ਹੁਣ ਪੁਰਾਣੇ ਕੰਮ ਦੇ ਨਾਲ-ਨਾਲ ਸ਼ੈਲਰ ਦੀ ਸਮਰੱਥਾ ਦੇ ਹਿਸਾਬ ਨਾਲ ਵੀ ਮਿਲੇਗਾ ਝੋਨਾ
Published : Sep 9, 2017, 10:38 pm IST
Updated : Sep 9, 2017, 5:08 pm IST
SHARE ARTICLE



ਬਠਿੰਡਾ, 9 ਸਤੰਬਰ (ਸੁਖਜਿੰਦਰ ਮਾਨ) : ਸੂਬੇ ਦੇ ਸ਼ੈਲਰ ਮਾਲਕਾਂ ਲਈ ਇਸ ਵਾਰ ਪੰਜਾਬ ਸਰਕਾਰ ਦੀ ਨਵੀਂ ਨੀਤੀ 'ਚ ਵੱਡੀ ਖ਼ੁਸਖ਼ਬਰੀ ਹੈ। ਸ਼ੈਲਰ ਮਾਲਕਾਂ ਨੂੰ ਇਸ ਝੋਨੇ ਦੇ ਸੀਜ਼ਨ 'ਚ ਉਨ੍ਹਾਂ ਵਲੋਂ ਪਿਛਲੇ ਸੀਜ਼ਨ 'ਚ ਕੀਤੇ ਕੰਮ ਦੇ ਨਾਲ-ਨਾਲ ਸ਼ੈਲਰ ਦੀ ਸਮਰੱਥਾ ਦੇ ਹਿਸਾਬ ਨਾਲ ਵੀ ਅੱਧਾ ਝੋਨਾ ਲਗਾਉਣ ਲਈ ਮਿਲੇਗਾ। ਆਗਾਮੀ ਇਕ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਝੋਨੇ ਦੇ ਨਵੇਂ ਸੀਜ਼ਨ ਲਈ ਸੂਬਾ ਸਰਕਾਰ ਵਲੋਂ ਦੋ ਦਿਨ ਪਹਿਲਾਂ ਝੋਨੇ ਦੀ ਮਿੰਲਿਗ ਸਬੰਧੀ ਜਾਰੀ ਨਵੀਂ ਨੀਤੀ ਤਹਿਤ ਪਹਿਲੀ ਵਾਰ ਸਰਕਾਰ ਨੇ ਸ਼ੈਲਰ ਦੀ ਸਮਰੱਥਾ ਅਤੇ ਪੁਰਾਣੇ ਕੰਮ ਦੇ ਆਧਾਰ 'ਤੇ 50-50 ਫ਼ੀ ਸਦੀ ਝੋਨਾ ਲਗਾਉਣ ਲਈ ਹੁਕਮ ਦਿਤੇ ਹਨ।
ਖ਼ੁਰਾਕ ਤੇ ਸਪਲਾਈ ਵਿਭਾਗ ਵਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਆਗਾਮੀ 15 ਸਤੰਬਰ ਤਕ ਸ਼ੈਲਰਾਂ ਨੂੰ ਝੋਨਾ ਅਲਾਟਮੈਂਟ ਦਾ ਕੰਮ ਨੇਪਰੇ ਚਾੜ੍ਹਿਆ ਜਾ ਰਿਹਾ ਹੈ।

ਸਰਕਾਰ ਦੀ ਨਵੀਂ ਨੀਤੀ ਤਹਿਤ ਸ਼ੈਲਰ ਮਾਲਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਕਿਉਂਕਿ ਪੁਰਾਣੇ ਬਕਾਇਆ ਕੰਮ ਦੇ ਹਿਸਾਬ ਨਾਲ ਜ਼ਿਆਦਾਤਰ ਸ਼ੈਲਰਾਂ ਉਪਰ ਕੱਟ ਲੱਗਦਾ ਰਿਹਾ ਹੈ। ਹਾਲਾਂਕਿ ਇਸ ਨੀਤੀ 'ਚ ਸੂਬੇ ਤੇ ਖ਼ਾਸਕਰ ਮਾਲਵਾ ਪੱਟੀ 'ਚ ਧੜਾਧੜ ਲੱਗੇ ਨਵੇਂ ਸ਼ੈਲਰਾਂ ਨੂੰ ਉਨ੍ਹਾਂ ਦੀ ਸਮਰੱਥਾ ਦੇ ਹਿਸਾਬ ਨਾਲ 90 ਫ਼ੀ ਸਦੀ ਮਾਲ ਦਿਤਾ ਜਾਵੇਗਾ। ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵਲੋਂ ਜਾਰੀ ਕੀਤੀਆਂ ਨੀਤੀਆਂ ਮੁਤਾਬਕ ਹਰ ਇਕ ਸ਼ੈਲਰ ਨੂੰ ਉਸ ਵਲੋਂ ਪਿਛਲੇ ਸੀਜ਼ਨ 'ਚ ਕੀਤੇ ਕੰਮ ਦੇ ਆਧਾਰ 'ਤੇ ਅਗਲੇ ਝੋਨੇ ਦੇ ਸੀਜ਼ਨ
ਲਈ ਝੋਨਾ ਲਗਾਉਣ ਵਾਸਤੇ ਦਿਤਾ ਜਾਂਦਾ ਸੀ।

ਸੂਚਨਾ ਮੁਤਾਬਕ ਸਿਰਫ਼ 4 ਅਤੇ 5 ਟਨ ਦੀ ਸਮਰੱਥਾ ਵਾਲੇ ਸ਼ੈਲਰਾਂ ਨੂੰ ਛੱਡ ਬਾਕੀ ਸਾਰੇ ਸ਼ੈਲਰਾਂ ਲਈ 1000 ਮੀਟਿਰਕ ਟਨ ਝੋਨਾ ਵਧਾ ਦਿਤਾ ਗਿਆ ਹੈ। ਜਦੋਂ ਕਿ ਚਾਰ ਅਤੇ ਪੰਜ ਨੂੰ 500-500 ਮੀਟਿਰਕ ਟਨ ਵੱਧ ਝੋਨਾ ਦਿਤਾ ਜਾਣਾ ਹੈ ਜਿਸ ਕਾਰਨ ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਸਰਕਾਰ ਕੋਲ ਇਹ ਮੁੱਦਾ ਚੁਕਿਆ ਜਾ ਰਿਹਾ ਹੈ। ਨਵੀਂ ਨੀਤੀ ਤਹਿਤ 1 ਟਨ ਦੀ ਸਮਰੱਥਾ ਵਾਲੇ ਸ਼ੈਲਰ ਨੂੰ ਬਿਨਾਂ ਪਿਛਲੇ ਕੰਮ ਦੇ 3500 ਮੀਟਿਰਕ ਟਨ ਝੋਨਾ ਛੜਾਈ ਲਈ ਦਿਤਾ ਜਾਵੇਗਾ।
ਇਸੇ ਤਰ੍ਹਾਂ ਡੇਢ ਟਨ ਵਾਲੇ ਨੂੰ 4000 ਮੀਟਿਰਕ ਟਨ, 2 ਟਨ ਵਾਲੇ 4500 ਮੀਟਿਰਕ ਟਨ, 3 ਮੀਟਰਕ ਟਨ ਵਾਲੇ 5000 ਮੀਟਿਰਕ ਟਨ ਝੋਨਾ ਲਗਾਉਣ ਲਈ ਖ਼ਰੀਦ ਏਜੰਸੀਆਂ ਵਲੋਂ ਝੋਨਾ ਮੁਹਈਆ ਕਰਵਾਇਆ ਜਾਵੇਗਾ। ਸੂਚਨਾ ਮੁਤਾਬਕ ਮਾਲਵਾ ਪੱਟੀ 'ਚ ਜ਼ਿਆਦਾਤਰ ਚਾਰ ਅਤੇ ਪੰਜ ਟਨ ਦੀ ਸਮਰੱਥਾ ਤੋਂ ਹੇਠਲੇ ਸ਼ੈਲਰ ਹੀ ਜ਼ਿਆਦਾ ਹਨ ਜਦੋਂ ਕਿ ਜਲੰਧਰ ਅਤੇ ਲੁਧਿਆਣਾ ਵਾਲੇ ਪਾਸੇ ਇਸ ਤੋਂ ਵੱਧ ਸਮੱਰਥਾ ਵਾਲੇ ਸ਼ੈਲਰਾਂ ਦੀ ਵੀ ਬਹੁਤਾਤ ਹੈ। ਉਂਜ ਪਿਛਲੇ ਕੁੱਝ ਸਾਲਾਂ ਤੋਂ ਸ਼ੈਲਰ ਮਾਲਕਾਂ ਨੂੰ ਹੋਏ ਮੁਨਾਫ਼ੇ ਚਲਦੇ ਇਸ ਵਾਰ ਵੱਡੀ ਗਿਣਤੀ ਵਿਚ ਨਵੇਂ ਸ਼ੈਲਰ ਹੋਂਦ ਵਿਚ ਆਏ ਸਨ। ਖ਼ੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਕੱਲੇ ਮਾਲਵਾ ਖੇਤਰ 'ਚ ਹੀ ਢਾਈ ਸੋ ਦੇ ਕਰੀਬ ਨਵੇਂ ਸ਼ੈਲਰ ਲੱਗੇ ਹਨ, ਜਿਨ੍ਹਾਂ ਨੂੰ ਇਸ ਸੀਜ਼ਨ 'ਚ ਪਹਿਲੀ ਵਾਰ ਝੋਨਾ ਮਿੰਲਿਗ ਲਈ ਦਿਤਾ ਜਾਵੇਗਾ। ਇਕੱਲੇ ਬਠਿੰਡਾ ਵਿਚ 51 ਨਵੇਂ ਸ਼ੈਲਰ ਇਸ ਵਾਰ ਕੰਮ ਕਰਨ ਲਈ ਤਿਆਰ ਹਨ ਜਦੋਂ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਵਿਚ 278 ਸ਼ੈਲਰ ਚਲ ਰਹੇ ਸਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਸ ਵੇਲੇ 3500 ਤੋਂ ਵੱਧ ਸ਼ੈਲਰ ਹਨ।

ਸ਼ੈਲਰ ਸਨਅਤ ਨਾਲ ਜੁੜੇ ਸੂਤਰਾਂ ਦਾ ਮੰਨਣਾ ਹੈ ਕਿ ਇਸ ਵਾਰ ਮਾਲਵਾ ਪੱਟੀ 'ਚ ਨਰਮੇ ਹੇਠਲੇ ਰਕਬੇ ਵਿਚ ਕਰੀਬ ਇਕ ਲੱਖ ਹੈਕਟੇਅਰ ਰਕਬੇ 'ਚ ਵਾਧਾ ਹੋਣ ਅਤੇ ਇਸ ਖੇਤਰ ਲੱਗੇ ਧੜਾ-ਧੜ ਨਵੇਂ ਸ਼ੈਲਰਾਂ ਕਾਰਨ ਝੋਨੇ ਦੀ ਘਾਟ ਵੀ ਪੈਦਾ ਹੋ ਸਕਦੀ ਹੈ। ਬਠਿੰਡਾ ਪੱਟੀ ਦੇ ਰਾਮਪੁਰਾ ਤੇ ਭੁੱਚੋਂ ਸੈਂਟਰਾਂ ਵਿਚ ਅਜਿਹੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਦਸਣਾ ਬਣਦਾ ਹੈ ਕਿ ਪਹਿਲਾਂ ਇਨ੍ਹਾਂ ਖੇਤਰਾਂ ਦੇ ਸ਼ੈਲਰਾਂ ਵਲੋਂ ਰਾਮਾ, ਤਲਵੰਡੀ ਨਵੇਂ ਨਿਯਮਾਂ ਮੁਤਾਬਕ ਅਨਾਜ ਮੰਡੀ ਤੋਂ ਸ਼ੈਲਰ ਮਾਲਕ ਦੀ ਦੂਰੀ ਦੇ ਹਿਸਾਬ ਨਾਲ ਪਹਿਲ ਦੇ ਆਧਾਰ 'ਤੇ ਝੋਨਾ ਲਗਾਉਣ ਲਈ ਦਿਤਾ ਜਾਂਦਾ ਹੈ। ਸੂਬੇ 'ਚ ਵੀ ਇਸ ਵਾਰ ਝੋਨੇ ਹੇਠੋਂ ਇਕ ਲੱਖ ਹੈਕਟੇਅਰ ਦੇ ਕਰੀਬ ਰਕਬਾ ਨਿਕਲਿਆ ਹੈ। ਹਾਲਾਂਕਿ ਖੇਤੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਵਾਰ ਝੋਨੇ ਦੀ ਬੰਪਰ ਫ਼ਸਲ ਹੋਣ ਕਾਰਨ ਘਟੇ ਰਕਬੇ ਦਾ ਝਾੜ ਪੂਰਾ ਹੋ ਜਾਣਾ ਹੈ।

SHARE ARTICLE
Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement