
ਜਲੰਧਰ, 2 ਫ਼ਰਵਰੀ (ਸੁਦੇਸ਼) : ਬੀਤੇ 26 ਜਨਵਰੀ ਨੂੰ ਗੁਰਾਇਆ ਵਿਖੇ ਐਨ.ਆਰ.ਆਈ ਮੱਖਣ ਸਿੰਘ ਤੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕਰਨ ਵਾਲੇ ਸੁਪਾਰੀ ਕਿਲਰ ਗਰੋਹ ਦਾ ਜਲੰਧਰ ਦਿਹਾਤੀ ਦੇ ਸੀ.ਆਈ.ਏ ਸਟਾਫ਼-2 ਦੀ ਪੁਲਿਸ ਨੇ ਪਰਦਾਫਾਸ਼ ਕਰਦਿਆਂ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਗਰੋਹ ਦੇ ਚਾਰ ਹੋਰ ਮੈਂਬਰ ਪੁਲਿਸ ਗ੍ਰਿਫ਼ਤ ਤੋਂ ਬਾਹਰ ਦੱਸੇ ਗਏ ਹਨ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਇਕ ਸਕੋਡਾ ਕਾਰ ਅਤੇ ਸੁਪਾਰੀ ਲਈ ਰਕਮ ਵਿਚੋਂ 30 ਹਜ਼ਾਰ ਰੁਪਏ ਮੁਲਜ਼ਮਾਂ ਪਾਸੋਂ ਬਰਾਮਦ ਕੀਤੇ ਹਨ। ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਐਸ.ਐਸ.ਪੀ ਜਲੰਧਰ (ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਗਣਤੰਤਰਤਾ ਦਿਵਸ ਵਾਲੇ ਦਿਨ ਮਿਤੀ 26-1-2018 ਨੂੰ ਸਵੇਰੇ 6.30 ਵਜੇ ਦੋ ਗੱਡੀਆਂ (ਸਕੋਡਾ ਅਤੇ ਆਲਟੋ ਕਾਰ) ਵਿਚ ਆਏ ਹਥਿਆਰਬੰਦ ਅਣਪਛਾਤੇ ਹਮਲਾਵਰਾਂ ਨੇ ਐਨ.ਆਰ.ਆਈ ਮੱਖਣ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਕੋਟਲੀ ਖੱਖਿਆ ਥਾਣਾ ਗੁਰਾਇਆ ਤੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕਰ ਕੇ ਫ਼ਰਾਰ ਹੋ ਗਏ ਸਨ। ਇਸ ਸਬੰਧੀ ਮੁਕੱਦਮਾ ਨੰਬਰ 13 ਮਿਤੀ 26-1-2018 ਅ:ਧ 307,25/54/59 ਆਰਮ ਐਕਟ ਭ:ਦ ਥਾਣਾ ਗੁਰਾਇਆ ਦਰਜ ਰਜਿਸਟਰ ਕੀਤਾ ਗਿਆ।
ਮਿਤੀ 30-1-2018 ਨੂੰ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ-2 ਜਲੰਧਰ ਦਿਹਾਤੀ ਅਤੇ ਉਸ ਦੀ ਟੀਮ ਵਲੋਂ ਮਿਲੀ ਖੂਫੀਆ ਇਤਲਾਹ 'ਤੇ ਕੁਲਵੰਤ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਪਿੰਡ ਮਹਿਤਪੁਰ ਥਾਣਾ ਸਦਰ ਹੁਸ਼ਿਆਰਪੁਰ ਨੂੰ ਉਸ ਦੇ ਸਾਥੀ ਰਜਿੰਦਰ ਕੁਮਾਰ ਉਰਫ ਰਾਜੂ ਪੁੱਤਰ ਅਵਤਾਰ ਸਿੰਘ ਵਾਸੀ ਰਾਮ ਕਲੋਨੀ ਕੈਂਪ ਚੰਡੀਗੜ੍ਹ ਰੋਡ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਕੁਲਵੰਤ ਸਿੰਘ ਨੇ ਪੁੱਛ-ਗਿੱਛ ਦੌਰਾਨ ਦਸਿਆ ਕਿ ਉਸ ਨੇ ਇਸ ਕੰਮ ਦੀ ਇਹ ਸੁਪਾਰੀ ਮੱਖਣ ਸਿੰਘ ਉਕਤ ਦੀ ਦੂਜੀ ਤਲਾਕਸ਼ੁਦਾ ਪਤਨੀ ਜਸਵਿੰਦਰ ਕੌਰ ਪੁੱਤਰੀ ਅਮਰੀਕ ਸਿੰਘ ਵਾਸੀ ਪਿੰਡ ਰੁੜਕਾ ਕਲ਼ਾਂ ਥਾਣਾ ਗੁਰਾਇਆ ਜੋ ਕਿ ਕੈਨੇਡਾ ਦੇ ਸ਼ਹਿਰ ਵੈਨਕੁਵਰ ਵਿਚ ਰਹਿੰਦੀ ਹੈ ਅਤੇ ਉਸ ਨਾਲ ਮੋਬਾਇਲ ਫੋਨ, ਵਟਸਐਪ ਰਾਹੀਂ ਗੱਲਬਾਤ ਕਰਦੀ ਹੈ ਤੇ ਉਸ ਨੇ ਮੱਖਣ ਸਿੰਘ ਨੂੰ ਜਾਨੋਂ ਮਾਰਨ ਲਈ 2 ਲੱਖ 50 ਹਜਾਰ ਰੁਪਏ ਵਿੱਚ ਸੌਦਾ ਹੋਇਆ ਸੀ