
ਅੰਮ੍ਰਿਤਸਰ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੋਂ ਸ਼ਰਾਬ, ਮੀਟ, ਤੇ ਤੰਬਾਕੂ ਦੀਆਂ ਦੁਕਾਨਾਂ ਨੂੰ ਹਟਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ। ਮਾਰਚ ਦੀ ਸ਼ੁਰੂਆਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅਰਦਾਸ ਕਰਕੇ ਕੀਤੀ ਗਈ। ਮਾਰਚ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਸ਼ਿਰਕਤ ਕੀਤੀ।
ਇਸ ਸ਼ਾਂਤਮਈ ਰੋਸ ਮਾਰਚ ਦੀ ਸ਼ੁਰੂਆਤ ਕਰਨ ਵਾਲੇ ਰਣਜੀਤ ਸਿੰਘ ਭੋਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਇਸ ਵੱਲ ਧਿਆਨ ਦੇਣ ਲਈ ਕਿਹਾ ਗਿਆ ਸੀ ਪਰ ਇਹ ਦੁਕਾਨਾਂ ਉਸੇ ਤਰ੍ਹਾਂ ਹੀ ਚੱਲ ਰਹੀਆਂ ਹਨ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੁਕਾਨਾਂ ਨੂੰ ਇੱਥੋਂ ਹਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕਰਨ।
ਇਸ ਮੌਕੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਹਰ ਧਰਮ ਦੇ ਲੋਕ ਆਉਂਦੇ ਹਨ ਪਰ ਜਦੋਂ ਉਹ ਕਿਸੇ ਵੀ ਰਸਤੇ ਰਾਹੀਂ ਹਰਿਮੰਦਰ ਸਾਹਿਬ ਨੂੰ ਜਾਣ ਲੱਗਦੇ ਹਨ ਤਾਂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਦੇਖ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਦੁਕਾਨਾਂ ਨੂੰ ਜਲਦ ਤੋਂ ਜਲਦ ਇੱਥੋਂ ਹਟਾਇਆ ਜਾਵੇ।
ਇਸ ਤੋਂ ਇਲਾਵਾ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸਰਧਾਲੂਆਂ ਨਾਲ ਹੋ ਰਹੀਆਂ ਲੁੱਟਾਂ- ਖੁੱਟਾਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦਾ ਵੱਡਾ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਬਣੀ ਹੇਰੀਟੇਜ ਸਟ੍ਰੀਟ ‘ਤੇ ਇਸ ‘ਚ ਸਭ ਤੋਂ ਜਿਆਦਾ ਲਾਪਰਵਾਹੀ ਪੁਲਿਸ ਤੇ ਪ੍ਰਸਾਸ਼ਨ ਦੀ ਨਜ਼ਰ ਆਉਦੀ ਹੈ, ਕਿਉਕਿ ਹੇਰੀਟੇਜ ਸਟ੍ਰੀਟ ‘ਤੇ ਸੀਸੀਟੀਵੀ ਕੈਮਰੇ ਤਾਂ ਬਹੁਤ ਲੱਗੇ ਹਨ ਪਰ ਸਾਰੇ ਦੇ ਸਾਰੇ ਖਰਾਬ ਹਨ।
ਲੋਕਾਂ ਦਾ ਕਹਿਣਾ ਹੈ ਕਿ ਪ੍ਰਸਾਸ਼ਨ ਦਾ ਬਿਲਕੁੱਲ ਧਿਆਨ ਨਹੀਂ ਹੈ ਜਿਸ ਵਜ੍ਹਾਂ ਨਾਲ ਸ਼ਰਧਾਲੂਆਂ ਦੇ ਨਾਲ ਲੁੱਟ ਮਾਰ ਹੁੰਦੀ ਹੈ। ਲੋਕਾਂ ਦੀ ਸਹੂਲਤ ਲਈ ਜਿਥੇ ਸੀਸੀਟੀਵੀ ਕੈਮਰੇ ਲਗਾਏ ਜਾਂਦੇ ਹਨ, ਜਿਸ ਨਾਲ ਜੇ ਕੋਈ ਵੀ ਵਾਰਦਾਤ ਹੁੰਂਦੀ ਹੈ ਜਿਵੇਂ ਕੋਈ ਲੁੱਟ-ਖੋ ਜਾਂ ਫਿਰ ਕੋਈ ਵੀ ਵਾਰਦਾਤ ਤਾਂ ਇਹਨਾਂ ਕੈਮਰਿਆਂ ਦੀ ਮਦਦ ਨਾਲ ਵਰਦਾਤ ਕਰਨ ਵਾਲਿਆਂ ਨੂੰ ਫੜ ਸਕਦੇ ਹਾਂ ਪਰ ਜੇ ਇਹ ਕੈਮਰੇ ਹੀ ਖਰਾਬ ਹੋਣ ਤਾਂ ਕੀ ਹੋਵੇਗਾ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਬਣੇ ਹੇਰੀਟੇਜ ਸਟ੍ਰੀਟ ‘ਚ ਪੁੱਜਣ ਵਾਲੇ ਸ਼ਰਾਧਾਲੂਆਂ ਦੇ ਨਾਲ ਅਕਸਰ ਲੁੱਟਾਂ ਖੋਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਤਿਉਂਹਾਰਾਂ ‘ਚ ਜਿਆਦਾ ਭੀੜ ਹੋਣ ਕਾਰਨ ਲੁੱਟਾਂ ਖੋਹਾਂ ਵਾਲੇ ਗਿਰੋਹ ਵੀ ਐਕਟਿਵ ਹਨ। ਜਿਸਦੇ ਚਲਦੇ ਸ਼ਰਧਾਲੂ ਵੀ ਪਰੇਸ਼ਾਨ ਹਨ, ਆਮ ਲੋਕਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਖਰਾਬ ਹਨ ਕੋਈ ਵੀ ਵਾਰਦਾਤ ਹੋ ਸਕਦੀ ਹੈ। ਦੂਸਰੇ ਪਾਸੇ ਪੁਲਿਸ ਦੇ ਆਲਾ ਅਫਸਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਇਸ ਬਾਰੇ ਕੁਝ ਨਹੀਂ ਪਤਾ ਉਹ ਪਤਾ ਕਰਾ ਮਾਮਲੇ ਦੀ ਜਾਂਚ ਕਰਨਗੇ।
ਹੁਣ ਵੇਖਣਾ ਇਹ ਹੋਵੇਗਾ ਕਿ ਜਾਂਚ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਸਰਧਾਲੂਆਂ ਦੁਆਰਾ ਰੱਖੀਆਂ ਗਈਆਂ ਇਹਨਾਂ ਮੰਗਾਂ ਨੂੰ ਕਿੰਨੀ ਜਲਦੀ ਪੂਰਾ ਕੀਤਾ ਜਾਵੇਗਾ।