ਇਸਤਰੀ ਅਕਾਲੀ ਦਲ ਮੀਤ ਪ੍ਰਧਾਨ ਕੁੱਟਮਾਰ ਮਾਮਲਾ
Published : Dec 12, 2017, 9:29 pm IST
Updated : Apr 10, 2020, 1:26 pm IST
SHARE ARTICLE
ਇਸਤਰੀ ਅਕਾਲੀ ਦਲ ਮੀਤ ਪ੍ਰਧਾਨ ਕੁੱਟਮਾਰ ਮਾਮਲਾ
ਇਸਤਰੀ ਅਕਾਲੀ ਦਲ ਮੀਤ ਪ੍ਰਧਾਨ ਕੁੱਟਮਾਰ ਮਾਮਲਾ

– ਸ਼ੇਰਾ ਖੁੱਬਣ ਗਰੁੱਪ ਨੇ ਲਈ ਦੋਸ਼ੀਆਂ ਨੂੰ ਸੋਧਣ ਦੀ ਜ਼ਿੰਮੇਵਾਰੀ

 

ਪਿਛਲੀ ਦਿਨੀਂ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਜਸਵਿੰਦਰ ਕੌਰ ਨਾਲ ਬੁਰੀ ਤਰ੍ਹਾਂ ਹੋਈ ਕੁੱਟਮਾਰ ਅਤੇ ਉਸਨੂੰ ਬੇਇੱਜਤ ਕਰਨ ਦੀ ਜਿੱਥੇ ਪੂਰਾ ਪੰਜਾਬ ਨਿੰਦਾ ਕਰ ਰਿਹਾ ਹੈ ਉੱਥੇ ਹੀ ਇਸ ਮਾਮਲੇ ‘ਚ ਇੱਕ ਨਵਾਂ ਮੋੜ ਦੇਖਣ ਨੂੰ ਮਿਲਿਆ ਹੈ ਜਿਥੇ ਗੈਂਗਸਟਰ ਸ਼ੇਰਾ ਖੁੱਬਣ ਗਰੁੱਪ ਨੇ ਮੁਲਜ਼ਮ ਨੂੰ ਫੇਸਬੁੱਕ ਆਪਣੇ ਅਕਾਊਂਟ ਤੇ ਸੋਧਣ ਦੀ ਧਮਕੀ ਦਿੱਤੀ ਹੈ।

 

ਜਿਕਰਯੋਗ ਹੈ ਕਿ ਤਪਾ ਵਿਖੇ ਬੀਬੀ ਜਸਵਿੰਦਰ ਕੌਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਫਿਰ ਉਸ ਦੇ ਕੱਪੜੇ ਪਾੜ ਦਿੱਤੇ ਸੀ ਅਤੇ ਉਸ ਦੀ ਗੁੱਤ ਤੱਕ ਕੱਟ ਦਿੱਤੀ ਗਈ ਤੇ ਫਿਰ ਦੋਸ਼ੀਆਂ ਨੇ ਇਹ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸੀ। ਸ਼ੇਰਾ ਖੁੱਬਣ ਗਰੁੱਪ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਲਿਖਿਆ ਹੈ ਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਬਿਆਨ ਹੂ-ਬ-ਹੂ ਦਰਜ ਨਹੀਂ ਕੀਤੇ ਜਿਸ ਕਾਰਨ ਦੋਸ਼ੀ ਜਮਾਨਤ ਲੈਣ ਵਿੱਚ ਕਾਮਯਾਬ ਹੋ ਗਏ।

 

ਇਹ ਵੀ ਲਿਖਿਆ ਗਿਆ ਹੈ ਕਿ ਦੋਸ਼ੀਆ ਨੇ ਜਸਵਿੰਦਰ ਕੌਰ ਦੇ ਮੁੰਡੇ ਦੇ ਸਾਹਮਣੇ ਨਿਰਵਸਤਰ ਕਰ ਦਿੱਤਾ ਗਿਆ। ਦੋਸ਼ੀ ਕਹਿ ਰਹੇ ਸੀ ਕਿ ਪਿਸਤੌਲ ਲਿਆ… ਸ਼ੇਰਾ ਖੁੱਬਣ ਆਲੇ ਨੇ ਪਿਸਤੌਲ ਲਿਆ ਵਾਲੀ ਗੱਲ ਤੇ ਕਮੈਂਟ ਕਰਦੇ ਹੋਏ ਸ਼ਰੇਆਮ ਧਮਕੀ ਦਿੱਤੀ ਏ ਕਿ ਹੁਣ ਉਹ ਉਹਨਾਂ ਦੋਸ਼ੀਆਂ ਆਪਣੇ ਤਰੀਕੇ ਨਾਲ ਸੂਤਣਗੇ। ਇਸ ਪੋਸਟ ਵਿੱਚ ਪੁਲਿਸ ਦੀ ਕਾਰਜ਼ਪ੍ਰਣਾਲੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਕਿ ਕਿਵੇਂ ਪੁਲਿਸ ਨੇ ਇਸ ਘਟਨਾ ਨੂੰ ਹਲਕੇ ਵਿੱਚ ਲਿਆ ਤੇ ਦੋਸ਼ੀਆਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ। ਇਹ ਪੋਸਟ ਸ਼ੇਰਾ ਖੁੱਬਣ ਆਲੇ ਪੇਜ ਤੋਂ ਪਾਈ ਗਈ ਹੈ। ਡੇਲੀ ਪੋਸਟ ਪੰਜਾਬੀ ਇਸ ਗੱਲ ਦੀ ਜਿੰਮੇਵਾਰੀ ਨਹੀਂ ਲੈ ਰਹੀ ਕੇ ਇਸ ਪੋਸਟ ‘ਚ ਸੋਧਣ ਦੀ ਜਿੰਮੇਵਾਰੀ ਸ਼ੇਰਾ ਖੁੱਬਣ ਗਰੁੱਪ ਲੈ ਰਿਹਾ ਹੈ ਪਰ ਇਹ ਪੋਸਟ ਸ਼ੇਰਾ ਖੁੱਬਣ ਆਲੇ ਪੇਜ ਤੋਂ ਪਾਈ ਗਈ ਹੈ।

 

ਦੱਸ ਦੇਈਏ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਨਾਲ ਤਸ਼ੱਦਦ ਕਰਨ ਦੀ ਵਿਡੀਓ ਵਾਇਰਲ ਹੋ ਰਹੀ ਸੀ। ਜਿਸ ਦੇ ਚਲਦਿਆਂ ਪ੍ਰਸ਼ਾਸਨ ਹਰਕਤ ‘ਚ ਆਇਆ। ਜਾਣਕਾਰੀ ਮੁਤਾਬਕ ਮਹਿਲਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਨੇ ਜਸਵਿੰਦਰ ਕੌਰ ‘ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਮੰਦਰ ‘ਚ ਮੱਥਾ ਟੇਕ ਰਹੀ ਸੀ ਜਸਵਿੰਦਰ ਕੌਰ ਨੇ ਦੱਸਿਆ ਸੀ ਕਿ ਉਹ ਹਰ ਰੋਜ਼ ਦੀ ਤਰ੍ਹਾਂ ਮੰਦਰ ਮੱਥਾ ਟੇਕਣ ਗਈ ਸੀ ਕਿ ਅਚਾਨਕ ਕੁਝ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਇਥੋਂ ਕਿ ਇਕ ਮਹਿਲਾ ਵਲੋਂ ਉਸ ਦੀ ਗੁੱਤ ਤਕ ਕੱਟ ਦਿੱਤੀ ਤੇ ਉਸ ਦੇ ਕਪੜੇ ਵੀ ਪਾੜੇ ਗਏ। ਜਦੋਂ ਇਸ ਸਭ ਨਾਲ ਵੀ ਉਨ੍ਹਾਂ ਲੋਕਾਂ ਦਾ ਦਿਲ ਨਹੀਂ ਭਰਿਆ ਤਾਂ ਉਸ ਨੂੰ ਘਸੀਟਦੇ ਹੋਏ ਮੰਦਰ ਤੋਂ ਬਾਹਰ ਲੈ ਗਏ ਤੇ ਬੁਰੀ ਤਰ੍ਹਾਂ ਉਸ ਨਾਲ ਕੁੱਟਮਾਰ ਕੀਤੀ ਸੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement