ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਦਰਬਾਰ ਸਾਹਿਬ ਮੱਥਾ ਟੇਕਿਆ
Published : Sep 21, 2017, 10:47 pm IST
Updated : Sep 21, 2017, 5:17 pm IST
SHARE ARTICLE

ਅੰਮ੍ਰਿਤਸਰ, 21 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਗੁਰਦਾਸਪੁਰ ਜਿਮਨੀ ਚੋਣ ਲਈ ਐਲਾਨੇ ਉਮੀਦਵਾਰ ਸੁਨੀਲ ਜਾਖੜ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅੱਜ ਦੇਰ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ੁਕਰਾਨੇ ਵਜੋਂ ਮੱਥਾ ਟੇਕਿਆ ਅਤੇ ਸਫਲਤਾ ਲਈ ਗੁਰੂ ਘਰ ਅਰਦਾਸ ਕੀਤੀ।
ਇਸ ਤੋਂ ਪਹਿਲਾਂ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਗੁਰਦਾਸਪੁਰ ਦੀ ਜਿਮਨੀ ਚੋਣ ਸੰਨ 2019 ਦੀਆਂ ਜਨਰਲ ਚੋਣਾਂ ਲਈ ਰਾਇਸ਼ੁਮਾਰੀ ਸਾਬਤ ਹੋਵੇਗੀ। ਜਾਖੜ ਮੁਤਾਬਕ ਉਹ ਗੁਰਦਾਸਪੁਰ ਜਿਮਨੀ ਚੋਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ 6 ਮਹੀਨਿਆਂ ਦੀਆਂ ਕੀਤੀਆ ਪ੍ਰਾਪਤੀਆਂ ਦੇ ਆਸਰੇ ਲੜਨਗੇ ਅਤੇ ਕਾਂਗਰਸੀ ਆਗੂਆਂ, ਵਰਕਰਾਂ ਤੇ ਹਿਮਾਇਤੀਆਂ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਕਰਨਗੇ। ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਇਕਮੁੱਠ ਤੇ ਟਿਕਟ ਮੰਗਣੀ ਹਰ ਕਾਂਗਰਸੀ ਦਾ ਹੱਕ ਹੈ। ਸੋਨੀਆ ਗਾਂਧੀ, ਰਾਹੁਲ ਗਾਂਧੀ ਨੇ ਟਿਕਟ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਸ਼ ਤੇ ਮੈਨੂੰ ਦਿੱਤੀ ਹੈ। ਫਿਰੋਜ਼ਪੁਰ ਲੋਕ ਸਭਾ ਅਤੇ ਅਬੋਹਰ ਤੋਂ ਪੰਜਾਬ ਵਿਧਾਨ ਸਭਾ ਹਾਰਨ ਸਬੰਧੀ ਸੁਨੀਲ ਜਾਖੜ ਨੇ ਸਵੀਕਾਰ ਕੀਤਾ ਕਿ ਉਹ ਹੋਰ ਆਗੂਆਂ ਨਵਜੋਤ ਸਿੰਘ ਸਿੱਧੂ, ਓਮ ਪ੍ਰਕਾਸ਼ ਸੋਨੀ ਵਾਂਗ ਕਿਸਮਤ ਦੇ ਧਨੀ ਨਹੀਂ ਹਨ ਜੋ ਲਗਾਤਾਰ ਪੰਜ ਵਾਰੀ ਜਿੱਤਦੇ ਆ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਲੋਚਨਾ ਕਰਦਿਆ ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ ਉਨ੍ਹਾਂ ਨੂੰ ਨਕਾਰ ਦਿੱਤਾ ਹੈ ਜੋ ਹੁਣ ਆਮ ਆਦਮੀ ਪਾਰਟੀ ਬਾਅਦ ਤੀਸਰੇ ਸਥਾਨ ਤੇ ਚਲੇ ਗਏ ਹਨ। ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਹੈ। ਗੁਰਦਾਸਪੁਰ ਜਿਮਨੀ ਚੋਣ ਅਕਾਲੀਆਂ, ਭਾਜਪਾਈਆਂ ਲਈ ਵਾਟਰਲੂ ਸਾਬਤ ਹੋਵੇਗੀ।
ਕੈਪਟਨ ਸਰਕਾਰ ਦੀਆਂ ਪ੍ਰਾਪਤੀਆ ਦੱਸਦਿਆਂ ਕਿਹਾ ਕਿ ਕਿਸਾਨੀ ਕਰਜ਼ਾ ਮਾਫ ਕੀਤਾ ਹੈ। ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆ ਹਨ। ਫਸਲਾਂ ਦੀਆਂ ਕੀਮਤਾਂ 'ਚ ਵਾਧੇ ਲਈ ਕੈਪਟਨ ਸਰਕਾਰ ਯਤਨਸ਼ੀਲ ਹੈ। ਗੁਰਦਾਸਪੁਰ ਦੀ ਜਿਮਨੀ ਚੋਣ ਕਾਂਗਰਸ ਲਈ 2019 ਦੀਆਂ ਚੋਣਾਂ ਲਈ ਨੀਹ ਪੱਥਰ ਰੱਖਣ ਜਾ ਰਹੀ ਹੈ। ਸੁਨੀਲ ਜਾਖੜ ਨੇ ਪੰਜਾਬ ਭਾਜਪਾ ਪ੍ਰਧਾਨ ਸਾਂਪਲਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, 'ਆਪ' ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਚੁਨੌਤੀ ਦਿੱਤੀ ਕਿ ਉਹ ਕਿਸੇ ਸਾਂਝੇ ਤੇ ਮੰਚ ਤੇ ਬਹਿਸ ਕਰ ਲੈਣ ਕਿ ਪੰਜਾਬ ਦੇ ਹਿੱਤਾਂ ਦਾ ਕੈਪਟਨ ਰਖਵਾਲਾ ਹੈ ਜਾਂ ਉਹ ਹਨ।
ਇਸ ਮੌਕੇ ਨਵਜੋਤ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ, ਓਮ ਪ੍ਰਕਾਸ਼ ਸੋਨ, ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ ਡੀ ਸੀ, ਡਾ ਰਾਜ ਕੁਮਾਰ ਵੇਰਕਾ, ਲਾਲੀ ਮਜੀਠੀਆ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸੰਤੋਖ ਸਿੰਘ ਭਲਾਈਪੁਰ, ਭਗਵੰਤਪਾਲ ਸਿੰਘ ਸੱਚਰ, ਜੁਗਲ ਕਿਸ਼ੋਰ ਸ਼ਰਮਾ, ਦਿਨੇਸ਼ ਬੱਸੀ, ਮਾ ਹਰਪਾਲ ਸਿੰਘ ਵੇਰਕਾ, ਪ੍ਰੀਤਇੰਦਰ ਸਿੰਘ ਢਿੱਲੋ, ਸਵਿੰਦਰ ਸਿੰਘ ਦੋਬਲੀਆ, ਮਮਤਾ ਦੱਤਾ, ਬੀਬੀ ਸਵਿੰਦਰ ਕੌਰ ਬੋਪਾਰਾਏ,ਬਲਕਾਰ ਸਿੰਘ ਵਡਾਲਾ, ਹਰਜਿੰਦਰ ਸਿੰਘ ਸਾਂਘਣਾ ਆਦਿ ਹਾਜ਼ਰ ਸਨ। ਸੁਨੀਲ ਜਾਖੜ ਨੇ ਦੁਰਗਿਆਣਾ ਮੰਦਿਰ, ਵਾਲਮੀਕ ਰਾਮ ਤੀਰਥ ਵਿਖੇ ਵੀ ਮੱਥਾ ਟੇਕਿਆ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement