
Property Tax Last day News : ਨਵੇਂ ਸਾਲ ਤੋਂ ਬਾਅਦ 1 ਜਨਵਰੀ ਤੋਂ ਲੱਗੇਗਾ10 ਫੀਸਦੀ ਜੁਰਮਾਨਾ
Property Tax Last day News in Punjabi : ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ ’ਚ ਬਿਨਾਂ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦਾ ਅੱਜ ਆਖਰੀ ਦਿਨ ਹੈ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਪ੍ਰਾਪਰਟੀ ਟੈਕਸ ਭਰਨ ਵਾਲਿਆਂ ਨੂੰ 10 ਫੀਸਦੀ ਜੁਰਮਾਨਾ ਭਰਨਾ ਪਵੇਗਾ। ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਵਾਲੇ ਖਪਤਕਾਰ ਜੁਰਮਾਨੇ ਤੋਂ ਬਚਣ ਲਈ ਪ੍ਰਾਪਰਟੀ ਟੈਕਸ ਜਮ੍ਹਾ ਕਰਵਾ ਰਹੇ ਹਨ। ਇੰਨਾ ਹੀ ਨਹੀਂ ਕਈ ਸ਼ਹਿਰਾਂ 'ਚ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਦਫ਼ਤਰ ਖੋਲ੍ਹੇ ਗਏ।
ਅੰਮ੍ਰਿਤਸਰ ਨਗਰ ਨਿਗਮ ’ਚ ਸੋਮਵਾਰ ਨੂੰ ਕਰੀਬ 43 ਲੱਖ ਰੁਪਏ ਦਾ ਪ੍ਰਾਪਰਟੀ ਟੈਕਸ 315 ਪੀ.ਟੀ.ਆਰ. ਵਿੱਤੀ ਸਾਲ 2024-2025 ਲਈ ਹੁਣ ਤੱਕ ਇਹ ਅੰਕੜਾ 31.09 ਕਰੋੜ ਤੱਕ ਪਹੁੰਚ ਗਿਆ ਹੈ। ਹੁਣ 10% ਜੁਰਮਾਨੇ ਤੋਂ ਬਚਣ ਲਈ ਸਿਰਫ਼ ਇੱਕ ਦਿਨ ਬਚਿਆ ਹੈ।
ਨਗਰ ਨਿਗਮ ਦੇ ਮੁੱਖ ਦਫ਼ਤਰ, ਰਣਜੀਤ ਐਵੀਨਿਊ ਅਤੇ ਨਗਰ ਨਿਗਮ ਦੇ ਸਾਰੇ ਜ਼ੋਨਲ ਦਫ਼ਤਰਾਂ ’ਚ ਸਥਿਤ ਸੀਐਫਸੀ ਦਫ਼ਤਰ ਮੰਗਲਵਾਰ ਦੇਰ ਸ਼ਾਮ ਤੱਕ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਖੁੱਲ੍ਹੇ ਰਹਿਣਗੇ। ਲੋਕ http://mseva.lgpunjab.gov.in ਲਿੰਕ 'ਤੇ ਪ੍ਰਾਪਰਟੀ ਟੈਕਸ ਆਨਲਾਈਨ ਜਮ੍ਹਾ ਕਰਵਾ ਸਕਦੇ ਹਨ।
ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ 20 ਦਸੰਬਰ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਛੁੱਟੀ ਹੋਣ ਦੇ ਬਾਵਜੂਦ ਸ਼ਨੀਵਾਰ ਹੋਵੇ ਜਾਂ ਐਤਵਾਰ, ਨਗਰ ਨਿਗਮ ਦੇ ਸੀਐਫਸੀ ਦਫ਼ਤਰ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਖੁੱਲ੍ਹੇ ਰਹਿਣਗੇ। ਜਿਸ ਕਾਰਨ ਪਿਛਲੇ ਦਿਨਾਂ ’ਚ ਨਗਰ ਨਿਗਮ ਨੇ ਇੱਕ ਕਰੋੜ ਰੁਪਏ ਤੋਂ ਵੱਧ ਦਾ ਪ੍ਰਾਪਰਟੀ ਟੈਕਸ ਵਸੂਲਿਆ ਹੈ।
ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ 10 ਫੀਸਦੀ ਜੁਰਮਾਨੇ ਤੋਂ ਬਚਣ ਲਈ ਖਪਤਕਾਰ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ। ਜੁਰਮਾਨੇ ਤੋਂ ਬਚਣ ਲਈ ਅੱਜ ਮੰਗਲਵਾਰ ਆਖਰੀ ਦਿਨ ਬਾਕੀ ਹੈ।
(For more news apart from Today is last day deposit property tax in Punjab News in Punjabi, stay tuned to Rozana Spokesman)