ਬਾਦਲ ਪਰਵਾਰ ਸਿਰੇ ਦਾ ਭ੍ਰਿਸ਼ਟ : ਨਵਜੋਤ ਸਿੰਘ ਸਿੱਧੂ
Published : Feb 24, 2018, 11:37 pm IST
Updated : Feb 24, 2018, 6:07 pm IST
SHARE ARTICLE

ਨਵੀਂ ਦਿੱਲੀ, 24 ਫ਼ਰਵਰੀ (ਸੁਖਰਾਜ ਸਿੰਘ) :  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਸੁਖਬੀਰ ਸਿੰਘ ਬਾਦਲ ਵਲੋਂ ਬੋਲੇ ਗਏ ਨੰਗੇ-ਚਿੱਟੇ ਝੂਠ ਅਤੇ ਲਾਏ ਗਏ ਬੇਤੁਕੇ ਦੋਸ਼ਾਂ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅਕਾਲੀਆਂ ਵਲੋਂ ਅਪਣੇ ਇਕ ਦਹਾਕੇ ਦੇ ਲੰਮੇ ਕੁਸ਼ਾਸਨ ਦੌਰਾਨ ਪੰਜਾਬ ਦੇ ਲੋਕਾਂ ਦੇ ਇਕ ਇਕ ਸਰੋਤ ਨੂੰ ਦੋਵੇਂ ਹੱਥੀਂ ਲੁੱਟਣ ਲਈ ਤਿੱਖੀ ਆਲੋਚਨਾ ਕੀਤੀ ਹੈ।
ਸਿੱਧੂ ਨੇ ਬਾਦਲਾਂ ਨੂੰ ਦੇਸ਼ ਦਾ ਸੱਭ ਤੋਂ ਵੱਧ ਭ੍ਰਿਸ਼ਟ ਪਰਵਾਰ ਦਸਦੇ ਹੋਏ ਉਨ੍ਹਾਂ ਨੂੰ ਖ਼ਤਰਨਾਕ ਤੇ ਬੇਰਹਿਮ ਲੁਟੇਰੇ ਦਸਿਆ ਜਿਨ੍ਹਾਂ ਨੇ ਅਪਣੀਆਂ ਮਾਰੂ ਨੀਤੀਆਂ ਨਾਲ ਪੰਜਾਬ ਦੇ ਲੋਕਾਂ ਦੇ ਸ਼ਾਨਦਾਰ ਢੰਗ ਨਾਲ ਜੀਵਨ ਜਿਊਣ ਦੇ ਅਧਿਕਾਰ ਨੂੰ ਠੱਗ ਲਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲਾਂ ਦੇ ਨਿਯੰਤਰਣ ਹੇਠ ਦੇਸ਼ ਦੀ ਸੱਭ ਤੋਂ ਵੱਧ ਭ੍ਰਿਸ਼ਟ ਪਾਰਟੀ ਬਣ ਗਈ ਹੈ ਅਤੇ ਇਸ ਨੂੰ ਸਿਰਫ਼ ਅਪਣੇ ਬੋਝੇ ਹੀ ਭਰਨ ਵਿਚ ਦਿਲਚਸਪੀ ਹੈ ਜਦਕਿ ਇਸ ਨੂੰ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਕੋਈ ਵੀ ਚਿੰਤਾ ਨਹੀਂ ਹੈ। ਅੱਜ ਇਥੇ ਅਪਣੇ ਬਿਆਨ ਵਿਚ ਸ. ਸਿੱਧੂ ਨੇ ਕਿਹਾ ਕਿ ਬਾਦਲ ਅਪਣੀਆਂ ਲੋਕ ਵਿਰੋਧੀ ਨੀਤੀਆਂ ਨਾਲ ਬੁਰੀ ਤਰ੍ਹਾਂ ਬਦਨਾਮ ਹੋ ਚੁਕੇ ਹਨ ਅਤੇ ਉਨ੍ਹਾਂ ਨੇ ਘੁਣ ਵਾਂਗ ਸੂਬੇ ਦੇ ਸੱਭ ਤੋਂ ਕੀਮਤੀ ਸਰੋਤ ਖਾ ਲਏ ਹਨ। ਸਿੱਧੂ ਨੇ ਕਿਹਾ ਕਿ ਬਾਦਲ ਪਰਵਾਰ ਨੇ ਅਪਣੀ ਝੋਲੀ ਵਿਚ 25 ਮੰਤਰਾਲੇ ਰੱਖ ਕੇ ਸਰਕਾਰ ਨੂੰ ਅਪਣੇ ਨਿੱਜੀ ਲਾਭ ਵਿਚ ਬਦਲ ਦਿਤਾ ਸੀ ਅਤੇ ਉਨ੍ਹਾਂ ਨੇ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਨੂੰ ਪੂਰੀ ਤਰ੍ਹਾਂ ਢਾਹ ਲਾ ਕੇ ਸਾਰੀਆਂ ਜਮਹੂਰੀ ਸੰਸਥਾਵਾਂ ਨੂੰ ਤਬਾਹ ਕਰ ਦਿਤਾ।    


ਇਸੇ ਦੌਰਾਨ ਹੀ ਸ੍ਰੀ ਜਾਖੜ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਅਕਾਲੀਆਂ ਨੇ ਸੂਬੇ ਦੀ ਸੱਤਾ 'ਤੇ ਸਵਾਰ ਹੁੰਦੇ ਸਾਰ ਹੀ ਸੂਬੇ ਦੇ ਸਾਰੇ ਪ੍ਰਮੁੱਖ ਕਾਰੋਬਾਰ 'ਤੇ ਨਿਯੰਤਰਣ ਕਰ ਲਿਆ ਅਤੇ ਅਗਲੇ ਦਸ ਸਾਲ ਇਸ ਨੇ ਸੂਬੇ ਨੂੰ ਬੁਰੀ ਤਰ੍ਹਾਂ ਲੁਟਿਆ। ਇਸੇ ਕਰ ਕੇ ਹੀ ਅਕਾਲੀ ਪਾਰਟੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚੋਂ ਹਾਰਨ ਤੋਂ ਬਾਅਦ ਅਜੇ ਵੀ ਭਾਰੀ ਸਦਮੇ ਵਿਚ ਦੀ ਗੁਜ਼ਰ ਰਹੀ ਹੈ ਅਤੇ ਉਨ੍ਹਾਂ ਚੋਣਾਂ ਤੋਂ ਬਾਅਦ ਗੁਰਦਾਸਪੁਰ ਉਪ ਚੋਣ ਅਤੇ ਨਗਰ ਨਿਗਮ ਚੋਣਾਂ ਸਣੇ ਵੱਖ ਵੱਖ ਚੋਣਾਂ ਵਿਚ ਹਾਰਨ ਤੋਂ ਬਾਅਦ ਇਨ੍ਹਾਂ ਦਾ ਇਹ ਸਦਮਾ ਲਗਾਤਾਰ ਵਧਦਾ ਗਿਆ ਹੈ। ਦੋਹਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਅਕਾਲੀਆਂ ਅਤੇ ਭਾਜਪਾ ਤੋਂ ਵਿਰਾਸਤ ਵਿੱਚ ਮਿਲੇ ਵਿੱਤੀ ਸੰਕਟਾਂ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਅਪਣੇ ਵਾਅਦਿਆਂ ਨੂੰ ਸਫ਼ਲਤਾ ਪੂਰਨ ਲਾਗੂ ਕਰਨ ਕਰ ਕੇ  ਅਕਾਲੀ ਪਹਿਲਾਂ ਨਾਲੋਂ ਵੀ ਵੱਧ ਹਿਲ ਗਏ ਹਨ।
ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕੀਤੇ ਕਾਰਜਾਂ ਕਰ ਕੇ ਸੁਖਬੀਰ ਹੋਰ ਵੀ ਨਿਰਾਸ਼ਾ ਅਤੇ ਸਦਮੇ ਵਿਚ ਚਲਾ ਗਿਆ ਹੈ ਜਿਸ ਕਰ ਕੇ ਉਹ ਨਿਰਾਸ਼ਾ ਵਿਚ ਹੀ ਅਵੀਆਂ-ਤਵੀਆਂ ਮਾਰ ਰਿਹਾ ਹੈ ਅਤੇ ਗ਼ਲਤ ਤੇ ਬੇਤੁਕੇ ਬਿਆਨ ਦਾਗ਼ ਰਿਹਾ ਹੈ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement