ਬੇਅੰਤ ਸਿੰਘ ਹਤਿਆ ਕੇਸ: ਭਾਈ ਤਾਰਾ ਵਿਰੁਧ ਕੇਸ ਦਾ ਫ਼ੈਸਲਾ 17 ਨੂੰ
Published : Mar 9, 2018, 11:19 pm IST
Updated : Mar 9, 2018, 5:49 pm IST
SHARE ARTICLE

ਚੰਡੀਗੜ੍ਹ, 9 ਮਾਰਚ, (ਨੀਲ ਭਲਿੰਦਰ ਸਿੰਘ) : ਪੰਜਾਬ ਦੇ  ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹਤਿਆ ਦਾ ਕੇਸ ਹੁਣ ਲਗਭਗ ਆਪਣੇ ਅੰਜ਼ਾਮ ਤੇ ਅੱਪੜ ਚੁੱਕਾ ਹੈ. ਆਉਂਦੀ 16 ਮਾਰਚ ਨੂੰ ਇਸ ਕੇਸ ਦੇ ਆਖਰੀ ਮੁੱਖ ਮੁਲਜ਼ਮਾਂ 'ਚ ਸ਼ੁਮਾਰ ਜਗਤਾਰ ਸਿੰਘ ਤਾਰਾ ਡੇਕਵਾਲਾ ਵਿਰੁਧ ਕੇਸ ਦੀ ਆਖਰੀ ਬਹਿਸ ਹੋਵੇਗੀ ਅਤੇ ਮਾਡਲ ਜੇਲ ਬੁੜੈਲ 'ਚ ਲਗਦੀ ਰਹੀ ਵਿਸ਼ੇਸ ਅਦਾਲਤ ਨੇ ਇਹ ਕੇਸ ਅਗਲੇ ਦਿਨ 17 ਮਾਰਚ ਲਈ ਅਪਣੇ ਫ਼ੈਸਲੇ ਲਈ ਨੀਅਤ ਕਰ ਦਿਤਾ ਹੈ। ਤਾਰਾ ਦੇ ਨਿਜੀ ਸਲਾਹਕਾਰ ਵਕੀਲ ਸਿਮਰਨਜੀਤ ਸਿੰਘ ਦੇ ਹਵਾਲੇ ਨਾਲ ਜੇਲ ਅੰਦਰ ਲਗਦੀ ਇਸ ਅਦਾਲਤ ਦੀ ਅੱਜ ਦੀ ਕਾਰਵਾਈ ਬਾਰੇ ਇਹ ਜਾਣਕਾਰੀ ਹਾਸਲ ਹੋਈ ਹੈ। ਜਿਵੇਂ ਕਿ ਇਸ ਕੇਸ ਦੇ ਦੂਜੇ ਪ੍ਰਮੁੱਖ ਮੁਜਰਮ ਬਲਵੰਤ ਸਿੰਘ ਰਾਜੋਆਣਾ ਵਲੋਂ ਅਪਣੇ ਹੱਕ 'ਚ ਅਦਾਲਤ ਨੂੰ ਇਸ ਕੇਸ ਤਹਿਤ ਅਪਣੇ ਤੌਰ ਉਤੇ ਕੋਈ ਅਪੀਲ-ਦਲੀਲ ਨਹੀਂ ਕੀਤੀ ਗਈ, ਲਗਭਗ ਉਸੇ ਤਰ੍ਹਾਂ ਜਗਤਾਰ ਸਿੰਘ ਤਾਰਾ ਨੇ ਵੀ ਭਾਰਤੀ ਸੰਵਿਧਾਨ ਵਿਚ ਵਿਸ਼ਵਾਸ ਨਾ ਹੋਣ ਦੇ ਹਵਾਲੇ ਨਾਲ ਪਹਿਲਾਂ ਹੀ ਅਪਣੇ ਕੇਸ ਦੀ ਕੋਈ ਪੈਰਵੀ ਨਾ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇੰਨਾ ਹੀ ਨਹੀਂ ਤਾਰਾ ਵਲੋਂ ਬੀਤੀ 25 ਜਨਵਰੀ ਨੂੰ ਹੀ ਅਦਾਲਤ ਨੂੰ ਆਪਣਾ ਲਿਖਤੀ ਇਕਬਾਲਨਾਮਾ ਸੌਂਪਦੇ ਹੋਏ ਕੇਸ 'ਚ ਅਪਣੀ ਸ਼ਮੂਲੀਅਤ ਸਵੀਕਾਰ ਕੀਤੀ ਜਾ ਚੁੱਕੀ ਹੈ।


 ਇਸ ਕੇਸ ਅਤੇ ਹੁਣ ਤਕ ਦੇ ਅਜਿਹੇ ਹੋਰਨਾਂ ਅਦਾਲਤੀ ਕੇਸਾਂ ਦਾ ਹਵਾਲਾ ਲਿਆ ਜਾਵੇ ਤਾਂ ਰਾਜੋਆਣਾ ਦੀ ਤਰ੍ਹਾਂ ਤਾਰਾ ਨੂੰ ਵੀ ਇਸ ਅਦਾਲਤ ਵਿਚ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਹੀ ਤੈਅ ਮੰਨੀ ਜਾ ਰਹੀ ਹੈ।ਤਾਰਾ ਦੇ ਨਿਜੀ ਕਾਨੂੰਨੀ ਸਲਾਹਕਾਰ ਐਡਵੋਕੇਟ ਸਿਮਰਨਜੀਤ ਸਿੰਘ ਨੇ ਵੀ ਕੇਸ ਦੀ ਹੁਣ ਤਕ ਦੀ ਸਥਿਤੀ ਦੇ ਨਜ਼ਰੀਏ ਤੋਂ ਇਹ ਅੰਦਾਜ਼ਾ ਜਾਹਿਰ ਕੀਤਾ ਹੈ। ਉਧਰ ਦੂਜੇ ਪਾਸੇ ਸੀਬੀਆਈ ਦੇ ਵਕੀਲ ਨੇ ਅੱਜ ਵਾਲੀ ਬਹਿਸ ਮੌਕੇ ਸੁਪਰੀਮ ਕੋਰਟ ਅਤੇ ਕੁੱਝ ਹੋਰਨਾਂ ਅਜਿਹੇ ਕੇਸਾਂ ਦੇ ਹਵਾਲੇ ਵੀ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਹਨ, ਜਿਨ੍ਹਾਂ ਵਿਚ ਵੀ ਮੁਲਜ਼ਮ ਵਲੋਂ ਅਪਣੇ ਬਚਾਅ 'ਚ ਕੁੱਝ ਬੋਲਣ ਤੋਂ ਇਨਕਾਰ ਕੀਤਾ ਗਿਆ ਸੀ ਤੇ ਉਸ ਵਿਰੁਧ ਪੇਸ਼ ਸਬੂਤ, ਗਵਾਹੀਆਂ ਅਤੇ ਇਕਬਾਲਨਾਮਿਆਂ ਦੇ ਆਧਾਰ ਉਤੇ ਫ਼ੈਸਲੇ ਸੁਣਾਏ ਜਾ ਚੁਕੇ ਹਨ।ਅੱਜ ਵਾਲੀ ਸੁਣਵਾਈ ਦਾ ਇਕ ਹੋਰ ਅਹਿਮ ਪਹਿਲੂ ਇਹ ਵੀ ਦਸਿਆ ਜਾ ਰਿਹਾ ਹੈ ਕਿ ਬਕੌਲ ਸੀਬੀਆਈ ਵਕੀਲ ਐਸ.ਕੇ. ਸਕਸੈਨਾ - ਜਗਤਾਰ ਸਿੰਘ ਤਾਰਾ ਅਤੇ ਹੋਰਨਾਂ ਦੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਕੋਈ ਨਿਜੀ ਦੁਸ਼ਮਣੀ ਨਹੀਂ ਸੀ। ਉਨ੍ਹਾਂ ਇਹ ਹਤਿਆ ਸਿੱਖ ਪੰਥ ਲਈ ਕੀਤੀ। ਪਰ ਹਿੰਦੁਸਤਾਨ ਦੇ ਕਾਨੂੰਨ ਮੁਤਾਬਕ ਹਤਿਆ ਕਰਨਾ ਜੁਰਮ ਹੈ। ਹਿੰਦੁਸਤਾਨ ਵਿਚ ਵੋਟਾਂ ਰਾਹੀਂ ਅਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਜਾ ਸਕਦਾ ਹੈ। ਸੀਬੀਆਈ ਵਕੀਲ ਅੱਜ ਨੇ ਅਦਾਲਤ ਨੂੰ ਦਸਿਆ ਕਿ  ਜਗਤਾਰ ਸਿੰਘ ਤਾਰਾ ਨੇ ਉਪਰੋਕਤ ਹੱਤਿਆ ਵਿਚ ਵਰਤੀ ਗਈ ਅੰਬੈਸਡਰ ਕਾਰ ਨੂੰ ਬਸੰਤ ਸਿੰਘ ਬਣ ਕੇ ਖਰੀਦਿਆ ਅਤੇ ਉਸ ਨੂੰ ਚੰਡੀਗੜ੍ਹ ਵਿਖੇ ਸਫ਼ੈਦ ਰੰਗ ਦਾ ਪੇਂਟ ਕਰਵਾਇਆ ਅਤੇ ਘਟਨਾ ਵਾਲੇ ਦਿਨ ਬਤੌਰ ਡਰਾਈਵਰ ਕਾਰ ਨੂੰ ਚਲਾਇਆ। ਤਾਰਾ ਦੇ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਨੇ ਅਦਾਲਤ  ਕੋਲ ਭਾਈ ਤਾਰਾ ਦੇ ਕਬੂਲਨਾਮੇ  ਦੀ ਕਾਪੀ ਨੂੰ ਜਾਰੀ ਕਰਨ ਦੀ ਮੰਗੀ ਕੀਤੀ ਅਤੇ ਅਦਾਲਤ ਨੂੰ ਅਗਲੀ ਸੁਣਵਾਈ ਤੋਂ ਪਹਿਲੇ ਅਪਣੀ ਲਿਖਤੀ ਬਹਿਸ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਸਮਾਂ ਮੰਗਿਆ। ਅਦਾਲਤ ਵਲੋਂ ਅੱਜ ਕੇਸ ਦੀ ਸੁਣਵਾਈ, ਰਹਿੰਦੀ ਬਹਿਸ 16 ਮਾਰਚ 2018 ਲਈ ਮੁਲਤਵੀ ਕਰ ਦਿਤੀ ਗਈ ਹੈ ਅਤੇ ਫ਼ੈਸਲੇ ਦੀ ਮਿਤੀ 17 ਮਾਰਚ ਨਿਰਧਾਰਤ ਕਰ ਦਿਤੀ ਹੈ। 

SHARE ARTICLE
Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement