ਜਦੋਂ 'ਸੰਨੀ' ਨੂੰ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਯਾਦਾਂ ਤਾਜ਼ੀਆਂ ਹੋਈਆਂ
Published : Feb 28, 2018, 11:42 pm IST
Updated : Feb 28, 2018, 6:12 pm IST
SHARE ARTICLE

ਫ਼ਿਲੌਰ, 28 ਫ਼ਰਵਰੀ (ਰਾਜ): ਪਾਕਿਸਤਾਨ ਦੀ ਇਤਿਹਾਸਕ ਫੇਰੀ ਦੌਰਾਨ ਤਕਰੀਬਨ 14 ਵਰ੍ਹੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਕਾਰਜਕਾਲ ਸਮੇਂ ਅਪਣੇ ਲਹਿੰਦੇ ਪੰਜਾਬ ਦੇ ਹਮਰੁਤਬਾ ਕੋਲੋਂ ਇਕ ਅਨੋਖਾ ਪਰ ਦਿਲ-ਖਿਚਵਾਂ ਤੋਹਫ਼ਾ ਮਿਲਿਆ ਸੀ। ਇਹ ਸੁਲਤਾਨ ਨਾਂ ਦਾ ਦਰਸ਼ਨੀ ਘੋੜਾ ਸੀ। ਬਦਕਿਸਮਤੀ ਨਾਲ ਸੁਲਤਾਨ ਨੂੰ ਭਾਰਤ ਪਹੁੰਚਣ 'ਤੇ ਭਿਆਨਕ ਬੀਮਾਰੀ ਕਾਰਨ ਵੱਖ ਰਖਿਆ ਗਿਆ ਸੀ ਅਤੇ ਉਹ ਜ਼ਿਆਦਾ ਸਮਾਂ ਜਿਉਂਦਾ ਨਹੀਂ ਰਹਿ ਸਕਿਆ ਸੀ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦਾ ਸਾਲ 2004 ਦੀ ਇਸ ਫੇਰੀ ਦੌਰਾਨ ਪਾਕਿਸਤਾਨੀ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪਰਵੇਜ਼ ਇਲਾਹੀ ਨਾਲ ਰਿਸ਼ਤਾ ਸੁਲਤਾਨ ਨਾਲੋਂ ਜ਼ਿਆਦਾ ਸਮਾਂ ਬਣਿਆ ਰਿਹਾ। ਕੈਪਟਨ ਅਮਰਿੰਦਰ ਨੂੰ ਦਿਤੇ ਤੋਹਫ਼ੇ ਦੇ ਜ਼ਿਆਦਾ ਦੇਰ ਜ਼ਿੰਦਾ ਨਾ ਰਹਿਣ ਕਾਰਨ ਸ੍ਰੀ ਇਲਾਹੀ ਵੀ ਨਾਖ਼ੁਸ਼ ਸਨ ਅਤੇ ਉਨ੍ਹਾਂ ਨੇ ਇਕ ਹੋਰ ਘੋੜਾ ਤੋਹਫ਼ੇ ਵਜੋਂ ਦੇਣ ਦਾ ਫ਼ੈਸਲਾ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਇਹ ਨਵਾਂ ਤੋਹਫ਼ਾ ਮਿਲਣ ਬਾਅਦ ਤੁਰਤ ਇਸ ਸੰਨੀ ਨਾਂ ਦੇ ਵਛੇਰੇ 'ਤੇ ਮੋਹਿਤ ਹੋ ਗਏ ਸਨ ਅਤੇ ਉਨ੍ਹਾਂ ਨੇ ਇਸ ਦੀ ਦੇਖ-ਭਾਲ ਪੰਜਾਬ ਪੁਲਿਸ ਅਕੈਡਮੀ (ਪੀਪੀਏ) ਨੂੰ ਸੌਂਪ ਦਿਤੀ ਸੀ।


ਬੁਧਵਾਰ ਨੂੰ ਜਦੋਂ ਮੁੱਖ ਮੰਤਰੀ ਪਾਸਿੰਗ ਆਊਟ ਪਰੇਡ ਲਈ ਸਥਾਨਕ ਪੀਪੀਏ ਆਏ ਤਾਂ ਉਨ੍ਹਾਂ ਨੇ ਸੰਨੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ।  ਮੁੱਖ ਮੰਤਰੀ ਨੂੰ ਹਾਲੇ ਵੀ ਯਾਦ ਸੀ ਕਿ ਇਸ ਘੋੜੇ ਨੇ ਉਦੋਂ ਅਪਣੀ ਲੱਤ ਜ਼ਖ਼ਮੀ ਕਰ ਲਈ ਸੀ। ਅਸਲ ਵਿਚ ਅੱਜ ਸਵੇਰੇ ਪੀਪੀਏ ਪਹੁੰਚਣ ਸਾਰ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸੰਨੀ ਬਾਰੇ ਪੁਛਿਆ ਅਤੇ ਉਸ ਨੂੰ ਵੇਖਣ ਦੀ ਇੱਛਾ ਪ੍ਰਗਟਾਈ। ਅਧਿਕਾਰੀਆਂ ਨੇ ਤੁਰਤ ਇਸ ਮਿਲਣੀ ਦਾ ਇੰਤਜ਼ਾਮ ਕਰ ਦਿਤਾ।   ਭਾਵੇਂ ਇਹ ਮਿਲਣੀ ਕੁੱਝ ਪਲਾਂ ਦੀ ਸੀ ਪਰ ਮੁੱਖ ਮੰਤਰੀ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਕਿਉਂਕਿ ਉਹ ਇਸ ਘੋੜੇ ਦੀ ਸਿਹਤ ਲਈ ਫ਼ਿਕਰਮੰਦ ਸਨ ਅਤੇ ਲੰਮੇ ਸਮੇਂ ਬਾਅਦ ਹੋਈ ਇਸ ਮਿਲਣੀ ਤੋਂ ਖ਼ੁਸ਼ ਜਾਪ ਰਹੇ ਸਨ।

SHARE ARTICLE
Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement