
ਜਲੰਧਰ, 17 ਫ਼ਰਵਰੀ (ਅਮਰਿੰਦਰ ਸਿੱਧੂ): ਦਿੱਲੀ-ਜਲੰਧਰ ਕੌਮੀ ਮਾਰਗ 'ਤੇ ਸਥਿਤ ਉਘੀ ਵਿਦਿਆ ਦਾ ਪ੍ਰਸਾਰ ਕਰਨ ਵਾਲੀ ਲਵਲੀ ਪ੍ਰੋਫੈਸ਼ਨਲ ਯੁਨੀਵਰਸਟੀ ਵਿਖੇ ਅੱਜ ਦੇਸ਼ ਦਾ ਸੱਭ ਤੋਂ ਵੱਡਾ ਐਚ.ਆਰ ਕਨਕਲੇਵ ਆਯੋਜਤ ਕੀਤਾ, ਜਿਸ ਦਾ ਮੁੱਖ ਥੀਮ ਸੀ-'ਐਚਆਰ 'ਚ ਡਰਾਈਵਿੰਗ ਸਸਟੇਨੇਬਲ ਗ੍ਰੋਥ'। ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਤਰ੍ਹਾਂ ਦਾ ਵਿਸ਼ਾਲ ਕਨਕਲੇਵ ਕਿਸੇ ਭਾਰਤੀ ਯੂਨੀਵਰਸਟੀ 'ਚ ਹੋਇਆ ਹੋਵੇ, ਜਿਸ ਦਾ ਮੁੱਖ ਉਦੇਸ਼ ਯੂਨੀਵਰਸਟੀਆਂ ਤੇ ਇੰਡਸਟਰੀ ਦਾ ਇੱਕਠੇ ਮਿਲ ਕੇ ਕੰਮ ਕਰਨਾ ਹੋਵੇ।ਇਸ ਐਚ.ਆਰ ਕਨਕਲੇਵ 'ਚ ਵੱਖਰੇ ਐਚ.ਆਰ. ਪ੍ਰੋਫੈਸ਼ਨਲਸ ਨੇ ਇੰਡਸਟਰੀ 'ਚ ਹੋ ਰਹੇ ਬਦਲਾਅ ਤੇ ਨਵੀਂ ਆ ਰਹੀ ਚੁਨੌਤੀਆਂ ਦਾ ਸਾਹਮਣਾ ਕਿਸ ਤਰ੍ਹਾਂ ਕੀਤਾ ਜਾਵੇ, 'ਤੇ ਵਿਚਾਰ-ਵਟਾਂਦਰਾ ਕੀਤਾ।
ਸੰਸਾਰ ਦੇ ਐਚ.ਆਰ. ਲੀਡਰ ਜਿਵੇਂਕਿ ਗੂਗਲ, ਆਈ.ਬੀ.ਐਮ., ਐਚ.ਪੀ., ਆਰੇਕਲ, ਰਿਲਾਇੰਸ ਇੰਡਸਟਰੀ, ਸੀਗੇਟ ਟੈਕਨੋਲਾੱਜੀ ਤੇ 20 ਵੱਡੀਆਂ ਕੰਪਨੀਆਂ ਦੇ ਪ੍ਰਮੁੱਖਾਂ ਨੇ ਇਸ ਕਨਕਲੇਵ 'ਚ ਹਿੱਸਾ ਲਿਆ। ਐਮਬੀਏ, ਇੰਜੀਨੀਅਰਿੰਗ ਅਤੇ ਹੋਰ ਵਿਭਾਗਾਂ ਦੇ ਬੱਚਿਆਂ ਨੇ ਅਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਐਚ.ਆਰ ਲੀਡਰਾਂ ਨਾਲ ਕੀਤਾ। ਇਸ ਤੋਂ ਇਲਾਵਾ ਅੱਜ ਤਿੰਨ ਹੋਰ ਪੈਨਲ ਡਿਸਕਸ਼ੰਸ ਹੋਈਆਂ ਜਿਨ੍ਹਾਂ 'ਚ ਟੈਲੰਟ ਨੂੰ ਉਭਾਰਨਾ ਤੇ ਉਨ੍ਹਾਂ ਨੂੰ ਮੈਨੇਜ ਕਰਨ 'ਤੇ ਵਿਚਾਰ-ਵਿਟਾਂਦਰਾ ਹੋਇਆ ਅਤੇ ਐਮਬੀਏ, ਸੀਐਸਈ ਅਤੇ ਈਸੀਈ ਦੇ ਵਿਦਿਆਰਥੀਆਂ ਨੇ ਪ੍ਰਸ਼ਨ-ਉਤਰ ਕੀਤੇ। ਆਏ ਹੋਏ ਮਹਿਮਾਨਾਂ ਦਾ ਧਨਵਾਦ ਕਰਦਿਆਂ ਐਲ.ਪੀ.ਯੂ. ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਨਕਲੇਵ ਐਲਪੀਯੂ ਭਵਿੱਖ ਵਿਚ ਵੀ ਕਰੇਗਾ ਤੇ ਮੈਂ ਇਹ ਉਮੀਦ ਕਰਦਾ ਹਾਂ ਕਿ ਇੱਥੇ ਮੌਜੂਦ ਵਿਦਿਆਰਥੀਆਂ ਨੇ ਇੰਡਸਟਰੀ ਤੋਂ ਆਏ ਹੋਏ ਉਚ ਅਧਿਕਾਰੀਆਂ ਤੋਂ ਪ੍ਰੇਰਣਾ ਪ੍ਰਾਪਤ ਕੀਤੀ ਹੋਵੇਗੀ।