ਜਲੰਧਰ 'ਚ ਗੈਸ ਸਿਲੰਡਰ ਫਟਣ ਕਾਰਨ 7 ਵਿਅਕਤੀ ਝੁਲਸੇ
Published : Mar 10, 2018, 2:58 pm IST
Updated : Mar 10, 2018, 9:28 am IST
SHARE ARTICLE

ਜਲੰਧਰ: ਇਥੋਂ ਦੇ ਕਬੀਰ ਨਗਰ 'ਚ ਸਿਲੰਡਰ ਦੇ ਧਮਾਕੇ ਵਿਚ 4 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੀੜਤ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਛੋਟੇ ਸਿਲੰਡਰ ‘ਚ ਗੈਸ ਲੀਕੇਜ ਚੈੱਕ ਕਰ ਰਿਹਾ ਸੀ ਕਿ ਇੰਨੇ ‘ਚ ਅਚਾਨਕ ਅੱਗ ਲਗ ਗਈ, ਜਿਸ ਤੋਂ ਬਾਅਦ ਇਕਦਮ ਧਮਾਕਾ ਹੋਣ ਕਾਰਨ ਅੱਗ ਦਾ ਗੁਬਾਰ ਬਣ ਕਮਰੇ ਤੋਂ ਬਾਹਰ ਨਿਕਲਿਆ ਉਥੇ ਉਨ੍ਹਾਂ ਕੋਲ ਉਸ ਸਮੇਂ ਪੀ.ਸੀ.ਆਰ. ਬੀਟ ਨੰਬਰ 33 ਦੇ ਕਰਮਚਾਰੀ ਹਰਭਜਨ ਸਿੰਘ ਅਤੇ ਰਵਿੰਦਰ ਕੁਮਾਰ, ਮੋਹਿਤ ਵਾਸੀ ਬੈਂਕ ਕਾਲੋਨੀ, ਮੋਹਿਤ ਵਾਸੀ ਕਬੀਰ ਵਿਹਾਰ, ਕੁਲਦੀਪ ਸਿੰਘ ਦੀਪ ਆਦਿ ਮੌਜੂਦ ਸਨ, ਜੋ ਕਿ ਅਚਾਨਕ ਨਾਲ ਧਮਾਕਾ ਹੋਣ ਤੋਂ ਬਾਅਦ ਬਾਹਰ ਵੱਲ ਭੱਜੇ ਪਰ ਸਾਰੇ ਇਸ ਅਚਾਨਕ ਹੋਏ ਧਮਾਕੇ ਦੇ ਵਿਚ ਝੁਲਸ ਗਏ।



ਸਿਵਲ ਹਸਪਤਾਲ ਦੇ ਡਾ. ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਹਾਦਸੇ ਦੇ ਵਿਚ ਪੁਲਿਸ ਮੁਲਾਜ਼ਮ ਹਰਭਜਨ ਸਿੰਘ 30 ਫ਼ੀ ਸਦੀ ਜਦਕਿ ਉਸ ਦਾ ਸਾਥੀ ਰਵਿੰਦਰ ਮਾਮੂਲੀ ਝੁਲਸਿਆ ਹੈ। ਥਾਣਾ ਬਸਤੀ ਬਾਵਾ ਖੇਲ ਦੇ ਅਡੀਸ਼ਨਲ ਐਸ.ਐਚ.ਓ. ਰੇਸ਼ਮ ਸਿੰਘ ਨੇ ਦਸਿਆ ਕਿ ਫਿਲਹਾਲ ਝੁਲਸੇ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।



ਨਵੇਂ ਦਸ਼ਮੇਸ਼ ਨਗਰ ‘ਚ ਅਨਿਲ ਕੁਮਾਰ ਦੀ ਚੂਨਾ ਭੱਟੀ ਇਲਾਕੇ ਵਿਚ ਆਪਣੀ ਗੈਸ ਸਟੋਵ ਮੁਰੰਮਤ ਕਰਨ ਦੀ ਦੁਕਾਨ ਹੈ। ਲਗਪਗ 10 ਵਜੇ ਕੁਝ ਲੋਕ ਛੋਟੇ ਸਿਲੰਡਰਾਂ ‘ਚ ਗੈਸ ਭਰਵਾਉਣ ਦੇ ਲਈ ਆਏ। ਦੇਰ ਰਾਤ ਹੋਣ ਕਾਰਨ, ਉਹ ਗੈਸ ਨੂੰ ਜਲਦੀ ਵਿਚ ਭਰ ਰਿਹਾ ਸੀ ਕਿ ਅਚਾਨਕ ਅੱਗ ਲੱਗ ਗਈ। ਉਹ ਖ਼ੁਦ ਵੀ ਅੱਗ ਦੀ ਲਪੇਟ ਦੇ ਵਿਚ ਆ ਗਿਆ ਅਤੇ ਇਸ ਹਾਦਸੇ ਵਿਚ 7 ਲੋਕ ਬੁਰੀ ਤਰ੍ਹਾਂ ਝੁਲਸ ਗਏ।



ਹੌਲਦਾਰ ਸੁਖਵਿੰਦਰ ਸਿੰਘ, ਪੀਸੀਆਰ ਨੰਬਰ 33 ਵਿਚ ਤਾਇਨਾਤ ਨੇ ਕਿਹਾ ਕਿ ਉਹ ਹਰਵਿੰਦਰ ਸਿੰਘ ਦੇ ਨਾਲ ਇਲਾਕੇ ਵਿਚ ਗਸ਼ਤ ਕਰ ਰਿਹਾ ਸੀ ਕਿ ਇਕ ਦੁਕਾਨ ਵਿਚ ਅੱਗ ਲੱਗੀ ਸੀ। ਉਹ ਤੁਰੰਤ ਅੰਦਰ ਗਿਆ ਅਤੇ ਲੋਕਾਂ ਨੂੰ ਛੇਤੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਚਿਹਰੇ ਅਤੇ ਹੱਥ ਝੁਲਸ ਗਏ ਹਨ। ਵਧੀਕ ਪੁਲਿਸ ਮੁਖੀ ਥਾਣਾ ਬਸਤੀ ਬਾਵਾ ਨੇ ਕਿਹਾ ਕਿ ਲੋਕਾਂ ਨੂੰ ਬਚਾਉਣ ਦੌਰਾਨ ਹਵਾਲਦਾਰ ਵੀ ਝੁਲਸ ਗਿਆ ਸੀ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।



ਜਿਕਰਯੋਗ ਹੈ ਕਿ ਜ਼ਖਮੀ ਅਨਿਲ ਕੁਮਾਰ ਗ਼ੈਰ ਕਾਨੂੰਨੀ ਢੰਗ ਨਾਲ ਗੈਸ ਭਰਨ ਦਾ ਕੰਮ ਕਰਦਾ ਹੈ। ਉਹ 100 ਰੁਪਏ ਪ੍ਰਤੀ ਕਿਲੋ ਗੈਸ ਭਰ ਕੇ ਲੋਕਾਂ ਨੂੰ ਸਪਲਾਈ ਕਰਦਾ ਹੈ। ਹਾਦਸੇ ਸਮੇਂ ਵੀ ਉਸ ਕੋਲੋਂ ਕੁੱਝ ਲੋਕ ਗੈਸ ਭਰਵਾਉਣ ਆਏ ਸਨ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement