ਨਿਯਮਾਂ ਨੂੰ ਸੂਲੀ 'ਤੇ ਟੰਗ ਬਠਿੰਡੇ ਦੇ ਕੁੱਝ ਦੁਕਾਨਦਾਰ ਰਿਹਾਇਸ਼ੀ ਇਲਾਕਿਆਂ 'ਚ ਧੜੱਲੇ ਨਾਲ ਪਟਾਖੇ ਵੇਚ ਰਹੇ ਹਨ। ਜਿਨ੍ਹਾਂ ਨੂੰ ਕਿਸੇ ਵੀ ਪ੍ਰਬੰਧਕੀ ਅਧਿਕਾਰੀ ਦਾ ਕੋਈ ਡਰ ਨਹੀਂ।


ਉੱਥੇ ਹੀ ਜਦੋਂ ਇਸ ਪੂਰੇ ਮਾਮਲੇ ਬਾਰੇ ਬਠਿੰਡੇ ਦੇ ਡਿਪਟੀ ਕਮਿਸ਼ਨਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸ਼ਖਤੀ ਨਾਲ ਕਾਰਵਾਈ ਕਰਨ ਦਾ ਭਰੋਸਾ ਦਿੰਦੇ ਹੋਏ ਆਪਣਾ ਪੱਲਾ ਝਾੜ ਦਿੱਤਾ ਪਰ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਲੈਣਾ ਜਰੂਰੀ ਨਹੀਂ ਸਮਝਿਆ।
ਜਾਣਕਾਰੀ ਮੁਤਾਬਿਕ ਇਸਤੋਂ ਪਹਿਲਾਂ ਵੀ ਕਈ ਰਿਹਾਇਸ਼ੀ ਇਲਾਕਿਆਂ ਵਿੱਚ ਪਟਾਖਾ ਰੱਖਣ ਵਾਲੇ ਗੁਦਾਮ ਅਤੇ ਦੁਕਾਨਾਂ ਵਿੱਚ ਵੀ ਅੱਗ ਲੱਗ ਚੁੱਕੀ ਹੈ ਜਿਸਦਾ ਖਾਮਿਆਜਾ ਬੇਗੁਨਾਹਾਂ ਨੂੰ ਆਪਣੀ ਜਾਨ ਗਵਾ ਕੇ ਚੁਕਾਉਣਾ ਪਿਆ ਹੈ। ਅਜਿਹੇ ਵਿੱਚ ਪ੍ਰਸ਼ਾਸ਼ਨ ਨੂੰ ਇਨ੍ਹਾਂ ਲੋਕਾਂ 'ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।