
ਖੰਨਾ, 7 ਮਾਰਚ (ਮਾਂਗਟ/ਸਲੌਦੀ/ ਸੋਨੀ) : ਮਾੜੇ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਖੰਨਾ ਪੁਲਿਸ ਨੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਅਸਲੇ ਸਮੇਤ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।ਜਾਣਕਾਰੀ ਅਨੁਸਾਰ ਡੀਐਸਪੀ ਜਗਵਿੰਦਰ ਸਿੰਘ, ਖੰਨਾ ਦੇ ਥਾਣਾ ਸਦਰ ਖੰਨਾ ਦੇ ਸ:ਥ ਅਵਤਾਰ ਸਿੰਘ ਅਤੇ ਥਾਣੇਦਾਰ ਸੁਰਜੀਤ ਸਿੰਘ ਇੰਚਾਰਜ ਨਾਰਕੋਟਿਕ ਸੈਲ ਖੰਨਾ ਨੇ ਅਕਾਲ ਸਰਵਿਸ ਸਟੇਸ਼ਨ ਜੀ.ਟੀ ਰੋਡ ਖੰਨਾ ਦੇ ਸਾਹਮਣੇ ਨਾਕਾਬੰਦੀ ਦੋਰਾਨ ਗੋਬਿੰਦਗੜ੍ਹ ਵਲੋਂ ਆ ਰਹੇ ਦੋ ਪੈਦਲ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 750 ਗ੍ਰਾਮ ਅਫ਼ੀਮ ਬਰਾਮਦ ਕੀਤੀ। ਫੜੇ ਗਏ ਵਿਅਕਤੀਆਂ ਦੀ ਪਛਾਣ ਅਰਸ਼ਦ ਖਾਂ ਪੁੱਤਰ ਇਸ਼ਾਕ ਵਾਸੀ ਜਗਤੀਰਾ ਮਹਿਮੂਦਪੁਰ ਬਰੇਲੀ ਅਤੇ ਇਜ਼ਾਜ਼ ਖਾਂ ਪੁੱਤਰ ਇਬਰਾਰ ਖਾਂ ਵਾਸੀ ਜਗਤੀਰਾ ਔਨਲਾ ਬਰੇਲੀ (ਯੂ.ਪੀ) ਵਜੋਂ ਹੋਈ।ਦੂਜੇ ਕੇਸ ਵਿਚ ਥਾਣਾ ਦੋਰਾਹਾ ਦੇ ਸ:ਥ ਬਲਜਿੰਦਰ ਸਿੰਘ ਨੇ ਪੁਲ ਨਹਿਰ ਪਿੰਡ ਰਾਮਪੁਰ ਕੋਲੋਂ ਇਕ ਸਕਾਰਪੀਉ ਨੰਬਰ ਐਚ.ਆਰ-34-ਈ-0195 ਰੰਗ ਫਿੱਕਾ ਦੇ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਲੁਹਾਰਾ ਕਲੋਨੀ ਗਲੀ ਨੰਬਰ 5,
ਸ਼ਿਮਲਾਪੁਰੀ ਲੁਧਿਆਣਾ ਨਾਲ ਬੈਠੇ ਵਿਅਕਤੀ ਸੋਨੂੰ ਪੁੱਤਰ ਮੰਗਾ ਵਾਸੀ ਪਿੰਡ ਜਰਖੜ ਥਾਣਾ ਡੇਹਲੋਂ ਪਿਛਲੀ ਸੀਟ ਪਰ ਬੈਠੇ ਅਮਿਤ ਕੁਮਾਰ ਪੁੱਤਰ ਬਲਵਾਨ ਵਾਸੀ ਵਿਹੜਾ ਸਰਦਾਰਾ ਦਾ ਜੁਗਿਆਨਾ ਅਤੇ ਦੂਸਰੇ ਦੀਪਕ ਕੁਮਾਰ ਪੁੱਤਰ ਮੁਕੇਸ਼ ਕੁਮਾਰ ਵਾਸੀ ਨੇੜੇ ਪਾਣੀ ਵਾਲੀ ਟੈਂਕੀ ਲੁਹਾਰਾ ਥਾਣਾ ਢਾਬਾ ਦੀ ਸਕਾਰਪਿਓ ਦੀ ਤਲਾਸ਼ੀ ਕਰਨ ਤੇ ਡੈਸ ਬੋਰਡ ਵਿਚੋਂ ਕਾਲੇ ਰੰਗ ਦੇ ਲਿਫ਼ਾਫ਼ੇ ਵਿਚ ਲਪੇਟੀ 25 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਵਿਰੁਧ ਮੁਕੱਦਮਾ ਐਨ.ਡੀ. ਪੀ.ਐਸ ਐਕਟ ਥਾਣਾ ਦੋਰਾਹਾ ਦਰਜ ਰਜਿਸਟਰ ਕੀਤਾ ਗਿਆ।ਇਸ ਤੋਂ ਇਲਾਵਾ ਥਾਣਾ ਮਾਛੀਵਾੜਾ ਸਾਹਿਬ ਵਿਖੇ ਸ:ਥ ਅਜਮੇਰ ਸਿੰਘ ਨੇ ਗੜ੍ਹੀ ਬੇਟ ਵਲੋਂ ਪੈਦਲ ਆ ਰਹੇ ਜੀਵਨ ਕਾਲੀਆ ਪੁੱਤਰ ਵਿਜੈ ਕਾਲੀਆ ਵਾਸੀ ਪੁਰਾਣਾ ਬਾਜ਼ਾਰ ਮਾਛੀਵਾੜਾ ਸਾਹਿਬ ਦੀ ਤਲਾਸ਼ੀ ਕਰਨ ਤੇ ਡੱਬ ਵਿਚੋਂ ਇਕ ਪਿਸਤੌਲ 315 ਬੋਰ ਬ੍ਰਾਮਦ ਹੋਈ। ਜਿਸ ਵਿਰੁਧ ਮੁਕੱਦਮਾ ਅਸਲਾ ਐਕਟ ਥਾਣਾ ਮਾਛੀਵਾੜਾ ਸਾਹਿਬ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ।