ਅਮਨਵੀਰ ਚੈਰੀ ਨੂੰ ਗ੍ਰਿਫ਼ਤਾਰ ਕਰਕੇ ਤੁਰੰਤ ਰਿਮਾਂਡ 'ਤੇ ਲਵੇ ਪੁਲਿਸ-ਭਗਵੰਤ ਮਾਨ
Published : Feb 4, 2018, 7:18 pm IST
Updated : Feb 4, 2018, 1:49 pm IST
SHARE ARTICLE

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ 'ਗੈਂਗਸਟਰ' ਰਵੀ ਚਰਨ ਸਿੰਘ ਰਵੀ ਦਿਓਲ ਵੱਲੋਂ ਸਾਬਕਾ ਵਿੱਤ ਮੰਤਰੀ ਅਤੇ ਲਹਿਰਾਗਾਗਾ ਤੋਂ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੇ ਓ.ਐਸ.ਡੀ ਅਤੇ ਸਕੀ ਮਾਸੀ ਦੇ ਲਡ਼ਕੇ ਅਮਨਵੀਰ ਸਿੰਘ ਚੈਰੀ ਉੱਤੇ ਉਸ ਨੂੰ (ਰਵੀ ਦਿਓਲ) ਅਤੇ ਅਣਗਿਣਤ ਹੋਰ ਨੌਜਵਾਨਾਂ ਲਡ਼ਕੇ-ਲਡ਼ਕੀਆਂ ਨੂੰ ਅਪਰਾਧ ਅਤੇ ਨਸ਼ਿਆਂ ਦੀ ਦੁਨੀਆ 'ਚ ਧੱਕਣ ਦੇ ਲਗਾਏ ਸੰਗੀਨ ਦੋਸ਼ਾਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।


ਪ੍ਰੈੱਸ ਕਾਨਫ਼ਰੰਸ ਦੌਰਾਨ ਭਗਵੰਤ ਮਾਨ ਨੇ ਸੰਗਰੂਰ ਪੁਲਿਸ ਨੂੰ ਅਪੀਲ ਦੇ ਨਾਲ-ਨਾਲ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਰਵੀ ਦਿਓਲ ਦੇ ਸੰਗੀਨ ਦੋਸ਼ਾਂ ਦੇ ਆਧਾਰ 'ਤੇ ਅਮਨਵੀਰ ਸਿੰਘ ਚੈਰੀ ਅਤੇ ਇਸ ਦੇ ਗੈਂਗ ਮੈਂਬਰਾਂ ਉੱਤੇ ਤੁਰੰਤ ਪਰਚਾ ਦਰਜ ਕਰਕੇ ਪੁਲਿਸ ਰਿਮਾਂਡ 'ਤੇ ਲਿਆ ਜਾਵੇ, ਜਿਸ ਨਾਲ ਚੈਰੀ ਗੈਂਗ ਦੀਆਂ ਤਾਰਾਂ ਦੂਰ ਤਕ ਜੁਡ਼ੀਆਂ ਮਿਲਣਗੀਆਂ।


ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਅਤੇ ਸ਼ਰਮਨਾਕ ਰੁਝਾਨ ਹੈ ਕਿ ਨਸ਼ੇ ਦੇ ਤਸਕਰ ਜਗਦੀਸ਼ ਭੋਲਾ ਨੇ ਨਸ਼ਾ ਤਸਕਰੀ 'ਚ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਿਆ। ਮਾਰੇ ਜਾ ਚੁੱਕੇ ਗੈਂਗਸਟਰ ਵਿਕੀ ਗੌਂਡਰ ਦੇ ਪਰਿਵਾਰ ਨੇ ਸਾਬਕਾ ਕਾਂਗਰਸੀ ਮੰਤਰੀ ਅਵਤਾਰ ਸਿੰਘ ਹੈਨਰੀ, ਗੈਂਗਸਟਰ ਲੱਖਾ ਸਿਧਾਣਾ ਨੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ, ਮਾਰੇ ਜਾ ਚੁੱਕੇ ਗੈਂਗਸਟਰ ਪ੍ਰੇਮਾ ਲਾਹੌਰੀਆ ਦੀ ਪਤਨੀ ਵੱਲੋਂ ਜਲੰਧਰ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਉੱਪਰ ਅਤੇ ਹੁਣ ਰਵੀ ਦਿਓਲ ਵੱਲੋਂ ਰਾਜ ਸਭਾ ਮੈਂਬਰ ਆਗੂ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰਕ ਮੈਂਬਰ ਅਮਨਵੀਰ ਸਿੰਘ ਚੈਰੀ ਉੱਪਰ ਉਸ ਨੂੰ ਅਪਰਾਧ ਦੀ ਦੁਨੀਆ 'ਚ ਧੱਕਣ ਅਤੇ ਬਰਬਾਦ ਕਰਨ ਦੇ ਬੇਹੱਦ ਗੰਭੀਰ ਦੋਸ਼ ਲਗਾਏ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਰਵੀ ਦਿਓਲ ਵੱਲੋਂ ਅਮਨਵੀਰ ਸਿੰਘ ਚੈਰੀ ਅਤੇ ਉਸ ਦੇ ਸਾਥੀਆਂ ਉੱਪਰ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆ 'ਚ ਧੱਕ ਕੇ ਆਪਣੀ ਸਿਆਸੀ ਗੁੰਡਾਗਰਦੀ ਲਈ ਵਰਤਣ ਦੇ ਨਾਲ-ਨਾਲ ਵੱਡੀ ਗਿਣਤੀ 'ਚ ਲਡ਼ਕੀਆਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਵੀ ਦੋਸ਼ ਲਗਾਏ ਗਏ ਹਨ। ਇਹਨਾਂ ਗੰਭੀਰ ਦੋਸ਼ਾਂ ਦੀ ਵੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ। 


ਭਗਵੰਤ ਮਾਨ ਨੇ ਕਿਹਾ ਕਿ ਕੁੱਝ ਪੀਡ਼ਤ ਲਡ਼ਕੀਆਂ ਵੱਲੋਂ 'ਆਪ' ਵਰਕਰਾਂ ਰਾਹੀਂ ਮੇਰੇ (ਭਗਵੰਤ ਮਾਨ) ਨਾਲ ਮੁਲਾਕਾਤ ਕਰਨ ਲਈ ਸੰਪਰਕ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਸੰਗਰੂਰ ਦੇ ਇਸ ਸਰਕਾਰੀ ਰੈਸਟ ਹਾਊਸ 'ਚ ਅਮਨਵੀਰ ਸਿੰਘ ਚੈਰੀ ਦਾ ਇੱਕ ਕਮਰੇ ਉੱਤੇ ਲਗਭਗ ਪੱਕਾ ਕਬਜ਼ਾ ਸੀ ਅਤੇ ਉਸ ਦਾ ਦੁਰਉਪਯੋਗ ਹੋਣ ਦੀ ਵੀ ਆਮ ਚਰਚਾ ਰਹੀ ਹੈ।

ਭਗਵੰਤ ਮਾਨ ਨੇ ਇਹ ਵੀ ਦੋਸ਼ ਲਗਾਏ ਕਿ ਅਮਨਵੀਰ ਸਿੰਘ ਚੈਰੀ ਢੀਂਡਸਾ ਪਰਿਵਾਰ ਦੇ ਸਾਰੇ ਗੋਰਖ-ਧੰਦੇ ਕਰਦਾ ਸੀ ਅਤੇ ਪਰਮਿੰਦਰ ਸਿੰਘ ਢੀਂਡਸਾ ਦੇ ਮੰਤਰੀ ਹੁੰਦਿਆਂ ਚੈਰੀ ਕੋਲ ਐਸਐਚਓ ਤੋਂ ਲੈ ਕੇ ਉੱਚ ਪੁਲਿਸ ਅਧਿਕਾਰੀ ਲਾਉਣ ਅਤੇ ਬਦਲਾਉਣ ਦੀਆਂ ਤਾਕਤਾਂ ਹਨ। ਇੱਕ ਸਵਾਲ ਦੇ ਜਵਾਬ 'ਚ ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਸੁਖਦੇਵ ਸਿੰਘ ਢੀਂਡਸਾ ਇਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੱਸ ਰਹੇ ਹਨ ਤਾਂ ਦੂਜੇ ਪਾਸੇ ਚੈਰੀ ਤੋਂ ਅਣਜਾਣ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਜਦੋਂ ਜਗਦੀਸ਼ ਭੋਲਾ ਨੇ ਡਰੱਗ ਤਸਕਰੀ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਿਆ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਅਪਰਾਧੀ ਦੇ ਨਾਂ ਲੈਣ 'ਤੇ ਕੋਈ ਦੋਸ਼ੀ ਨਹੀਂ ਹੋ ਜਾਂਦਾ। ਉਸੇ ਤਰ੍ਹਾਂ ਹੁਣ ਢੀਂਡਸਾ ਪਰਿਵਾਰ ਕਹਿਣ ਲਗਾ ਹੈ, ਪਰੰਤੂ ਜਦੋਂ ਮਲੇਰਕੋਟਲਾ 'ਚ ਪਾਕ ਕੁਰਾਨ ਸ਼ਰੀਫ਼ ਦੀ ਬੇਅਦਬੀ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਦਾ ਨਾਂ ਲਿਆ ਸੀ ਤਾਂ ਸੰਗਰੂਰ ਪੁਲਿਸ 12 ਘੰਟਿਆਂ ਦੇ ਅੰਦਰ ਨਰੇਸ਼ ਯਾਦਵ ਨੂੰ ਗ੍ਰਿਫ਼ਤਾਰ  ਕਰਨ ਲਈ ਪਹੁੰਚ ਗਈ ਸੀ ਪਰ 12 ਮਿੰਟ ਦੀ ਦੂਰੀ 'ਤੇ ਸਥਿਤ ਚੈਰੀ ਦੀ ਗ੍ਰਿਫ਼ਤਾਰੀ ਲਈ ਅਜੇ ਤੱਕ ਨਹੀਂ ਗਈ।

ਭਗਵੰਤ ਮਾਨ ਨੇ ਸੰਗਰੂਰ ਪੁਲਿਸ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ 11 ਫਰਵਰੀ ਤੱਕ ਜੇਕਰ ਅਮਨਵੀਰ ਸਿੰਘ ਚੈਰੀ ਅਤੇ ਮਨੂੰ ਮਾਸਟਰ ਵਰਗੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਸੰਘਰਸ਼ ਦਾ ਰਾਹ ਫਡ਼ਨ ਲਈ ਮਜਬੂਰ ਹੋਵੇਗੀ ਅਤੇ ਐਮ.ਐਸ.ਪੀ ਦਾ ਦਫ਼ਤਰ ਘੇਰੇਗੀ।

ਭਗਵੰਤ ਮਾਨ ਨੇ ਸੰਗਰੂਰ ਦੇ ਚਰਚਿਤ ਰਿੱਕੀ ਦੁੱਲਟ ਕਤਲ ਕੇਸ ਦੀ ਵੀ ਦੁਬਾਰਾ ਜਾਂਚ ਦੀ ਮੰਗ ਕੀਤੀ। ਅਕਾਲੀਆਂ, ਕਾਂਗਰਸੀਆਂ ਅਤੇ ਭਾਜਪਾ ਆਗੂਆਂ ਉੱਤੇ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆ 'ਚ ਧੱਕਣ ਸੰਬੰਧੀ ਲੱਗੇ ਦੋਸ਼ਾਂ ਉੱਪਰ ਭਗਵੰਤ ਮਾਨ ਨੇ ਪੰਜਾਬ ਅਤੇ ਸੰਗਰੂਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤੀ ਤੋਂ ਉੱਤੇ ਉੱਠ ਕੇ ਸਿਆਸਤਦਾਨਾਂ ਅਤੇ ਅਪਰਾਧੀਆਂ ਦਾ ਗੱਠਜੋਡ਼ ਵਿਰੁੱਧ ਇੱਕਜੁੱਟ ਹੋਣ ਅਤੇ ਆਪਣੇ ਪੁੱਤ-ਧੀਆਂ ਬਚਾਉਣ।

ਮਾਨ ਨੇ ਕਿਹਾ ਕਿ ਰਵੀ ਦਿਓਲ ਵੱਲੋਂ ਲਗਾਏ ਦੋਸ਼ ਨਸ਼ਿਆਂ,  ਕਤਲਾਂ, ਗੈਂਗਸਟਰਾਂ ਅਤੇ ਬਲਾਤਕਾਰਾਂ ਨਾਲ ਜੁਡ਼ੇ ਹੋਏ ਹਨ। ਇਸ ਲਈ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਠੰਢੇ ਬਸਤੇ 'ਚ ਨਹੀਂ ਪੈਣ ਦੇਵੇਗੀ।

ਇਸ ਮੌਕੇ ਭਗਵੰਤ ਮਾਨ ਨਾਲ ਵਿਧਾਇਕ ਹਰਪਾਲ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ, ਸੰਗਰੂਰ ਹਲਕਾ ਪ੍ਰਧਾਨ ਦਿਨੇਸ਼ ਗੋਇਲ, ਲਹਿਰਾਗਾਗਾ ਹਲਕਾ ਪ੍ਰਧਾਨ ਜਸਵੀਰ ਸਿੰਘ ਕੁਦਨੀ ਮੌਜੂਦ ਸਨ।

SHARE ARTICLE
Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement