Faisal Jatt News : ਕੌਣ ਹੈ ਫੈਜ਼ਲ ਜੱਟ ? ਜਿਸ ਦਾ ਅਨਕਾਊਂਟਰ ਕਰਨ ਲਈ 18 ਲੱਗੇ ਘੰਟੇ, ਪੜੋ ਕੀ ਹੈ ਕਹਾਣੀ

By : BALJINDERK

Published : Dec 31, 2024, 9:00 pm IST
Updated : Jan 1, 2025, 12:35 pm IST
SHARE ARTICLE
Faisal Jatt
Faisal Jatt

Faisal Jatt News : 700 ਪੁਲਿਸ ਵਾਲਿਆਂ ਨੇ 40 ਹਜ਼ਾਰ ਤੋਂ ਵੱਧ ਤਾੜ-ਤਾੜ ਚਲਾਈਆਂ ਗੋਲੀਆਂ

Faisal Jatt News in Punjabi : ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਫੈਜ਼ਲ ਜੱਟ ਹੰਜ ਦੀ ਇੱਕ ਵੀਡੀਉ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਫ਼ੈਜ਼ਲ ਜੱਟ ਨੂੰ ਲਗਭਗ 18 ਘੰਟੇ ਚੱਲੇ ਮੁਕਾਬਲੇ ਮਗਰੋਂ ਮਾਰ ਦਿਤਾ ਗਿਆ। ਵੀਡੀਉ ’ਚ ਇਕ ਘਰ ’ਤੇ ਅੰਨੇਵਾਹ ਗੋਲ਼ੀਆਂ ਹੀ ਗੋਲੀਆਂ ਵੱਜਦੀਆਂ ਦਿਖਾਈ ਦਿੰਦੀਆਂ ਹਨ। ਇਹ ਕੋਈ ਫ਼ਿਲਮੀ ਸੀਨ ਨਹੀਂ ਸੀ ਬਲਕਿ ਗੁਆਂਢੀ ਦੇਸ਼ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਦੀ ਪੁਲਿਸ ਵਲੋਂ ਇਹ ਐਨਕਾਊਂਟਰ ਕੀਤਾ ਜਾ ਰਿਹਾ ਸੀ। ਗੁਜਰਾਤ ਲਹਿੰਦੇ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਮੁਕਾਬਲੇ ਲਈ 700 ਪੁਲਿਸ ਦੇ ਮੁਲਾਜ਼ਮਾਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਇਸ ਦੌਰਾਨ ਹੈਲੀਕਾਪਟਰ ਰਾਹੀਂ ਤਾੜ-ਤਾੜ ਕਈ ਘੰਟੇ ਗੋਲੀਆਂ ਚਲਾਈਆਂ  ਗਈਆਂ।

ਦਰਅਸਲ ਫੈਜ਼ਲ ਜੱਟ ਇਕ ਨਸ਼ਾ ਤਸਕਰ ਸੀ, ਦੱਸਿਆ ਜਾਂਦਾ ਹੈ ਕਿ ਉਸ ਨੂੰ ਪੁਲਿਸ ਵਲੋਂ ਪਹਿਲਾਂ ਵੀ ਕਈ ਵਾਰ ਫੜਿਆ ਗਿਆ ਸੀ। ਬੀਤੇ ਦਿਨੀਂ ਲਹਿੰਦੇ ਪੰਜਾਬ ਦੀ ਪੁਲਿਸ ਨੇ ਇਕ ਘਰ ’ਤੇ ਛਾਪੇਮਾਰੀ ਕੀਤੀ ਸੀ। ਉਸ ਘਰ ਵਿਚ ਫੈਜ਼ਲ ਜੱਟ ਅਤੇ ਉਸ ਦਾ ਭਤੀਜਾ ਮੌਜੂਦ ਸੀ। 18 ਘੰਟੇ ਇਹ ਮੁਕਾਬਲਾ ਚੱਲਿਆ, ਜਿਸ ਦੌਰਾਨ ਪੁਲਿਸ ਵਲੋਂ  40 ਹਜ਼ਾਰ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਇਸ ਅੰਨੇਵਾਹ ਗੋਲੀਆਂ ਨੇ ਲੋਕਾਂ ਦੇ ਕੰਨ ਬੋਲੇ ਕਰ ਦਿਤੇ। ਮੁਕਾਬਲੇ ਤੋਂ ਬਾਅਦ ਘਰ ਦੀ ਹਰ ਕੰਧ ’ਤੇ ਅਤੇ ਛੱਤ ’ਤੇ ਗੋਲੀਆਂ ਹੀ ਗੋਲੀਆਂ ਵੱਜੀਆਂ ਦਿਖਾਈ ਦੇ ਰਹੀਆਂ ਹਨ।

ਮੁਕਾਬਲੇ ਦੌਰਾਨ ਫੈਜ਼ਲ ਜੱਟ ਦੀ ਇਕ ਗੱਲ ਕਾਫੀ ਵਾਇਰਲ ਹੋ ਰਹੀ ਹੈ ਜੋ ਉਸ ਵਲੋਂ ਆਖਰੀ ਸਮੇਂ ਬੋਲਿਆ ਦਸਿਆ ਜਾ ਰਿਹਾ ਕਿ ‘ਜੇ ਨੱਸ ਗਿਆ ਤਾਂ ਜੱਟ ਨਾ ਆਖਿਓ’ । ਦੂਜੀ ਗੱਲ ਉਸ ਇਹ ਆਖੀ ਕਿ ਜਿਹੜਾ ਪੁਲਿਸ ਵਾਲਾ ਰਿਸ਼ਵਤ ਲੈਂਦਾ ਹੈ ਉਹ ਕਦੇ ਸ਼ਹੀਦ ਨਹੀਂ ਹੁੰਦਾ। 

ਫੈਜ਼ਲ ਦੀ ਘਰਵਾਲੀ ਦਾ ਕਹਿਣਾ ਹੈ ਕਿ ਪੁਲਿਸ ਪਹਿਲਾਂ ਵੀ ਉਨ੍ਹਾਂ ਦੇ ਘਰ ਆਉਂਦੀ ਸੀ ਅਤੇ ਪੈਸੇ ਲੈ ਕੇ ਚਲੇ ਜਾਂਦੀ ਸੀ। ਪਰ ਹੁਣ ਪੈਸੇ ਨਹੀਂ ਦਿਤੇ ਤਾਂ ਉਨ੍ਹਾਂ ਨੇ ਫੈਜ਼ਲ ਨੂੰ ਮੁਕਾਬਲੇ ’ਚ ਮਾਰ ਦਿਤਾ। ਦੱਸ ਦੇਈਏ ਕਿ ਫੈਜ਼ਲ ਜੱਟ ਦੇ ਦੋ ਵਿਆਹ ਹੋਏ ਸੀ। ਉਸ ਦੇ ਬੱਚੇ ਵੀ ਹਨ।

18 ਤੋਂ 19 ਦਸੰਬਰ 2024 ਸਵੇਰੇ 7 ਵਜੇ ਤੱਕ ਚੱਲੇ ਮੁਕਾਬਲੇ ’ਚ ਸੈਂਕੜੇ ਗੋਲੀਆਂ ਅਤੇ ਦਰਜਨਾਂ ਅੱਥਰੂ ਗੈਸ ਦੇ ਗੋਲੇ ਅਤੇ ਗ੍ਰਨੇਡਾਂ ਦੀ ਵਰਤੋਂ ਕੀਤੀ ਗਈ। ਇਥੋਂ ਤੱਕ ਕਿ ਪਿੰਡ ਹੰਜ ’ਚ ਪਾਕਿਸਤਾਨ ਇਲੀਟ ਫੋਰਸ ਨੂੰ ਹੈਲੀਕਾਪਟਰ ਤੱਕ ਲਿਆਉਣੇ ਪਏ। ਕਰੀਬ 18 ਘੰਟੇ ਚੱਲੇ ਪੁਲਿਸ ਮੁਕਾਬਲੇ ਤੋਂ ਬਾਅਦ ਗੋਲੀਬਾਰੀ ਰੁਕਦਿਆਂ ਹੀ ਪੁਲਿਸ ਨੂੰ ਘਰ ਵਿਚੋਂ ਚਾਰ ਲਾਸ਼ਾਂ ਕੱਢੀਆਂ। ਜਿਨ੍ਹਾਂ ਦੀ ਪਛਾਣ ਫੈਜ਼ਲ, ਉਸ ਦੇ 20 ਸਾਲ ਦੇ ਭਤੀਜੇ ਸਫੀਉਰ ਰਹਿਮਾਨ ਅਤੇ ਦੋ ਸਾਥੀਆਂ ਨਵੀਦ ਅਖਤਰ (24) ਵਾਸੀ ਖਵਾਸਪੁਰ ਅਤੇ ਨੋਮੀ (30) ਵਜੋਂ ਹੋਈ।

(For more news apart from  Who is Faisal Jatt ? Which took 18 hours to encounter News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement