ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਈ ਥੜ੍ਹਿਆਂ ਦੀ ਬਹੁ ਕਰੋੜੀ ਨੀਲਾਮੀ
Published : Dec 10, 2017, 4:05 pm IST
Updated : Dec 10, 2017, 10:35 am IST
SHARE ARTICLE

ਸ੍ਰੀ ਆਨੰਦਪੁਰ ਸਾਹਿਬ: ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਈ ਥੜ੍ਹਿਆਂ ਦੀ ਬਹੁ ਕਰੋੜੀ ਨੀਲਾਮੀ ਐਤਵਾਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ 'ਚ ਹੋਣ ਜਾ ਰਹੀ ਹੈ। ਕੇਸਗੜ੍ਹ ਸਾਹਿਬ ਦੇ ਅਧਿਕਾਰੀਆਂ ਮੁਤਾਬਕ ਜੋ ਨੀਲਾਮੀ ਸਾਲ 2010 'ਚ ਇਕ ਕਰੋੜ ਤੋਂ ਵੀ ਘੱਟ ਹੁੰਦੀ ਸੀ, ਉਹ ਇਨ੍ਹਾਂ 6 ਸਾਲਾਂ 'ਚ ਚਾਰ ਕਰੋੜ ਰੁਪਏ ਤੱਕ ਜਾ ਪਹੁੰਚੀ ਹੈ। ਇਸ ਵਾਰ ਇਹ ਨੀਲਾਮੀ 5 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ। 


ਉਥੇ ਹੀ ਅਸਥਾਈ ਥੜ੍ਹਿਆਂ 'ਤੇ ਦੁਕਾਨਾਂ ਲਗਾਉਣ ਵਾਲੇ ਦੁਕਾਨਦਾਰਾਂ ਦੇ ਦਿਲਾਂ 'ਚ ਨੀਲਾਮੀ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਜਿੰਨੀ ਮਹਿੰਗੀ ਨੀਲਾਮੀ 'ਚ ਬੋਲੀਆਂ ਲੱਗਦੀਆਂ ਹਨ, ਉਸ ਨਾਲ ਸਿੱਧਾ ਬੋਝ ਦੁਕਾਨਦਾਰਾਂ ਦੀ ਜੇਬ 'ਤੇ ਪੈਂਦਾ ਹੈ। ਇਸ ਨਾਲ ਆਸਥਾ ਨਾਲ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂ ਨੂੰ ਅਪ੍ਰੱਤਖ ਰੂਪ ਨਾਲ ਇਸ ਮਹਿੰਗੀ ਨੀਲਾਮੀ ਨਾਲ ਪ੍ਰਭਾਵਿਤ ਹੁੰਦੇ ਹਨ। 

ਜ਼ਿਕਰਯੋਗ ਹੈ ਕਿ ਸ੍ਰੀ ਆਨੰਦਪੁਰ ਸਾਹਿਬ 'ਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ 500 ਸਾਲਾਂ ਦੇ ਗੌਰਵਮਈ ਵਿਰਸੇ ਨੂੰ ਸਿਰਜਣ ਵਾਲੇ ਵਿਸ਼ਵ ਦੇ 8ਵੇਂ ਅਜੂਬੇ ਦੇ ਰੂਪ 'ਚ ਜਾਣੇ ਜਾਂਦੇ ਵਿਰਾਸਤ-ਏ-ਖਾਲਸਾ ਦਾ ਉਦਘਾਟਨ ਹੋਇਆ ਹੈ, ਉਦੋਂ ਤੋਂ ਲਗਾਤਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਕੀਤੀਆਂ ਜਾਣ ਵਾਲੀਆਂ ਅਸਥਾਈ ਥੜ੍ਹਿਆਂ ਦੀਆਂ ਨੀਲਾਮੀਆਂ 'ਚ ਕਈ ਗੁਣਾ ਵਾਧਾ ਹੋਇਆ ਹੈ। 


ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਕੈਮਰੇ ਦੇ ਸਾਹਮਣੇ ਨਾ ਆਉਂਦੇ ਹੋਏ ਦੱਸਿਆ ਕਿ ਐਤਵਾਰ ਨੂੰ ਅਸਥਾਈ ਥੜ੍ਹਿਆਂ ਦੀ ਨੀਲਾਮੀ ਰੱਖੀ ਗਈ ਹੈ। ਹਾਲਾਂਕਿ ਪਿਛਲੇ ਸਾਲ ਇਹ ਨੀਲਾਮੀ ਦੋ ਵਾਰ ਰੱਦ ਕਰਨੀ ਪਈ ਸੀ ਅਤੇ ਤੀਜੀ ਵਾਰ ਸਿਰੇ ਚੜ੍ਹ ਪਾਈ ਸੀ ਪਰ ਇਸ ਵਾਰ ਐੱਸ. ਜੀ. ਪੀ. ਸੀ. ਦੀ ਕੋਸ਼ਿਸ਼ ਰਹੇਗੀ ਕਿ ਨੀਲਾਮੀ ਪਹਿਲੀ ਵਾਰ 'ਚ ਹੀ ਮੁਕੰਮਲ ਹੋ ਜਾਵੇ।

SHARE ARTICLE
Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement