ਅੱਠ ਤੋਂ ਦਸ ਲੱਖ ਰੁਪਏ ਦੇ ਫੁੱਲਾਂ ਤੇ ਰੁੱਖਾਂ ਦੇ ਪੌਦੇ ਮਿਲਦੇ ਹਨ। ਇਸ ਨਰਸਰੀ ਦੇ ਮਾਲਕ ਹਾਜੀ ਨੇ ਦਸਿਆ ਕਿ ਉਨ੍ਹਾਂ ਦੇ ਪੁਰਖੇ 100 ਸਾਲ ਤੋਂ ਇਸੇ ਕਿੱਤੇ ਨਾ ਜੁੜੇ ਹੋਏ ਹਨ।
ਉਨ੍ਹਾਂ ਕਿਹਾ ਕਿ ਇਹ ਪੇਡ ਪੌਦੇ ਸਾਡੇ ਜੀਵਨ ਵਿਚ ਬਹੁਤ ਮਹੱਤਵ ਰੱਖਦੇ ਹਨ ਤੇ ਸਾਨੂੰ ਆਕਸੀਜਨ ਦਿੰਦੇ ਹਨ, ਜਿਸ ਕਰ ਕੇ ਅਸੀਂ ਸਾਹ ਲੈ ਪਾਉਂਦੇ ਹਾਂ। ਹਾਜੀ ਨੇ ਆਪਣੀ ਨਰਸਰੀ ਵਿਚ ਇਕ ਰੁੱਖ ਦਿਖਾਇਆ ਜਿਸ ਨੂੰ ਬੋਨ ਸਾਈਜ ਕਹਿੰਦੇ ਹਨ। ਜਿਸ ਦੀ ਉਮਰ 60 ਸਾਲ ਹੈ ਤੇ ਇਹ ਰੁੱਖ ਜਪਾਨ ਵਿਚ ਜ਼ਿਆਦਾ ਪਾਇਆ ਜਾਂਦਾ ਹੈ ਤੇ ਇਸ ਦੀ ਕੀਮਤ ਲੱਗਭਗ 10 ਲੱਖ ਹੋਵੇਗੀ।
ਉਨ੍ਹਾਂ ਦਸਿਆ ਕਿ ਸਾਡੀ ਨਰਸਰੀ ’ਚੋਂ ਸ੍ਰੀ ਹਰਮੰਦਰ ਸਾਹਿਬ, ਏਅਰਪੋਰਟ ਜਾਂ ਫਿਰ ਵੱਡੇ-ਵੱਡੇ ਮੰਤਰੀ ਦੇ ਘਰਾਂ ’ਚ ਵੀ ਜਾਂਦੇ ਹਨ। ਉਨ੍ਹਾਂ ਨੇ ਖੇਤੀਬਾੜੀ ’ਤੇ ਗੱਲ ਕਰਦਿਆਂ ਕਿਹਾ ਕਿ ਕਿਸਾਨ ਕਹਿੰਦੇ ਹਨ ਕੇ ਖੇਤੀ ’ਚ ਸਾਨੂੰ ਘਾਟਾ ਪੈਂਦਾ ਹੈ ਪਰ ਇਹ ਗ਼ਲਤ ਹੈ। ਉਨ੍ਹਾਂ ਕਿਹਾ ਕਿ ਖੇਤੀ ’ਚ ਘਾਟਾ ਘੱਟ ਤਕਨੀ, ਚੰਗੇ ਬੀਜ਼ਾਂ ਦੀ ਚੋਣ ਨਾ ਕਰਨਾ ਜਾਂ ਫਿਰ ਜਿੱਥੋਂ ਚੰਗੇ ਬੀਜ਼ ਜਾਂ ਖ਼ਾਦ ਮਿਲਣੀ ਹੈ ਉਨ੍ਹਾਂ ਨਾਲ ਤੁਹਾਡਾ ਸੰਪਰਕ ਨਾ ਹੋਣ ਕਾਰਨ ਤੁਹਾਨੂੰ ਖੇਤੀ ਵਿਚ ਘਾਟਾ ਖਾਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਚੀਜਾਂ ਦੇ ਨਾਲ-ਨਾਲ ਮਹਿਨਤ ਵੀ ਬਹੁਤ ਜ਼ਰੂਰੀ ਹੈ, ਮਹਿਨਤ ਕਰ ਕੇ ਹੀ ਅਸੀਂ ਚੰਗੀ ਖੇਤੀ ਜਾਂ ਫਿਰ ਕੋਈ ਹੋਰ ਕਿੱਤਾ ਚੰਗੀ ਤਰ੍ਹਾਂ ਚਲਾ ਸਕਦੇ ਹਾਂ ਕਾਮਯਾਬ ਹੋ ਸਕਦੇ ਹਾਂ। ਉਨ੍ਹਾਂ ਦਸਿਆ ਕਿ ਅਸੀਂ ਘੱਟ ਤੋਂ ਘੱਟ ਜਗ੍ਹਾਂ ’ਚ ਵੀ ਨਰਸਰੀ ਦਾ ਕਿੱਤਾ ਸ਼ੁਰੂ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕੰਮ ਛੋਟਾ ਹੈ ਜਾਂ ਵੱਡਾ ਉਹ ਮਹਿਨਤ ਮੰਗਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨਰਸਰੀ ਦਾ ਕਿੱਤਾ ਸਬਜ਼ੀਆਂ ਜਾਂ ਫੁੱਲਾਂ ਦੀ ਪੋਦ ਤਿਆਰ ਕਰ ਕੇ ਵੀ ਸ਼ੁਰੂ ਕਰ ਸਕਦੇ ਹਾਂ।