ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਰਜ਼ੀਆ ਸੁਲਤਾਨਾ ਦੀ ਕੋਠੀ ਦੇ ਘਿਰਾਉ ਦਾ ਯਤਨ
Published : Oct 29, 2017, 11:02 pm IST
Updated : Oct 29, 2017, 5:32 pm IST
SHARE ARTICLE

ਮਾਲੇਰਕੋਟਲਾ, 29 ਅਕਤੂਬਰ (ਬਲਵਿੰਦਰ ਸਿੰਘ ਭੁੱਲਰ, ਇਸਮਾਈਲ ਏਸ਼ੀਆ): ਅੱਜ ਮਾਲੇਰਕੋਟਲਾ ਵਿਖੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੱਦੇ 'ਤੇ ਸੀਟੂ ਨਾਲ ਸਬੰਧਤ ਵੱਖ-ਵੱਖ ਬਲਾਕਾਂ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਕੌਮੀ ਪ੍ਰਧਾਨ ਊਸ਼ਾ ਰਾਣੀ ਅਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਬਿਜੋਕੀ ਦੀ ਅਗਵਾਈ ਹੇਠ ਪੰਜਾਬ ਦੀ ਲੋਕ ਨਿਰਮਾਣ, ਇਸਤਰੀ ਬਾਲ ਵਿਕਾਸ ਤੇ ਸਮਾਜਿਕ ਸੁਰੱਖਿਆ ਮੰਤਰੀ ਰਜ਼ੀਆ ਸੁਲਤਾਨਾ ਦੀ ਕੋਠੀ 'ਮਾਲੇਰਕੋਟਲਾ ਹਾਊਸ' ਦਾ ਅਪਣੇ ਘਿਰਾਉ ਕਰਨ ਦੇ ਅੈਲਾਨ ਅਨੁਸਾਰ ਵੱਖੋ-ਵੱਖ ਰਸਤਿਆਂ ਰਾਹੀਂ ਨੇੜਲੇ ਪਿੰਡ ਹਥੋਆ ਦੇ ਗੁਰਦੁਆਰਾ ਸਹਿਬ ਕੋਲ ਪੰਜਾਬ ਪੁਲਿਸ ਵਲੋਂ ਲਾਈਆਂ ਰੋਕਾਂ ਨੂੰ ਪਾਰ ਕਰ ਕੇ ਮੰਤਰੀ ਦੇ ਨਿਵਾਸ ਤਕ ਅਪਣੀ ਪਹੁੰਚ ਬਣਾ ਲਈ।

ਪਰ ਮੰਤਰੀ ਦੀ ਕੋਠੀ ਨੇੜੇ ਬਣਾਏ ਪੁਲਿਸ ਬ੍ਰੀਗੇਡ ਕੋਲ ਐਸ.ਪੀ.ਰਾਜ ਕੁਮਾਰ ਗਲਹੋਤਰਾ ਡੀ.ਐਸ.ਪੀ.ਯੋਗੀ ਰਾਜ ਦੀ ਅਗਵਾਈ ਹੇਠ ਪਹੁੰਚੀ ਪੁਲਿਸ ਨੇ ਇਨ੍ਹਾਂ ਸੈਂਕੜਿਆਂ ਦੀ ਗਿਣਤੀ 'ਚ ਆਈਆਂ ਵਰਕਰਾਂ ਨੂੰ ਰੋਕ ਲਿਆ।
ਇਸ ਮੌਕੇ ਇਨ੍ਹਾਂ ਨੇ ਇਸ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਤੇ ਮੰਤਰੀ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। 

ਇਸ ਥਾਂ 'ਤੇ ਹੀ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਰੁਪਿੰਦਰਜੀਤ ਕੋਰ ਹਥੋਆ, ਸ਼ਿੰਦਰ ਕੌਰ ਬੜੀ, ਲਖਬੀਰ ਕੌਰ, ਜਸਵੀਰ ਕੌਰ, ਸਰਬਜੀਤ ਕੌਰ ਸੰਗਰੂਰ, ਬਲਜੀਤ ਕੌਰ ਧੁਰੀ, ਪ੍ਰਮਜੀਤ ਕੌਰ ਖੇੜੀ ਅਤੇ ਕੁਲਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 3 ਤੋਂ 6 ਸਾਲ ਦੇ ਬੱਚਿਆਂ ਲਈ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਉਹ ਸੂਬੇ ਦੀਆਂ ਕਰੀਬ 53000 ਵਰਕਰਾਂ ਤੇ ਹੈਲਪਰਾਂ ਦੀ ਰੋਜ਼ੀ ਰੋਟੀ 'ਤੇ ਸਿੱਧਾ ਡਾਕਾ ਹੈ।

ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਦਾ ਵੀ ਲੱੱਗਾ ਧਰਨਾ: ਸਥਾਨਕ ਰੈਸਟ ਹਾਊਸ ਅੱਗੇ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿਚ ਦਸ ਜ਼ਿਲ੍ਹਿਆਂ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਕਾਲੀਆਂ ਚੁੰਨੀਆਂ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੰਤਰੀ ਰਜ਼ੀਆ ਸੁਲਤਾਨਾ ਅਤੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਮੰਤਰੀ ਰਜ਼ੀਆ ਸੁਲਤਾਨਾ ਨੂੰ ਮੰਗ ਪੱਤਰ ਸੌਂਪੇ।

ਇਸ ਮੌਕੇ ਬਲਜੀਤ ਕੌਰ, ਬਲਵੀਰ ਕੌਰ, ਗੁਰਅਮਰਤ ਕੌਰ, ਦਲਜੀਤ ਕੌਰ, ਸ਼ਿੰਦਰਪਾਲ ਕੌਰ ਥਾਂਦੇਵਾਲਾ, ਬਲਵੀਰ ਕੌਰ ਮਾਨਸਾ, ਸ਼ਿੰਦਰ ਪਾਲ ਕੌਰ ਭਗਤਾ, ਗੁਰਮੀਤ ਕੌਰ ਗੋਨਿਆਣਾ ਮੰਡੀ, ਬਲਜੀਤ ਕੌਰ ਪੇਧਨੀ, ਜਸਵੰਤ ਕੌਰ ਭਿੱਖੀ, ਰੇਸ਼ਮਾ ਰਾਣੀ ਫਾਜ਼ਿਲਕਾ, ਸ਼ੀਲਾ ਗੁਰੂ ਹਰਸਹਾਏ, ਮਹਿੰਦਰ ਕੋਰ ਪੱਤੋ, ਕ੍ਰਿਸਨਾ ਦੇਵੀ ਔਲਖ, ਦਲਜੀਤ ਕੋਰ ਬਰਨਾਲਾ, ਪਰਮਜੀਤ ਕੌਰ ਸ਼ੇਰਪੁਰ, ਲਖਵੀਰ ਕੋਰ ਮਾਲੇਰਕੋਟਲਾ, ਜਸ਼ਪਾਲ ਕੌਰ ਝੁਨੀਰ, ਹਰਮੇਸ ਕੌਰ ਲਹਿਰਾਗਾਗਾ, ਨਛੱਤਰ ਕੌਰ ਅਮਲੋਹ, ਰਣਇੰਦਰ ਕੋਰ ਮੋੜ, ਲਾਭ ਕੌਰ ਸੰਗਤ ਮੰਡੀ, ਸਰਬਜੀਤ ਕੌਰ ਫੂਲ, ਜਸਵੀਰ ਕੌਰ ਬਠਿੰਡਾ, ਸੀਲਾ ਰਾਣੀ ਫਾਜ਼ਿਲਕਾ , ਕੁਲਜੀਤ ਕੌਰ ਗੁਰਹਰਸਾਏ ਆਦਿ ਹਾਜ਼ਰ ਸਨ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement