ਚਾਉਕੇ ਅੰਦਰੋਂ ਗ਼ੈਰ-ਮਿਆਰੀ ਅਤੇ ਮਿਆਦ ਪੁਗਾ ਚੁਕੀਆਂ ਖਾਦਾਂ ਬਰਾਮਦ
Published : Sep 18, 2017, 10:53 pm IST
Updated : Sep 18, 2017, 5:23 pm IST
SHARE ARTICLE



ਬਠਿੰਡਾ (ਦਿਹਾਤੀ), 18 ਸਤੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਜ਼ਿਲ੍ਹੇ ਦੇ ਨਗਰ ਚਾਉਕੇ ਅੰਦਰੋਂ ਭਾਰੀ ਮਾਤਰਾ ਵਿਚ ਗ਼ੈਰ ਮਿਆਰੀ ਅਤੇ ਮਿਆਦ ਪੁੱਗ ਚੁਕੀਆ ਖਾਦਾਂ ਦੀ ਇਕ ਵੱਡੀ ਖੇਪ ਨਗਰ ਦੇ ਹੀ ਇਕ ਕੀੜੇਮਾਰ ਦਵਾਈਆਂ ਦੇ ਲਾਇੰਸਸਧਾਰਕ ਡੀਲਰ ਵਲੋਂ ਅਪਣੇ ਦੋਸਤ ਕਿਸਾਨ ਦੇ ਖੇਤਾਂ ਵਿਚਲੇ ਘਰ ਅੰਦਰ ਛੁਪਾ ਕੇ ਰੱਖਣ ਦੀ ਭਿਣਕ ਪੁਲਿਸ ਨੂੰ ਪਈ। ਜਿਨ੍ਹਾਂ ਨੇ ਛਾਪੇਮਾਰੀ ਕਰ ਕੇ ਉਕਤ ਖੇਪ ਨੂੰ ਅਪਣੇ ਕਬਜ਼ੇ ਵਿਚ ਲੈਣ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਦੇ ਅਮਲੇ ਤੋਂ ਜਾਂਚ ਕਰਵਾਈ।

ਜਾਣਕਾਰੀ ਅਨੁਸਾਰ ਸੂਚ ਵਾਲੇ ਰਾਹ ਉਪਰ ਮੇਜਰ ਸਿੰਘ ਨਾਮਕ ਕਿਸਾਨ ਦੇ ਘਰ ਪਿੰਡ ਦੇ ਹੀ ਜਿੰਦਲ ਪੈਸਟੀਸਾਈਡਜ਼ ਦੇ ਮਾਲਕ ਸਤੀਸ਼ ਕੁਮਾਰ ਵਲੋਂ ਆਪਸੀ ਰਸੂਖ ਕਾਰਨ ਖਾਦ ਅਤੇ ਬਾਇਉ ਦੀ ਇਕ ਵੱਡੀ ਖੇਪ ਛੁਪਾ ਕੇ ਰੱਖੀ ਹੋਈ ਸੀ ਜਿਸ ਦੀ ਭਿਣਕ ਥਾਣਾ ਸਦਰ ਦੀ ਪੁਲਿਸ ਨੂੰ ਲੱਗੀ। ਜਿਨ੍ਹਾਂ ਖੇਤੀਬਾੜੀ ਵਿਭਾਗ ਦੇ ਅਮਲੇ ਨੂੰ ਨਾਲ ਲਿਜਾ ਕੇ ਛਾਪੇਮਾਰੀ ਕਰ ਕੇ ਉਕਤ ਖਾਦਾਂ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ। ਛਾਪੇਮਾਰੀ ਦੌਰਾਨ ਉਕਤ ਖਾਦਾਂ ਦਾ ਮਾਲਕ ਸਤੀਸ਼ ਕੁਮਾਰ ਵੀ ਮੌਜੂਦ ਸੀ, ਜਦਕਿ ਖੇਤੀਬਾੜੀ ਵਿਭਾਗ ਦੇ ਬਲਾਕ ਅਫ਼ਸਰ ਜਗਦੀਸ਼ ਸਿੰਘ, ਅਧਿਕਾਰੀ ਧਰਮਿੰਦਰਜੀਤ ਸਿੰਘ ਅਤੇ ਸੂਚਨਾ ਅਧਿਕਾਰੀ ਗੁਰਤੇਜ ਸਿੰਘ ਨੇ ਦਸਿਆਂ ਕਿ ਉਕਤ ਡੀਲਰ ਕੋਲ ਸਿਰਫ਼ ਪੈਸਟੀਸਾਈਡਜ਼ ਦਾ ਲਾਇਸੰਸ ਹੈ ਜਦਕਿ ਫਰਟੀਲਾਈਜ਼ਰ ਨੂੰ ਉਕਤ ਡੀਲਰ ਚੋਰੀ ਨਾਲ ਵੇਚ ਰਿਹਾ ਹੈ ਜਿਸ ਸਬੰਧੀ ਵਿਭਾਗ ਨੂੰ ਵੀ ਹੁਣ ਹੀ ਪਤਾ ਲੱਗਾ ਹੈ।

ਉਧਰ ਖੇਤੀਬਾੜੀ ਅਧਿਕਾਰੀਆਂ ਨੇ ਦਸਿਆ ਕਿ ਛਾਪੇਮਾਰੀ ਟੀਮ ਦੇ ਹੱਥ ਸਲਫ਼ਰ, ਬਾਇਉ, ਜਿੰਕ, ਬਾਇਉ ਆਈ.ਪੀ.ਐਲ, ਫੋਸਟਰ, ਟਰੋਪੀਕਲ, ਜਿੰਕ ਸਲਫ਼ੇਟ, ਪੁਸ਼ਕ ਸਲਫ਼ਰ ਸਣੇ ਡੀ.ਏ.ਪੀ ਖਾਦ ਦੇ ਸੈਂਕੜਿਆਂ ਦੀ ਗਿਣਤੀ ਵਿਚ ਥੈਲੇ ਬਰਾਮਦ ਹੋਏ। ਜਿਨ੍ਹਾਂ ਵਿਚ ਜ਼ਿਆਦਾਤਰ ਖਾਦਾਂ ਅਪਣੀ ਮਿਆਦ ਪੁੱਗਾ ਚੁਕੀਆਂ ਸਨ। ਅਧਿਕਾਰੀਆਂ ਨੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਉਕਤ ਖਾਦ ਦੀ ਸੈਂਪਲਿੰਗ ਕਰ ਕੇ ਲੈਬੋਰਟਰੀ ਵਿਚ ਭੇਜਿਆ ਜਾਵੇਗਾ, ਜਦਕਿ ਸਮੁੱਚਾ ਸਮਾਨ ਪੁਲਿਸ ਦੀ ਹਿਰਾਸਤ ਵਿਚ ਰਹੇਗਾ। ਉਧਰ ਨਕਲੀ ਅਤੇ ਮਿਆਦ ਪੁੱਗਾ ਚੁੱਕੀ ਖਾਦ ਸਬੰਧੀ ਪਤਾ ਲੱਗਣਸਾਰ  (ਬਾਕੀ ਸਫ਼ਾ 11 'ਤੇ)
ਹੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਘਟਨਾ ਸਥਾਨ ਉਪਰ ਪੁੱਜੇ।

ਮਾਮਲੇ ਸਬੰਧੀ ਥਾਣਾ ਸਦਰ ਦੇ ਮੁਖੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਸਮੁੱਚੇ ਸਮਾਨ ਦੀ ਸੈਂਪਲਿੰਗ ਹੋਣ ਜਾਂ ਫਿਰ ਵਿਭਾਗ ਦੇ ਅਧਿਕਾਰੀ ਵਲੋਂ ਲਿਖ ਕੇ ਦੇਣ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇਗਾ। ਉਧਰ ਦਸਣਯੋਗ ਹੈ ਕਿ ਉਕਤ ਖਾਦਾਂ ਦੇ ਮਾਲਕ ਡੀਲਰ ਦਾ ਪਿਛਲੇ ਦਿਨੀਂ ਵਿਭਾਗ ਨੇ ਸੈਂਪਲ ਵੀ ਭਰਿਆ ਸੀ। ਮਾਮਲੇ ਸਬੰਧੀ ਕਾਂਗਰਸ ਦੇ ਕਿਸਾਨ ਸੈੱਲ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਦਾ ਕਹਿਣਾ ਹੈ ਕਿ ਮਾਮਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੇਜ ਤਕ ਪਹੁੰਚਾਇਆ ਜਾਵੇਗਾ ਜਦਕਿ ਕਿਸਾਨ ਅਤੇ ਕਿਸਾਨੀ ਨਾਲ ਧ੍ਰੋਹ ਕਮਾਉਣ ਵਾਲੀ ਕਿਸੇ ਵੀ ਧਿਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਖੇਤੀਬਾੜੀ ਅਧਿਕਾਰੀ ਗੁਰਦਿੱਤਾ ਸਿੰਘ ਦਾ ਕਹਿਣਾ ਹੈ ਕਿ ਡੀਲਰ ਵਿਰੁਧ ਮਾਮਲਾ ਦਰਜ ਹੋਣਾ ਤਾਂ ਸੋ ਫ਼ੀ ਸਦੀ ਪੱਕਾ ਹੈ ਕਿਉਂਕਿ ਡੀਲਰ ਕੋਲ ਖਾਦ ਵੇਚਣ ਦਾ ਲਾਇਸੰਸ ਹੀ ਨਹੀਂ ਹੈ।

ਚਾਉਕੇ ਅੰਦਰੋਂ ਭਾਰੀ ਮਾਤਰਾ ਵਿਚ ਘਟੀਆ ਅਤੇ ਮਿਆਦ ਪੁੱਗਾ ਚੁਕੀਆਂ ਖਾਦਾਂ ਦੇ ਮਿਲਣ ਮੌਕੇ ਦਿਲਚਸਪ ਪਹਿਲੂ ਇਹ ਰਿਹਾ ਕਿ ਅੱਜ ਪਿੰਡ ਵਿਚ ਹੀ ਖੇਤੀਬਾੜੀ ਵਿਭਾਗ ਦਾ ਕਿਸਾਨ ਜਾਗਰੂਕ ਕੈਂਪ ਲੱਗਣਾ ਸੀ ਜਦਕਿ ਅਜਿਹਾ ਘਟੀਆ ਖਾਦਾਂ ਦਾ ਮਾਮਲਾ ਸਾਹਮਣੇ ਆਉਣ ਕਾਰਨ ਵਿਭਾਗ ਨੂੰ ਅਪਣਾ ਕੈਂਪ ਮੁਲਤਵੀ ਕਰਨਾ ਪਿਆ ਜਦਕਿ ਵਿਭਾਗ ਦੀ ਕਿਰਕਿਰੀ ਆਮ ਸੁਣੀ ਜਾ ਰਹੀ ਸੀ।

SHARE ARTICLE
Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement